ਅਚਾਨਕ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਇਹ ਅੰਤਰਾਸ਼ਟਰੀ ਫਲਾਈਟਾਂ ਹੋ ਗਈਆਂ ਬੰਦ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਇਸ ਸਮੇਂ ਜਿਥੇ ਅਫਗਾਨਿਸਤਾਨ ਵਿੱਚ ਸਥਿਤੀ ਕਾਫੀ ਤਨਾਅਪੂਰਨ ਬਣੀ ਹੋਈ ਹੈ। ਉੱਥੇ ਹੀ ਸਾਰੇ ਦੇਸ਼ਾਂ ਵੱਲੋਂ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਸ਼ਕਤੀਸ਼ਾਲੀ ਦੇਸ਼ ਅਮਰੀਕਾ ਵੱਲੋਂ ਵੀ ਆਪਣੀ ਸੈਨਾ ਨੂੰ ਵਾਪਸ ਬੁਲਾ ਲਿਆ ਗਿਆ ਹੈ ਉੱਥੇ ਹੀ ਉਸਦੇ ਗੁਆਂਢੀ ਦੇਸ਼ ਕੈਨੇਡਾ ਵੱਲੋਂ ਵੀ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ ਅਤੇ ਉਨ੍ਹਾਂ ਦੇ ਮੁੜ ਵਸੇਬੇ ਲਈ ਕਈ ਪ੍ਰੋਗਰਾਮ ਉਲੀਕੇ ਗਏ ਹਨ। ਜਿੱਥੇ ਰੂਸ ਅਤੇ ਚੀਨ ਵੱਲੋਂ ਆਪਣੇ ਦੂਤਾਵਾਸ ਬੰਦ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਉਥੇ ਹੀ ਅਫ਼ਗ਼ਾਨਿਸਤਾਨ ਵਿਚ ਤਾਲੀਬਾਨ ਦਾ ਕਬਜ਼ਾ ਹੋ ਚੁਕਾ ਹੈ।

ਤਾਲਿਬਾਨ ਵੱਲੋਂ ਸਾਰੇ ਦੂਤਾਵਾਸ ਅਤੇ ਸਾਰੇ ਦੇਸ਼ਾਂ ਦੇ ਨਾਗਰਿਕਾਂ ਨੂੰ ਆਖਿਆ ਗਿਆ ਹੈ ਉਨ੍ਹਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ ਉਹ ਸਾਰੇ ਸੁਰੱਖਿਅਤ ਹਨ। ਇਸ ਦੇ ਬਾਵਜੂਦ ਵੀ ਸਾਰੇ ਦੇਸ਼ ਉਥੇ ਰਹਿ ਰਹੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ। ਜਿਨ੍ਹਾਂ ਵੱਲੋਂ ਅਜੇ ਵੀ ਆਪਣੇ ਨਾਗਰਿਕਾਂ ਨੂੰ ਉਥੋਂ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਤਾਂ ਜੋ ਉਨ੍ਹਾਂ ਲੋਕਾਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਕੀਤਾ ਜਾ ਸਕੇ। ਹੁਣ ਅਚਾਨਕ ਮੌਜੂਦਾ ਹਲਾਤਾਂ ਨੂੰ ਦੇਖਦੇ ਹੋਏ ਅੰਤਰਰਾਸ਼ਟਰੀ ਫਾਈਟਾਂ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇਹ ਫਲਾਈਟਾਂ ਬੰਦ ਹੋ ਗਈਆਂ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਤੋਂ ਅਫਗਾਨਿਸਤਾਨ ਜਾਣ ਵਾਲੀਆਂ ਉਡਾਣਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਉੱਥੇ ਹੀ ਇਕ ਉਡਾਨ ਏਅਰ ਇੰਡੀਆ ਦੀ ਨੇ ਅੱਜ 12:30 ਮਿੰਟ ਤੇ ਉਡਾਨ ਭਰਨੀ ਸੀ ਜਿਸ ਨੂੰ ਰੋਕ ਦਿੱਤਾ ਗਿਆ ਹੈ। ਉੱਥੇ ਹੀ ਏਅਰ ਇੰਡੀਆ ਵੱਲੋਂ ਆਪਣੇ ਦੋ ਜਹਾਜ਼ਾਂ ਨੂੰ ਐਮਰਜੈਂਸੀ ਲਈ ਸਟੈਂਡ-ਬਾਇ ਰੱਖਿਆ ਗਿਆ ਹੈ। ਤਾਂ ਜੋ ਜਰੂਰਤ ਪੈਣ ਤੇ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਅਫ਼ਗ਼ਾਨਿਸਤਾਨ ਵਿਚ ਲਿਆਂਦਾ ਜਾ ਸਕੇ,ਐਤਵਾਰ ਸ਼ਾਮ ਨੂੰ ਵੀ ਇੱਕ ਉਡਾਣ ਅਫ਼ਗ਼ਾਨਿਸਤਾਨ ਤੋਂ 129 ਯਾਤਰੀਆਂ ਨੂੰ ਲੈ ਕੇ ਦਿੱਲੀ ਪਹੁੰਚ ਚੁੱਕੀ ਹੈ।

ਉੱਥੇ ਹੀ ਐਮਰਜੈਂਸੀ ਆਪਰੇਸ਼ਨ ਲਈ ਇਕ ਦਲ ਨੂੰ ਕਾਬਲ ਤੋਂ ਦਿੱਲੀ ਵਾਸਤੇ ਤਿਆਰ ਕੀਤਾ ਗਿਆ ਹੈ। ਐਮਰਜੈਂਸੀ ਦੀ ਸਥਿਤੀ ਵਿਚ ਏਅਰ ਇੰਡੀਆ ਦਾ ਇਹ ਦਲ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਕਾਬਲ ਤੋਂ ਲੈ ਕੇ ਆਵੇਗਾ। ਉਥੇ ਹੀ ਭਾਰਤ ਤੋਂ ਕਾਬੁਲ ਜਾਣ ਵਾਲੀਆਂ ਉਡਾਣਾਂ ਨੂੰ ਰੋਕ ਦਿੱਤਾ ਗਿਆ ਹੈ।

error: Content is protected !!