ਅਚਾਨਕ ਹੁਣੇ ਹੁਣੇ ਸੰਨੀ ਦਿਓਲ ਨੇ ਕੀਤਾ ਅਜਿਹਾ ਟਵੀਟ ਸਾਰੇ ਪਾਸੇ ਹੋ ਗਿਆ ਵਾਇਰਲ

ਹੁਣੇ ਆਈ ਤਾਜਾ ਵੱਡੀ ਖਬਰ

ਸਾਡੇ ਦੇਸ਼ ਦੇ ਪਹਾੜੀ ਇਲਾਕੇ ਸਾਡੇ ਦੇਸ਼ ਦੀ ਖ਼ੂਬਸੂਰਤੀ ਨੂੰ ਬਿਆਨ ਕਰਦੇ ਹਨ। ਜਿੱਥੇ ਲੱਖਾਂ ਦੀ ਤਦਾਦ ਵਿੱਚ ਸੈਲਾਨੀ ਘੁੰਮਣ ਵਾਸਤੇ ਹੁੰਦੇ ਹਨ। ਇੱਥੇ ਆ ਕੇ ਉਹ ਪਹਾੜੀ ਖੇਤਰਾਂ ਦੀ ਖੂਬਸੂਰਤੀ ਨੂੰ ਨਿਹਾਰਦੇ ਹਨ ਅਤੇ ਇਸ ਯਾਦਗਾਰੀ ਪਲਾਂ ਨੂੰ ਉਹ ਆਪਣੇ ਕੈਮਰੇ ਵਿੱਚ ਕੈਦ ਕਰ ਲੈਂਦੇ ਹਨ। ਸਾਡੇ ਇਨ੍ਹਾਂ ਪਹਾੜੀ ਖੇਤਰਾਂ ਦਾ ਇਤਿਹਾਸ ਵੀ ਕਾਫੀ ਪੁਰਾਣਾ ਹੈ। ਸਰਦੀਆਂ ਦੇ ਮੌਸਮ ਵਿਚ ਹੋਈ ਬਰਫਬਾਰੀ ਆਪਣੇ ਆਪ ਦੇ ਵਿਚ ਇਕ ਮਨਮੋਹਕ ਨਜ਼ਾਰਾ ਬਣ ਜਾਂਦੀ ਹੈ ਜਿਸ ਵੱਲ ਬਹੁਤ ਸਾਰੇ ਲੋਕ ਖਿੱਚੇ ਤੁਰੇ ਆਉਂਦੇ ਹਨ। ਪਰ ਸਾਡੇ ਦੇਸ਼ ਦੇ ਇਕ ਪਹਾੜੀ ਖੇਤਰ ਦੇ ਵਿੱਚ ਇਕ ਗਲੇਸ਼ੀਅਰ ਦੇ ਟੁੱਟਣ ਨਾਲ ਭਾਰੀ ਤਬਾਹੀ ਮੱਚ ਗਈ ਹੈ।

ਇਹ ਘਟਨਾ ਦੇਵ ਭੂਮੀ ਉਤਰਾਖੰਡ ਦੇ ਵਿੱਚ ਵਾਪਰੀ ਹੈ, ਜਿੱਥੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਮੁਸ਼ਕਲ ਦੀ ਘੜੀ ਦੇ ਵਿੱਚ ਪੂਰਾ ਦੇਸ਼ ਉਤਰਾਖੰਡ ਦੇ ਨਾਲ ਖੜਾ ਹੈ। ਉਥੇ ਹੀ ਸੰਨੀ ਦਿਓਲ ਵੱਲੋਂ ਕੀਤਾ ਗਿਆ ਟਵੀਟ ਸਭ ਪਾਸੇ ਵਾਇਰਲ ਹੋ ਰਿਹਾ ਹੈ। ਗਲੇਸ਼ੀਅਰ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਜੋਸ਼ੀਮੱਠ ਵਿਖੇ ਟੁੱਟਿਆ ਹੈ ਜਿਸ ਨਾਲ ਧੌਲੀ ਗੰਗਾ ਨਦੀ ਦੇ ਵਿਚ ਹੜ੍ਹ ਆ ਗਿਆ ਹੈ। ਇਸ ਕਾਰਨ ਬਹੁਤ ਸਾਰੇ ਫ਼ਿਲਮੀ ਕਲਾਕਾਰਾਂ ਵੱਲੋਂ ਵੀ ਟਵੀਟ ਕੀਤਾ ਗਿਆ ਹੈ।

ਜਿਨ੍ਹਾਂ ਵਿੱਚ ਸੰਨੀ ਦਿਓਲ, ਸ਼ਰਧਾ ਕਪੂਰ, ਅਕਸ਼ੈ ਕੁਮਾਰ, ਦੀਆ ਮਿਰਚਾ ਸ਼ਾਮਲ ਹਨ ਜਿਨ੍ਹਾਂ ਵੱਲੋਂ ਇਸ ਤਬਾਹੀ ਤੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ। ਉਥੇ ਹੀ ਅਦਾਕਾਰ ਸੰਨੀ ਦਿਓਲ ਵੱਲੋਂ ਕੀਤੇ ਗਏ ਟਵੀਟ ਵਿੱਚ ਲੋਕਾਂ ਨੂੰ ਉਤਰਾਖੰਡ ਲਈ ਪ੍ਰਾਰਥਨਾ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਨੇ ਟਵਿਟਰ ਹੈਂਡਲ ਉਪਰ ਟਵੀਟ ਕੀਤਾ ਹੈ ਜਿਸ ਵਿੱਚ ਲਿਖਿਆ ਹੈ ਉਤਰਾਖੰਡ ਲਈ ਪ੍ਰਾਰਥਨਾ ਕਰੋ। ਜੋ ਸੋਸ਼ਲ ਮੀਡੀਆ ਉਪਰ ਕਾਫੀ ਵਾਇਰਲ ਹੋ ਰਿਹਾ ਹੈ।

ਉਤਰਾਖੰਡ ਵਿੱਚ ਗਲੇਸ਼ਿਅਰ ਦੇ ਟੁੱਟਣ ਕਾਰਨ ਹੀ ਰੈਣੀ ਪਿੰਡ ਨੇੜੇ ਰਿਸ਼ੀ ਗੰਗਾ ਤਪੋਵਨ ਹਾਈਡਲ ਪ੍ਰੋਜੈਕਟ ਦਾ ਬੰਨ੍ਹ ਟੁੱਟ ਗਿਆ ਹੈ ਜਿਸ ਦੇ ਕਾਰਨ 150 ਤੋਂ 200 ਲੋਕਾਂ ਦੇ ਵਹਿ ਜਾਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਪ੍ਰਸ਼ਾਸ਼ਨ ਵੱਲੋਂ ਲੋਕਾਂ ਦੀ ਸੁਰੱਖਿਆ ਵਾਸਤੇ ਨਜ਼ਦੀਕ ਦੇ ਪਿੰਡਾ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ ਤਾਂ ਜੋ ਇਸ ਬਿਪਤਾ ਦੀ ਘੜੀ ਦੇ ਵਿਚ ਜਾਨ ਮਾਲ ਦਾ ਨੁ-ਕ-ਸਾ-ਨ ਹੋਣ ਤੋਂ ਬਚਾਇਆ ਜਾ ਸਕੇ।

error: Content is protected !!