ਅਚਾਨਕ ਹੁਣੇ ਹੁਣੇ 15 ਅਕਤੂਬਰ ਤੱਕ ਤਾਲਾਬੰਦੀ ਦਾ ਹੋ ਗਿਆ ਏਥੇ ਐਲਾਨ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਚੀਨ ਤੋਂ ਸ਼ੁਰੂ ਹੋਣ ਵਾਲੀ ਕਰੋਨਾ ਨੇ ਜਿੱਥੇ ਸਾਰੀ ਦੁਨੀਆ ਵਿੱਚ ਤਬਾਹੀ ਮਚਾਈ ਹੋਈ ਹੈ। ਉਥੇ ਹੀ ਸਾਰੇ ਦੇਸ਼ਾਂ ਵੱਲੋਂ ਆਪਣੀਆਂ ਸਰਹੱਦਾਂ ਤੇ ਵੀ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਸੀ ਤਾਂ ਜੋ ਦੇਸ਼ ਅੰਦਰ ਕਰੋਨਾ ਦੇ ਵਾਧੇ ਨੂੰ ਰੋਕਿਆ ਜਾ ਸਕੇ। ਉਥੇ ਹੀ ਸਾਰੇ ਦੇਸ਼ਾਂ ਵੱਲੋਂ ਕਰੋਨਾ ਟੀਕਾਕਰਨ ਵੀ ਸ਼ੁਰੂ ਕੀਤਾ ਗਿਆ ਸੀ, ਤਾਂ ਜੋ ਇਸ ਕਰੋਨਾ ਨੂੰ ਠੱਲ ਪਾਈ ਜਾ ਸਕੇ।ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਸਾਰੇ ਦੇਸ਼ਾਂ ਵੱਲੋਂ ਲਾਗੂ ਕੀਤੀਆਂ ਗਈਆਂ ਸਖ਼ਤ ਹਦਾਇਤਾਂ ਵਿੱਚ ਢਿੱਲ ਦੇ ਦਿੱਤੀ ਗਈ ਸੀ। ਜਿਸ ਸਦਕਾ ਮੁੜ ਤੋਂ ਦੁਨੀਆਂ ਪੈਰਾਂ ਸਿਰ ਹੋ ਸਕੇ। ਇਸ ਕਰੋਨਾ ਦੇ ਚਲਦੇ ਹੋਏ ਸਾਰੇ ਦੇਸ਼ ਆਰਥਿਕ ਤੌਰ ਤੇ ਕਮਜ਼ੋਰ ਹੋ ਚੁੱਕੇ ਹਨ।

ਉਥੇ ਹੀ ਕਈ ਦੇਸ਼ਾਂ ਵਿੱਚ ਫਿਰ ਤੋਂ ਕਰੋਨਾ ਦੀ ਅਗਲੀ ਲਹਿਰ ਸ਼ੁਰੂ ਹੋ ਰਹੀ ਹੈ। ਜਿਸ ਨੂੰ ਦੇਖਦੇ ਹੋਏ ਕਈ ਦੇਸ਼ਾਂ ਵਿੱਚ ਫਿਰ ਤੋਂ ਤਾਲਾਬੰਦੀ ਵੀ ਕੀਤੀ ਜਾ ਰਹੀ ਹੈ। ਹੁਣ ਇਥੇ ਅਚਾਨਕ 15 ਅਕਤੂਬਰ ਤੱਕ ਲਈ ਤਾਲਾਬੰਦੀ ਕੀਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿੱਚ ਫਿਰ ਤੋਂ ਕਰੋਨਾ ਦੇ ਵਾਧੇ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਸਖਤ ਹਦਾਇਤਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਕੈਨਬਰਾ ਨਿਊ ਸਾਊਥ ਵੇਲਸ ਰਾਜ ਨਾਲ ਘਿਰਿਆ ਹੋਇਆ ਹੈ।

ਜਿੱਥੇ 16 ਜੂਨ ਤੋਂ ਮੁੜ ਕਰੋਨਾ ਕੇਸਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਉੱਥੇ ਹੀ ਸਿਡਨੀ ਤੋਂ ਉਡਾਣ ਭਰਨ ਵਾਲਾ ਇਕ ਹਵਾਈ ਜਹਾਜ਼ ਦਾ ਚਾਲਕ ਕਰੋਨਾ ਦੀ ਲਪੇਟ ਵਿੱਚ ਆ ਗਿਆ ਸੀ ਜਿਸ ਕਾਰਨ 16 ਜੂਨ ਤੋਂ ਸਕਰਾਤਮਕ ਨਤੀਜੇ ਸਾਹਮਣੇ ਆਏ। ਇਹ ਡਰਾਈਵਰ ਵੱਲੋਂ ਕਾਰਗੋ ਫਲਾਈਟ ਕਰੂ ਨੂੰ ਲਿਜਾਇਆ ਜਾ ਰਿਹਾ ਸੀ ਜਿਸ ਸਮੇਂ ਇਹ ਕਰੋਨਾ ਤੋਂ ਸੰਕਰਮਿਤ ਹੋ ਗਿਆ ਸੀ। ਉਥੇ ਹੀ ਲਾਗੂ ਕੀਤੀ ਗਈ ਤਾਲਾਬੰਦੀ ਨੂੰ 15 ਅਕਤੂਬਰ ਤੱਕ ਵਧਾ ਦਿੱਤਾ ਗਿਆ ਹੈ। ਜਿੱਥੇ ਕਰੋਨਾ ਕੇਸਾਂ ਦੇ ਵਾਧੇ ਨੂੰ ਦੇਖਦੇ ਹੋਏ ਆਸਟ੍ਰੇਲੀਆ ਦੀ ਰਾਜਧਾਨੀ ਨੂੰ ਬੰਦ ਕੀਤਾ ਗਿਆ ਸੀ।

ਅਤੇ ਹੁਣ ਕਰੋਨਾ ਵਾਇਰਸ ਅਤੇ ਡੈਲਟਾ ਦੇ ਕੇਸਾਂ ਨੂੰ ਦੇਖਦੇ ਹੋਏ ਕੈਨਬਰਾ ਵਿਚ 15 ਅਕਤੂਬਰ ਤੱਕ ਤਾਲਾਬੰਦੀ ਕੀਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਖੇਤਰੀ ਮੁੱਖ ਮੰਤਰੀ ਐਂਡਰਿਊ ਬਾਰ ਵੱਲੋਂ ਮੰਗਲਵਾਰ ਨੂੰ ਕੀਤਾ ਗਿਆ ਹੈ। ਜਿਨ੍ਹਾਂ ਕਿਹਾ ਹੈ ਕਿ 22 ਨਵੇਂ ਕਰੋਨਾ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਵੱਲੋਂ ਇਹ ਪਾਬੰਦੀ ਲਗਾ ਦਿੱਤੀ ਗਈ ਹੈ । ਜਿਸ ਨਾਲ ਰਾਜਧਾਨੀ ਕੈਨਬਰਾ ਦੂਜੇ ਮਹੀਨੇ ਲਈ ਵੀ ਬੰਦ ਰਹੇਗੀ।

error: Content is protected !!