ਅਜੀਬ ਖਬਰ : ਕੁੜੀ ਦੀ ਅੱਖ ਚੋਂ ਡਾਕਟਰਾਂ ਨੇ ਕੱਢੀਆਂ 3 ਜਿਉਂਦੀਆਂ ਇਹ ਚੀਜਾਂ

ਆਈ ਤਾਜਾ ਵੱਡੀ ਖਬਰ 

ਕਈ ਵਾਰ ਜ਼ਿੰਦਗੀ ਵਿੱਚ ਕੁਝ ਅਜਿਹੀਆਂ ਘਟਨਾਵਾਂ ਅਤੇ ਵਾਰਦਾਤਾਂ ਵਾਪਰਦੀਆਂ ਹਨ ਜਿਨ੍ਹਾਂ ਤੇ ਯਕੀਨ ਕਰਨਾ ਬੇਹੱਦ ਮੁਸ਼ਕਿਲ ਹੋ ਜਾਦਾ ਹੈ । ਵੱਖੋ ਵੱਖਰੇ ਹਿੱਸੇ ਤੋਂ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ ਜਿਸ ਤੇ ਯਕੀਨ ਕਰਨਾ ਤਾਂ ਦੂਰ ਦੀ ਗੱਲ ਅੱਖੀਂ ਵੇਖ ਕੇ ਵੀ ਬੰਦਾ ਵਿਸ਼ਵਾਸ ਨਹੀਂ ਕਰ ਪਾਉਂਦਾ । ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਚਰਚਾ ਪੂਰੀ ਦੁਨੀਆ ਭਰ ਵਿੱਚ ਤੇਜ਼ੀ ਨਾਲ ਜੁੜੀ ਹੋਈ ਹੈ l ਦਰਅਸਲ ਇਕ ਕੁੜੀ ਦੀ ਅੱਖ ਵਿੱਚੋਂ ਡਾਕਟਰਾਂ ਦੇ ਵੱਲੋਂ ਆਪ੍ਰੇਸ਼ਨ ਕਰਦੇ ਹੋਏ ਤਿੰਨ ਅਜਿਹੀਆਂ ਚੀਜ਼ਾਂ ਕੱਢੀਆਂ ਗਈਆਂ , ਜੋ ਜ਼ਿੰਦਾ ਸਨ ।

ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਐਮਾਜ਼ੋਨ ਦੇ ਜੰਗਲਾਂ ਦਾ ਦੌਰਾ ਕਰਨ ਵਾਲੀ ਇਕ ਅਮਰੀਕੀ ਔਰਤ ਇਕ ਦੁਰਲੱਭ ਬੀਮਾਰੀ ਨਾਲ ਪੀੜਤ ਹੋ ਗਈ ਸੀ । ਜਿਸ ਦੇ ਚੱਲਦੇ ਉਸਨੇਇਕ ਨਿੱਜੀ ਹਸਪਤਾਲ ਦੇ ਵਿੱਚ ਆਪਣੀ ਅੱਖ ਦਾ ਆਪ੍ਰੇਸ਼ਨ ਕਰਵਾਇਆ ਤਾਂ ਉਸ ਬੱਤੀ ਸਾਲਾ ਔਰਤ ਦੇ ਸਰੀਰ ਚੋਂ ਦੋ ਸੈਂਟੀਮੀਟਰ ਦੇ ਅਕਾਰ ਦੀਆਂ ਤਿੱਨ ਜਿਊਂਦੀਆਂ ਬਾਟ ਮੱਖੀਆਂ ਕੱਢੀਆਂ ਗਈਆਂ । ਦੱਸ ਦੇਈਏ ਕਿ ਇਹ ਔਰਤ ਜਿਸ ਰੋਗ ਨਾਲ ਪੀੜਤ ਸੀ ਉਸ ਮਿਆਸਿਸ ਰੋਗ ਕਿਹਾ ਜਾਂਦਾ ਹੈ , ਜੋ ਮਨੁੱਖੀ ਸੈੱਲ ਚ ਮੱਖੀ ਦੇ ਲਾਰਵੇ ਦਾ ਇਨਫੈਕਸ਼ਨ ਹੁੰਦਾ ਹੈ ।

ਉੱਥੇ ਹੀ ਇਸ ਬਾਬਤ ਗੱਲਬਾਤ ਹਸਪਤਾਲ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਔਰਤ ਦੀ ਸੱਜੀ ਅੱਖ ਦੇ ਵਿਚ ਸੋਜ ਤੇ ਦਰਦ ਦੀ ਸ਼ਿਕਾਇਤ ਸੀ ਜਿਸ ਦੇ ਚਲਦੇ ਉਹ ਹਸਪਤਾਲ ਵਿਚ ਇਲਾਜ ਲਈ ਆਈ ਸੀ , ਉਨ੍ਹਾਂ ਦੱਸਿਆ ਕਿ ਔਰਤ ਨੂੰ ਇੰਜ ਮਹਿਸੂਸ ਹੋ ਰਿਹਾ ਹੈ ਕਿ ਉਸ ਦੀ ਅੱਖ ਦੇ ਵਿਚ ਕੁਝ ਚੱਲ ਰਿਹਾ ਹੈ ।

ਦੱਸਦਿਆਂ ਕਿ ਇਹ ਔਰਤ ਜਿਸ ਰੋਗ ਨਾਲ ਪੀੜਤ ਸੀ ਉਹ ਜ਼ਿਆਦਾਤਰ ਦਿਹਾਤੀ ਇਲਾਕਿਆਂ ਚੋਂ ਸਾਹਮਣੇ ਆਉਂਦੇ ਹਨ l ਜਿੱਥੇ ਮੱਖੀਆਂ ਨੱਕ ਜਾ ਮੂੰਹ ਰਾਹੀਂ ਸਰੀਰ ਵਿੱਚ ਦਾਖਲ ਹੋ ਜਾਂਦੀਆਂ ਹਨ । ਜਿਸ ਦੇ ਚੱਲਦੇ ਡਾਕਟਰਾਂ ਦੇ ਵਲੋਂ ਇਸ ਔਰਤ ਦਾ ਆਪ੍ਰੇਸ਼ਨ ਕੀਤਾ ਗਿਆ ਤੇ ਤਿੰਨ ਜਿਊਂਦੀਆਂ ਮੱਖੀਆਂ ਅੱਖ ਚੋਂ ਕੱਢੀਆਂ ਗਈਆਂ ।

error: Content is protected !!