ਅਣਜਾਣੇ ਵਿਚ ਪੰਜਾਬ ਚ ਇਥੇ ਵਾਪਰ ਗਈ ਇਹ ਮੰਦਭਾਗੀ ਘਟਨਾ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਇਕ ਪਾਸੇ ਪੰਜਾਬ ਵਿੱਚ ਹੁਣ ਦੱਸ ਮਾਰਚ ਨੂੰ ਚੋਣਾਂ ਦੇ ਨਤੀਜੇ ਐਲਾਨੇ ਜਾਣੇ ਹਨ, ਇਨ੍ਹਾਂ ਚੋਣਾਂ ਤੋਂ ਪਹਿਲਾਂ ਬਹੁਤ ਸਾਰੀਆਂ ਪਾਰਟੀਆਂ ਵੱਲੋਂ ਬੇਅਦਬੀ ਦਾ ਮੁੱਦਾ ਚੁੱਕਿਆ ਜਾ ਰਿਹਾ ਸੀ । ਹਾਲਾਂਕਿ ਸਿਆਸੀ ਪਾਰਟੀਆਂ ਵੱਲੋਂ ਅਕਸਰ ਹੀ ਵਾਅਦੇ ਕੀਤੇ ਜਾਦੇ ਹਨ ਕਿ ਜੇਕਰ ਉਨ੍ਹਾਂ ਦੀ ਪਾਰਟੀ ਇਸ ਵਾਰ ਸਰਕਾਰ ਬਣਾਉਂਦੀ ਹੈ ਤਾਂ ਉਹ ਬੇਅਦਬੀ ਦੇ ਸਾਰੇ ਮੁੱਦਿਆਂ ਨੂੰ ਹੱਲ ਕਰਵਾ ਕੇ ਹਟਣਗੀਆਂ । ਪਰ ਜਦੋਂ ਸੱਤਾ ਵਿਚ ਕੋਈ ਪਾਰਟੀ ਆਉਂਦੀ ਹੈ ਤਾਂ ਆਪਣੇ ਕੀਤੇ ਸਾਰੇ ਵਾਅਦਿਆਂ ਨੂੰ ਭੁੱਲ ਜਾਂਦੀ ਹੈ । ਜਿਸ ਦੇ ਚੱਲਦੇ ਬੇਅਦਬੀ ਦੇ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਲੋਕਾਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ ।

ਇਸੇ ਵਿਚਕਾਰ ਇੱਕ ਅਜਿਹੀ ਘਟਨਾ ਵਾਪਰੀ ਹੈ ਜਿੱਥੇ ਕਿ ਅਣਜਾਣੇ ਵਿੱਚ ਗੁਟਕਾ ਸਾਹਿਬ ਤੇ ਅੰਕ ਅਗਨ ਭੇਟ ਹੋਏ ਹਨ । ਮਾਮਲਾ ਪੰਜਾਬ ਦੇ ਜ਼ਿਲਾ ਮੋਗਾ ਤੋਂ ਸਾਹਮਣੇ ਆਇਆ, ਜਿੱਥੇ ਮੋਗਾ ਦੇ ਪਿੰਡ ਕੋਟ ਸਦਰ ਖਾਂ ਵਿਖੇ ਗੁਟਕਾ ਸਾਹਿਬ ਦੇ ਅੰਗ ਅਣਜਾਣੇ ਵਿੱਚ ਅਗਨ ਭੇਟ ਕਰ ਦਿੱਤੇ ਗਏ। ਜਿਸਦੇ ਚਲਦੇ ਇੱਕ ਵਾਰ ਫਿਰ ਤੋਂ ਮਾਹੌਲ ਕਾਫੀ ਤਣਾਅਪੂਰਨ ਹੋ ਚੁੱਕਿਆ ਹੈ ।

ਦੱਸਣਾ ਬਣਦਾ ਹੈ ਕਿ ਗੁਟਕਾ ਸਾਹਿਬ ਦੇ ਇਹ ਅੰਗ ਐੱਸਸੀ ਭਾਈਚਾਰੇ ਵਾਲੇ ਪਾਸੇ ਰਸਤੇ ਤੇ ਅਗਨ ਭੇਟ ਹੋਏ ਮਿਲੇ ਹਨ । ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪਿੰਡ ਦੇ ਕੁਝ ਲੋਕਾਂ ਦੇ ਵੱਲੋਂ ਪੁਲੀਸ ਨੂੰ ਦਿੱਤੀ ਗਈ ਤੇ ਪੁਲੀਸ ਵੱਲੋਂ ਮੌਕੇ ਤੇ ਪਹੁੰਚ ਕੇ ਪੂਰੀ ਛਾਣਬੀਣ ਕੀਤੀ ਜਾ ਰਹੀ ਹੈ ਤਾਂ ਜੋ ਜਲਦ ਤੋਂ ਜਲਦ ਇਸ ਘਟਨਾ ਬਾਰੇ ਪਤਾ ਚੱਲ ਸਕੇ । ਉਥੇ ਹੀ ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੈਂਬਰ ਵੀ ਮੌਕੇ ਤੇ ਪਹੁੰਚੇ ਤੇ ਪਿੰਡ ਦੀ ਪੰਚਾਇਤ ਦੀ ਮੌਜੂਦਗੀ ਦੇ ਵਿੱਚ ਜਾਂਚ ਕੀਤੀ ਗਈ ।

ਜਿਸ ਜਾਂਚ ਵਿਚ ਸਾਹਮਣੇ ਆਇਆ ਕਿ ਘਟਨਾ ਸਥਾਨ ਦੇ ਨੇੜੇ ਘਰ ਚ ਰਹਿੰਦੀ ਬਿਰਧ ਮਾਤਾ ਸਫ਼ਾਈ ਕਰਨ ਸਮੇਂ ਅਣਜਾਣੇ ਚ ਪੁਰਾਣੇ ਕੱਪੜਿਆਂ ਦੇ ਨਾਲ ਗੁਟਕਾ ਸਾਹਿਬ ਦੇ ਕੁਝ ਅੰਗਾਂ ਵੀ ਅਗਨ ਭੇਟ ਹੋ ਗਏ । ਜਿਸ ਜਾਂਚ ਵਿਚ ਸਾਹਮਣੇ ਆਇਆ ਕਿ ਮਾਤਾ ਦੀ ਕਿਸੇ ਤਰ੍ਹਾਂ ਦੀ ਕੋਈ ਵੀ ਗਲਤ ਮਨਸ਼ਾ ਨਹੀਂ ਸੀ ਅਣਜਾਣੇ ਚ ਹੋਈ ਗ਼ਲਤੀ ਲਈ ਮਾਤਾ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਮਾਫ਼ੀ ਵੀ ਮੰਗੀ ਲਈ ਗਈ ।

error: Content is protected !!