ਅਨੋਖੀ ਖਬਰ : ਕੁੱਤੀ ਨੇ ਸ਼ੇਰ ਦੇ ਬੱਚਿਆਂ ਨੂੰ ਲਿਆ ਗੋਦ – ਇਸ ਤਰਾਂ ਰਹੀ ਪਾਲ, ਦੇਖ ਸਭ ਹੋ ਰਹੇ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਜਿੱਥੇ ਇਨਸਾਨ ਹੀ ਇਨਸਾਨ ਦਾ ਦੁਸ਼ਮਣ ਬਣਦਾ ਜਾ ਰਿਹਾ ਹੈ। ਉਥੇ ਹੀ ਆਪਸੀ ਪਿਆਰ ਦੇ ਬਹੁਤ ਸਾਰੇ ਅਜਿਹੇ ਮਾਮਲੇ ਵਿੱਚ ਸਾਹਮਣੇ ਆ ਜਾਂਦੇ ਹਨ ਜੋ ਲੋਕਾਂ ਲਈ ਇੱਕ ਮਿਸਾਲ ਪੈਦਾ ਕਰਦੇ ਹਨ। ਜਿਸ ਤੋਂ ਇਨਸਾਨਾਂ ਨੂੰ ਵੀ ਆਪਸ ਵਿੱਚ ਪਿਆਰ ਨਾਲ ਰਹਿਣ ਵਾਸਤੇ ਪ੍ਰੇਰਨਾ ਮਿਲਦੀ ਹੈ। ਆਏ ਦਿਨ ਹੀ ਸੋਸ਼ਲ ਮੀਡੀਆ ਉਪਰ ਅਜਿਹੇ ਬਹੁਤ ਸਾਰੇ ਕਿੱਸੇ ਸਾਹਮਣੇ ਆਏ ਹਨ ਜਿਸ ਨੂੰ ਵੇਖ ਕੇ ਲੋਕ ਹੈਰਾਨ ਰਹਿ ਜਾਂਦੇ ਹਨ। ਅੱਜ ਦੇ ਦੌਰ ਵਿੱਚ ਸੋਸ਼ਲ ਮੀਡੀਆ ਇਕ ਅਜਿਹਾ ਫਿਰ ਪਲੇਟਫਾਰਮ ਬਣ ਗਿਆ ਹੈ ਜਿੱਥੇ ਤੁਹਾਨੂੰ ਹਰ ਇਕ ਤਰ੍ਹਾਂ ਦੀ ਜਾਣਕਾਰੀ ਮਿਲ ਜਾਂਦੀ ਹੈ। ਹੁਣ ਕੁੱਤੀ ਵੱਲੋਂ ਸ਼ੇਰ ਦੇ ਬੱਚਿਆ ਨੂੰ ਗੋਦ ਲਿਆ ਗਿਆ ਹੈ ਅਤੇ ਇਸ ਤਰ੍ਹਾਂ ਪਾਲ ਰਹੀ ਹੈ ਜਿਸ ਨੂੰ ਦੇਖ ਕੇ ਸਭ ਹੈਰਾਨ ਹਨ।

ਇਕ ਵੀਡੀਓ ਸੋਸ਼ਲ ਮੀਡੀਆ ਉਪਰ ਕਾਫੀ ਵਾਇਰਲ ਹੋ ਰਿਹਾ ਹੈ ਜੋ ਕਿ ਨੈਚੁਰਲ ਬਿਊਟੀ ਨਾਮ ਦੇ ਇੰਸਟਾਗ੍ਰਾਮ ਪੇਜ਼ ਤੋ ਸ਼ੇਅਰ ਕੀਤਾ ਗਿਆ ਹੈ, ਇਸ ਵੀਡੀਓ ਨੂੰ ਵੇਖ ਕੇ ਮਾਂ ਦੀ ਮਮਤਾ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਜਿੱਥੇ ਇੱਕ ਕੁੱਤੀ ਵੱਲੋਂ ਸ਼ੇਰ ਦੇ ਬੱਚਿਆ ਨੂੰ ਆਪਣੇ ਬੱਚਿਆਂ ਵਾਂਗ ਪਾਲਿਆ ਜਾ ਰਿਹਾ ਹੈ ਅਤੇ ਉਨ੍ਹਾਂ ਬੱਚਿਆਂ ਤੇ ਲੁਟਾਈ ਜਾ ਰਹੀ ਮਮਤਾ ਨੂੰ ਵੇਖ ਕੇ ਸਭ ਲੋਕ ਹੈਰਾਨ ਹਨ। ਜਿੱਥੇ ਵੀਡੀਓ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬਾਘ ਦੇ ਇਹ ਬੱਚੇ ਉਨ੍ਹਾਂ ਦਾ ਪਾਲਣ ਪੋਸ਼ਣ ਕਰਨ ਵਾਲੀ ਕੁਤੀ ਉੱਪਰ ਹਮਲਾ ਕਰਨ ਦੀ ਬਜਾਏ ਉਸ ਨਾਲ ਆਪਣੀ ਮਾਂ ਵਾਂਗ ਪਿਆਰ ਕਰ ਰਹੇ ਹਨ।

ਅਤੇ ਉਸ ਕੁੱਤੀ ਵੱਲੋਂ ਵੀ ਉਨ੍ਹਾਂ ਬੱਚਿਆਂ ਨੂੰ ਆਪਣੇ ਬੱਚਿਆਂ ਵਾਂਗ ਸਮਝ ਕੇ ਉਨ੍ਹਾਂ ਉਪਰ ਆਪਣੀ ਮਮਤਾ ਲੁਟਾਈ ਜਾ ਰਹੀ ਹੈ। ਸੋਸ਼ਲ ਮੀਡੀਆ ਉਪਰ ਜਿਥੇ ਇਸ ਵੀਡੀਓ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਉਥੇ ਹੀ ਹੁਣ ਤੱਕ ਇਸ ਨੂੰ 5 ਲੱਖ 56 ਹਜ਼ਾਰ ਤੋਂ ਵਧੇਰੇ ਯੂਜ਼ਰਸ ਵੱਲੋਂ ਪਸੰਦ ਕੀਤਾ ਗਿਆ ਹੈ,7.3 ਮਿਲੀਅਨ ਤੋਂ ਵਧੇਰੇ ਵਿਊਜ਼ ਵੀ ਹਾਸਲ ਹੋ ਚੁੱਕੇ ਹਨ।

ਉਥੇ ਹੀ ਸੋਸ਼ਲ ਮੀਡੀਆ ਉਪਰ ਜਾਨਵਰਾਂ ਦੀਆਂ ਬਹੁਤ ਸਾਰੀਆਂ ਵੀਡੀਓ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪਰ ਅਜਿਹੀਆਂ ਵੀਡੀਓ ਇਨਸਾਨਾਂ ਨੂੰ ਵੀ ਆਪਸੀ ਪਿਆਰ ਦਾ ਸੰਦੇਸ਼ ਦਿੰਦੀਆਂ ਹਨ।

error: Content is protected !!