ਅਫਗਾਨਿਸਤਾਨ ਏਅਰਪੋਰਟ ਤੇ ਗਵਾਚਿਆ ਬੱਚਾ ਆਖਰ ਏਨੇ ਮਹੀਨਿਆਂ ਬਾਅਦ ਹੁਣ ਪਹੁੰਚਿਆ ਏਦਾਂ ਆਪਣੇ ਪ੍ਰੀਵਾਰ ਚ

ਆਈ ਤਾਜ਼ਾ ਵੱਡੀ ਖਬਰ 

ਅਫ਼ਗ਼ਾਨਿਸਤਾਨ ਵਿਚ ਉਸ ਸਮੇਂ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ ਸੀ ਜਦੋਂ 15 ਅਗਸਤ ਨੂੰ ਅਫ਼ਗ਼ਾਨਿਸਤਾਨ ਦੇ ਵਿਚ ਤਾਲਿਬਾਨ ਵੱਲੋਂ ਕਬਜ਼ਾ ਕਰ ਲਿਆ ਗਿਆ ਸੀ। ਉਸ ਸਮੇਂ ਦੇਸ਼ ਅੰਦਰ ਸਥਿਤੀ ਅਜਿਹੀ ਤਣਾਅਪੂਰਨ ਬਣ ਗਈ ਸੀ ਡਰ ਦਾ ਮਾਹੌਲ ਪੈਦਾ ਹੋ ਗਿਆ ਸੀ। ਕਿਉਂਕਿ ਤਾਲਿਬਾਨ ਵੱਲੋਂ ਜਿੱਥੇ ਅਫਗਾਨਿਸਤਾਨ ਸਰਕਾਰ ਦੇ ਸ਼ਾਸਨ ਨੂੰ ਖਤਮ ਕੀਤਾ ਗਿਆ। ਉਥੇ ਹੀ ਆਪਣਾ ਸ਼ਾਸ਼ਨ ਬਹਾਲ ਕੀਤਾ ਗਿਆ ਜਿਸ ਵਿੱਚ ਬਹੁਤ ਸਾਰੇ ਕਾਨੂੰਨ ਲਾਗੂ ਕੀਤੇ ਗਏ। ਤਾਲਿਬਾਨ ਦੇ ਜ਼ੁਲਮਾਂ ਤੋਂ ਡਰਦੇ ਹੋਏ ਬਹੁਤ ਸਾਰੇ ਦੇਸ਼ ਆਪਣੇ ਨਾਗਰਿਕਾਂ ਨੂੰ ਉਸ ਦੇਸ਼ ਵਿਚੋਂ ਸੁਰਖਿਅਤ ਬਾਹਰ ਕੱਢਣਾ ਚਾਹੁੰਦੇ ਸਨ। ਜਿੱਥੇ ਬਹੁਤ ਸਾਰੇ ਦੇਸ਼ਾਂ ਦੀ ਫੌਜ ਵੱਲੋਂ ਆਪਣੇ ਹਵਾਈ ਜਹਾਜ਼ਾਂ ਵਿੱਚ ਲੋਕਾਂ ਨੂੰ ਉੱਥੋਂ ਸੁਰੱਖਿਅਤ ਆਪਣੇ ਦੇਸ਼ਾਂ ਵਿੱਚ ਲਿਜਾਇਆ ਗਿਆ ।ਇਸ ਸਭ ਦੇ ਦੌਰਾਨ ਬਹੁਤ ਸਾਰੇ ਲੋਕ ਆਪਣਿਆਂ ਤੋਂ ਵਿਛੜ ਗਏ ਸਨ।

ਹੁਣ ਪਕਿਸਤਾਨ ਹਵਾਈ ਅੱਡੇ ਤੇ ਗੁਆਚਿਆ ਹੋਇਆ ਬੱਚਾ ਆਖਿਰ ਏਨੇ ਮਹੀਨਿਆਂ ਤੋਂ ਬਾਅਦ ਆਪਣੇ ਪਰਿਵਾਰ ਕੋਲ ਪਹੁੰਚ ਗਿਆ ਹੈ। ਅਫਗਾਨਿਸਤਾਨ ਦੇ ਵਿਚ ਤਾਲਿਬਾਨ ਦੇ ਸ਼ਾਸਨ ਦੌਰਾਨ ਜਿੱਥੇ ਸੋਸਲ ਮੀਡੀਆ ਉਪਰ ਇਕ ਬੱਚੇ ਸੋਹੇਲ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ ਜਿਥੇ ਉਸ ਬੱਚੇ ਨੂੰ ਅਮਰੀਕੀ ਨਾਗਰਿਕਾਂ ਨੂੰ ਸੌਂਪਣ ਦੀ ਤਸਵੀਰ ਸਾਹਮਣੇ ਆਈ ਸੀ। ਉਥੇ ਹੀ ਇਹ ਬੱਚਾ ਇਹ ਫੋਟੋ ਉੱਪਰ ਇਕ ਟੈਕਸੀ ਡਰਾਈਵਰ ਹਾਮਿਦ ਸਫੀ ਨੂੰ ਉਸ ਸਮੇਂ ਮਿਲਿਆ ਜਦੋ ਉਹ ਆਪਣੇ ਭਰਾ ਨੂੰ ਛੱਡਣ ਲਈ ਹਵਾਈ ਅੱਡੇ ਤੇ ਗਿਆ ਸੀ। ਇਸ ਬੱਚੇ ਦੇ ਪਰਿਵਾਰਕ ਮੈਂਬਰਾਂ ਦੇ ਨਾਂ ਮਿਲਣ ਤੇ 19 ਅਗਸਤ ਨੂੰ ਇਸ ਬੱਚੇ ਨੂੰ ਹਾਮਿਦ ਸਫੀ ਵੱਲੋਂ ਆਪਣੇ ਘਰ ਲਿਆਂਦਾ ਗਿਆ ਸੀ।

ਜਿਸ ਨੂੰ ਆਪਣਾ ਬੇਟਾ ਸਮਝ ਕੇ ਪਾਲਣ ਦਾ ਫੈਸਲਾ ਕੀਤਾ ਗਿਆ। ਕਿਉਂਕਿ ਉਨ੍ਹਾਂ ਦੇ ਘਰ ਪਹਿਲਾਂ ਤਿੰਨ ਬੇਟੀਆਂ ਸਨ। ਤਸਵੀਰਾਂ ਨੂੰ ਦੇਖ ਕੇ ਇਸ ਦੇ ਪਰਿਵਾਰ ਵੱਲੋਂ ਬੱਚਾ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਗਈ। ਪਰ ਹਾਮਿਦ ਵੱਲੋਂ ਬੱਚਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਬੱਚੇ ਦੇ ਮਾਤਾ-ਪਿਤਾ ਜਿੱਥੇ ਅਮਰੀਕਾ ਵਿੱਚ ਹਨ। ਸੋਹੇਲ ਦੇ ਪਿਤਾ ਦੂਤਾਵਾਸ ਵਿਚ ਸੁਰੱਖਿਆ ਗਾਰਡ ਸਨ। ਉਥੇ ਹੀ ਅਫਗਾਨਿਸਤਾਨ ਵਿੱਚ ਰਹਿ ਰਹੇ ਬੱਚੇ ਦੇ ਨਾਨੇ ਵੱਲੋਂ ਪੁਲਿਸ ਦੀ ਮਦਦ ਨਾਲ ਬੱਚੇ ਨੂੰ ਹਾਸਲ ਕਰ ਲਿਆ ਗਿਆ ਹੈ।

ਜਿੱਥੇ ਹੁਣ ਕਾਬਲ ਵਿੱਚ ਰਹਿਣ ਵਾਲੇ ਰਿਸ਼ਤੇਦਾਰ ਸੁਹੇਲ ਨੂੰ ਅਮਰੀਕਾ ਉਸ ਦੇ ਮਾਂ-ਬਾਪ ਕੋਲ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਥੇ ਹੀ ਸੱਤ ਮਹੀਨਿਆਂ ਬਾਅਦ ਇਸ ਬੱਚੇ ਨੂੰ ਹਾਸਲ ਕਰਨ ਤੇ ਮਾਪਿਆਂ ਵਿੱਚ ਖੁਸ਼ੀ ਹੈ। ਉੱਥੇ ਹੀ ਹਾਮਿਦ ਅਤੇ ਉਸ ਦੇ ਪਰਿਵਾਰ ਵੱਲੋਂ ਆਪਣੇ ਦਿਲ ਉਪਰ ਪੱਥਰ ਰੱਖ ਕੇ ਇਹ ਬੱਚਾ ਉਸਦੇ ਨਾਨੇ ਨੂੰ ਸੌਂਪਿਆ ਗਿਆ ਹੈ। ਇਹ ਬੱਚਾ ਆਪਣੇ ਮਾਪਿਆਂ ਤੋਂ ਉਸ ਸਮੇਂ ਵਿਛੜ ਗਿਆ ਸੀ ਜਦੋਂ ਪਰਿਵਾਰ ਨੂੰ ਹਵਾਈ ਅੱਡੇ ਤੱਕ ਪਹੁੰਚਣ ਲਈ ਹਫ਼ੜਾ ਦਫ਼ੜੀ ਦੇ ਮਾਹੌਲ ਵਿਚ ਅੱਧੇ ਘੰਟੇ ਦਾ ਸਮਾਂ ਲੱਗ ਗਿਆ ਸੀ।

error: Content is protected !!