ਅਫਗਾਨਿਸਤਾਨ ਦੇ ਏਅਰਪੋਰਟ ਤੋਂ ਉਚੇ ਉਡੇ ਜਹਾਜ ਤੋਂ ਏਦਾਂ ਕਿਰ ਕਿਰ ਡਿਗੇ ਲੋਕ – ਵੀਡੀਓ ਹੋਈ ਵਾਇਰਲ

ਆਈ ਤਾਜਾ ਵੱਡੀ ਖਬਰ

ਇਸ ਸਮੇਂ ਸਾਰੀ ਦੁਨੀਆ ਦੀ ਨਜ਼ਰ ਅਫਗਾਨਿਸਤਾਨ ਉੱਪਰ ਟਿਕੀ ਹੋਈ ਹੈ ਜਿੱਥੇ ਤਾਲਿਬਾਨ ਵੱਲੋਂ ਕਬਜ਼ਾ ਕਰ ਲਿਆ ਗਿਆ ਹੈ। ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਸਾਰੇ ਦੇਸ਼ਾਂ ਵੱਲੋਂ ਆਪਣੇ ਨਾਗਰਿਕਾਂ ਨੂੰ ਇਸ ਮੁਸ਼ਕਲ ਦੇ ਦੌਰ ਵਿਚੋਂ ਕੱਢਣ ਲਈ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਉਪਰ ਜਦੋਂ ਤਾਲਿਬਾਨ ਵੱਲੋਂ ਕਬਜ਼ਾ ਕਰ ਲਿਆ ਗਿਆ ਤਾਂ ਰਾਸ਼ਟਰਪਤੀ ਵੱਲੋਂ ਵੀ ਆਪਣੀ ਹਾਰ ਨੂੰ ਮੰਨਦੇ ਹੋਏ ਦੇਸ਼ ਛੱਡਣ ਦਾ ਫੈਸਲਾ ਕਰ ਲਿਆ ਗਿਆ। ਜਿੱਥੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਵੱਲੋਂ ਆਪਣਾ ਅਹੁਦਾ ਛੱਡਦੇ ਹੋਏ ਤਜ਼ਾਕਿਸਤਾਨ ਵਿਚ ਜਾਣ ਦਾ ਐਲਾਨ ਕੀਤਾ ਗਿਆ ਸੀ ਉਥੇ ਹੀ ਉਨ੍ਹਾਂ ਦੇ ਜਹਾਜ਼ ਨੂੰ ਐਮਰਜੈਂਸੀ ਵਿਚ ਉਤਰਨ ਦੀ ਇਜ਼ਾਜਤ ਨਹੀਂ ਦਿੱਤੀ ਗਈ।

ਜਿਸ ਤੋਂ ਬਾਅਦ ਰਾਸ਼ਟਰਪਤੀ ਵੱਲੋਂ ਅਮਰੀਕਾ ਜਾਣ ਦਾ ਫੈਸਲਾ ਲਿਆ ਗਿਆ ਹੈ। ਹੁਣ ਅਫ਼ਗ਼ਾਨਿਸਤਾਨ ਦੇ ਏਅਰਪੋਰਟ ਤੋਂ ਉੱਡਦੇ ਸਮੇਂ ਲੋਕਾਂ ਤੇ ਡਿੱਗਣ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਅਫਗਾਨਿਸਤਾਨ ਵਿੱਚ ਹਾਲਾਤ ਇਸ ਸਮੇਂ ਬਹੁਤ ਜ਼ਿਆਦਾ ਨਾਜ਼ੁਕ ਬਣੇ ਹੋਏ ਹਨ ਜਿੱਥੇ ਲੋਕਾਂ ਵੱਲੋਂ ਆਪਣੀ ਜਾਨ ਨੂੰ ਸੁਰੱਖਿਅਤ ਰੱਖਣ ਲਈ ਆਪਣੇ ਦੇਸ਼ਾਂ ਵਿੱਚ ਵਾਪਸੀ ਕੀਤੀ ਜਾ ਰਹੀ ਹੈ। ਉਥੇ ਹੀ ਕਾਬੁਲ ਦੇ ਏਅਰਪੋਰਟ ਤੋਂ ਭਾਰੀ ਗਿਣਤੀ ਵਿਚ ਲੋਕ ਆਪਣੇ ਦੇਸ਼ਾਂ ਲਈ ਰਵਾਨਾ ਹੋ ਰਹੇ ਹਨ।

ਦੇਸ਼ ਦੇ ਰਾਸ਼ਟਰਪਤੀ ਵੱਲੋਂ ਵੀ ਦੇਸ਼ ਨੂੰ ਛਡ ਜਾਣ ਤੋਂ ਬਾਅਦ ਇੱਕ ਉਨ੍ਹਾਂ ਦਾ ਬਿਆਨ ਸਾਹਮਣੇ ਆਇਆ ਹੈ ਜਿਥੇ ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਵੱਲੋਂ ਖੂਨ-ਖਰਾਬੇ ਅਤੇ ਵੱਡੀ ਮਨੁੱਖੀ ਤ-ਰਾ-ਸ-ਦੀ ਨਾ ਹੋਵੇ ਇਸ ਲਈ ਸਾਰੇ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਵੱਲੋਂ ਦੇਸ਼ ਨੂੰ ਛੱਡਣ ਦਾ ਫੈਸਲਾ ਲਿਆ ਗਿਆ ਸੀ। ਉਥੇ ਹੀ ਹੁਣ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਜਹਾਜ਼ ਵਿੱਚ ਜਗ੍ਹਾ ਨਾ ਹੋਣ ਤੇ ਕੁਝ ਲੋਕਾਂ ਵੱਲੋਂ ਟਾਇਰ ਦੇ ਨਾਲ ਹੀ ਦੇਸ਼ ਨੂੰ ਛੱਡਣ ਦਾ ਫੈਸਲਾ ਕੀਤਾ ਗਿਆ ਸੀ।

ਉਥੇ ਹੀ ਜਿਸ ਸਮੇਂ ਹਵਾਈ ਜਹਾਜ਼ ਵੱਲੋਂ ਉਡਾਣ ਭਰੀ ਗਈ ਤਾਂ ਹਵਾ ਵਿਚ ਜਾਂਦੇ ਹੀ ਜਹਾਜ਼ ਦੇ ਟਾਇਰਾਂ ਨਾਲ ਲਟਕੇ ਹੋਏ ਲੋਕ ਅਸਮਾਨ ਵਿੱਚੋ ਜ਼ਮੀਨ ਤੇ ਡਿਗਦੇ ਹੋਏ ਦੇਖੇ ਗਏ। ਜਿਸ ਦੀਆਂ ਵੀਡੀਓ ਵੀ ਵਾਇਰਲ ਹੋ ਰਹੀਆਂ ਹਨ। ਜਿਸ ਸਮੇਂ ਇਹ ਜਹਾਜ਼ ਹਵਾਈ ਅੱਡੇ ਤੋਂ ਰਵਾਨਾ ਹੋਇਆ ਤਾਂ ਦੋ ਯਾਤਰੀ ਹੇਠਾਂ ਡਿੱਗ ਪਏ। ਤਾਲਿਬਾਨ ਦੇ ਕਬਜ਼ੇ ਕੀਤੇ ਜਾਣ ਤੋਂ ਬਾਅਦ ਅਫ਼ਗ਼ਾਨਿਸਤਾਨ ਵਿਚ ਸਥਿਤੀ ਕਾਫ਼ੀ ਤਣਾਅਪੂਰਣ ਬਣੀ ਹੋਈ ਹੈ।

error: Content is protected !!