ਅਮਰੀਕਾ ਚ ਇੰਡੀਅਨ ਅੰਬੈਸੀ ਚ ਅਧਿਕਾਰੀ ਨੇ ਪਿਓ ਦੀ ਮੌਤ ਤੇ ਵੀਜਾ ਲੈਣ ਗਈ ਕੁੜੀ ਨਾਲ ਜੋ ਕੀਤਾ ਸਭ ਰਹਿ ਗਏ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਦੇ ਵਿੱਚ ਜਿਸ ਤਰ੍ਹਾਂ ਬੇਰੁਜ਼ਗਾਰੀ ਵਧ ਰਹੀ ਹੈ , ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ । ਜਿਸ ਦੇ ਚਲਦੇ ਭਾਰਤ ਦੇਸ਼ ਦੇ ਨਾਗਰਿਕ ਹੁਣ ਵਿਦੇਸ਼ਾ ਵੱਲ ਨੂੰ ਰੁਖ ਕਰ ਰਹੇ ਹਨ , ਵਿਦੇਸ਼ੀ ਧਰਤੀ ਤੇ ਜਾਣ ਦੇ ਲਈ ਲੋਕ ਵੱਖ ਵੱਖ ਤਰੀਕੇ ਅਪਣਾਉਂਦੇ ਹਨ ਤਾਂ ਜੋ ਵਿਦੇਸ਼ੀ ਧਰਤੀ ਤੇ ਜਾਇਆ ਜਾ ਸਕੇ । ਉੱਥੇ ਜਾ ਕੇ ਵੱਧ ਤੋਂ ਵੱਧ ਕਮਾਈ ਕੀਤੀ ਜਾ ਸਕੇ ਤੇ ਆਪਣਾ ਤੇ ਆਪਣੇ ਪਰਿਵਾਰ ਨੂੰ ਇੱਕ ਚੰਗਾ ਭਵਿੱਖ ਦਿੱਤਾ ਜਾ ਸਕੇ । ਵਿਦੇਸ਼ੀ ਧਰਤੀ ਤੇ ਜਾਣ ਦੇ ਲਈ ਲੋਕਾਂ ਦੇ ਵੱਲੋਂ ਵੱਖ ਵੱਖ ਹੱਥਕੰਡੇ ਅਪਨਾਏ ਜਾਂਦੇ ਹਨ , ਜਿਸ ਕਾਰਨ ਕਈ ਵਾਰ ਉਹ ਗਲਤ ਰਸਤੇ ਵੀ ਅਪਨਾਉਂਦੇ ਨੇ ਤੇ ਕਈ ਵੱਡੀਆਂ ਮੁਸ਼ਕਲਾਂ ਵਿੱਚ ਫਸ ਜਾਂਦੇ ਹਨ ।

ਹੁਣ ਤਕ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿੱਥੇ ਲੋਕ ਵਿਦੇਸ਼ੀ ਧਰਤੀ ਤੇ ਜਾਣ ਵਾਸਤੇ ਕਈ ਤਰ੍ਹਾਂ ਦੀਆਂ ਠੱਗੀਆਂ ਦਾ ਸ਼ਿਕਾਰ ਹੋਏ ਹਨ, ਪਰ ਹੁਣ ਇਕ ਅਜਿਹਾ ਮਾਮਲਾ ਤੁਹਾਡੇ ਨਾਲ ਸਾਂਝਾ ਕਰਾਂਗੇ ਜਿੱਥੇ ਅਮਰੀਕਾ ਚ ਇੰਡੀਅਨ ਅੰਬੈਸੀ ਚ ਅਧਿਕਾਰੀਆਂ ਦੇ ਵੱਲੋਂ ਪਿਓ ਦੀ ਮੌਤ ਤੇ ਵੀਜ਼ਾ ਲੈਣ ਗਈ ਕੁੜੀ ਦੇ ਨਾਲ ਅਜਿਹਾ ਵਿਵਹਾਰ ਕੀਤਾ ਗਿਆ , ਜਿਸ ਬਾਰੇ ਸੁਣ ਕੇ ਸਭ ਨੂੰ ਹੀ ਹੈਰਾਨੀ ਹੋ ਰਹੀ ਹੈ । ਦਰਅਸਲ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਔਰਤ ਆਪਣੇ ਸਾਥੀ ਦੇ ਨਾਲ ਅਮਰੀਕਾ ਦੇ ਨਿਊਯਾਰਕ ਸਥਿਤ ਦੂਤਾਵਾਸ ਦੇ ਵਿਚ ਵੀਜ਼ਾ ਲੈਣ ਜਾਦੀ ਹੈ , ਉੱਥੇ ਮੌਜੂਦ ਇਕ ਇਕ ਅਧਿਕਾਰੀ ਦੇ ਵੱਲੋਂ ਬਦਸਲੂਕੀ ਕੀਤੀ ਜਾਂਦੀ ਹੈ ।

ਇੰਨਾ ਹੀ ਨਹੀਂ ਸਗੋਂ ਕਿ ਉੱਥੇ ਮੌਜੂਦ ਅਧਿਕਾਰੀ ਉਸ ਦੀ ਦਰਖਾਸਤ ਉਸ ਨੂੰ ਵਾਪਸ ਕਰ ਦਿੰਦੀ ਸੀ ਅਤੇ ਨਾਰਾਜ਼ ਹੋ ਕੇ ਉਸ ਨੂੰ ਬੁਰਾ ਭਲਾ ਵੀ ਕਹਿੰਦੀ ਸੀ , ਜਦੋਂ ਉਹ ਔਰਤ ਉਸ ਦੇ ਨਾਲ ਬਦਸਲੂਕੀ ਕਰ ਰਹੀ ਹੁੰਦੀ ਹੈ ਤਾਂ ਵੀਜ਼ਾ ਲੈਣ ਆਈ ਔਰਤ ਦੇ ਵੱਲੋਂ ਆਪਣੇ ਮੋਬਾਇਲ ਫੋਨ ਦੇ ਵਿਚ ਇਸ ਪੂਰੀ ਘਟਨਾ ਦੀ ਇੱਕ ਵੀਡੀਓ ਬਣਾ ਲਈ ਜਾਂਦੀ ਹੈ ਤੇ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਸਾਂਝੀ ਕੀਤੀ ਜਾਂਦੀ ਹੈ । ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਭਾਰਤੀ ਦੂਤਘਰ ਨੇ ਮੁਲਜ਼ਮ ਅਧਿਕਾਰੀ ਖ਼ਿਲਾਫ਼ ਕਾਰਵਾਈ ਦੀ ਗੱਲ ਵੀ ਆਖੀ ਹੈ ।

ਜ਼ਿਕਰਯੋਗ ਹੈ ਕਿ ਜਿਸ ਵਿਅਕਤੀ ਦੇ ਵੱਲੋਂ ਇਸ ਵੀਡੀਓ ਨੂੰ ਟਵਿੱਟਰ ਤੇ ਉੱਪਰ ਸਾਂਝਾ ਕੀਤਾ ਗਿਆ ਹੈ ਉਸਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਔਰਤ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਇਸ ਤੋਂ ਬਾਅਦ ਉਹ ਘਰ ਜਾਣ ਲਈ ਅਪਲਾਈ ਕਰਨ ਲਈ ਪਹੁੰਚੀ ਸੀ , ਜਿੱਥੇ ਭਾਰਤੀ ਅਧਿਕਾਰੀ ਨੇ ਕਿਸੇ ਗੱਲ ਤੇ ਗੁੱਸੇ ਚ ਆ ਕੇ ਉਸ ਦੀ ਅਰਜ਼ੀ ਵਾਪਸ ਕਰ ਦਿੱਤੀ ਤੇ ਉਸ ਨੂੰ ਬਹੁਤ ਜ਼ਿਆਦਾ ਗਲਤ ਬੋਲਿਆ ।

error: Content is protected !!