ਅਮਰੀਕਾ ਚ ਕਮਲਾ ਹੈਰਿਸ ਬਣੀ ਪਹਿਲੀ ਔਰਤ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਵਾਲੀ – ਆਈ ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਅੌਰਤਾਂ ਕਿਸੇ ਨਾਲੋਂ ਘੱਟ ਨਹੀਂ ਹੁੰਦੀਆਂ ਹਨ, ਇਤਿਹਾਸ ਗਵਾਹ ਹੈ ਕਿ ਔਰਤਾਂ ਨੇ ਮਰਦਾਂ ਦੇ ਨਾਲ ਮੋਢੇ ਨਾਲ ਮੋਢਾ ਜੋਡ਼ ਕੇ ਹਰ ਇੱਕ ਕੰਮ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ । ਅਜਿਹੇ ਬਹੁਤ ਸਾਰੇ ਖੇਤਰ ਹਨ ਜਿੱਥੇ ਔਰਤਾਂ ਨੇ ਮਰਦਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ । ਪਰ ਕਈ ਥਾਵਾਂ ਤੇ ਅਜੇ ਵੀ ਔਰਤਾਂ ਨੂੰ ਮਰਦਾਂ ਤੋਂ ਘੱਟ ਸਮਝਿਆ ਜਾਂਦਾ ਹੈ , ਪਰ ਅੌਰਤਾਂ ਉੱਥੇ ਵੀ ਲੋਕਾਂ ਦੀ ਮਾੜੀ ਮਾਨਸਿਕਤਾ ਵਾਲੀ ਸੋਚ ਨੂੰ ਪਿੱਛੇ ਛੱਡ ਦਿੰਦੀਆਂ ਹਨ । ਹਰ ਇੱਕ ਖੇਤਰ ਦੇ ਵਿੱਚ ਅੌਰਤਾਂ ਨੇ ਮੱਲਾਂ ਮਾਰੀਆਂ ਹਨ ਚਾਹੇ ਉਹ ਵਿਗਿਆਨ ਦਾ ਖੇਤਰ ਹੋਵੇ , ਪੱਤਰਕਾਰਿਤਾ ਦਾ ਖੇਤਰ ਹੋਵੇ , ਸਿੱਖਿਆ ਦਾ ਖੇਤਰ ਹੋਵੇ ,ਕਿਸੇ ਸਰਕਾਰੀ ਵਿਭਾਗ ਦਾ ਅਦਾਰਾ ਹੋਵੇ ਅਜਿਹੇ ਹੋਰ ਵੀ ਬਹੁਤ ਸਾਰੇ ਵਿਭਾਗ ਤੇ ਖੇਤਰ ਹਨ ਜਿੱਥੇ ਔਰਤਾਂ ਨੇ ਆਪਣਾ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ।

ਗੱਲ ਕੀਤੀ ਜਾਵੇ ਜੇਕਰ ਰਾਜਨੀਤੀ ਦੀ ,ਤਾਂ ਰਾਜਨੀਤੀ ਦੇ ਵਿੱਚ ਵੀ ਅੌਰਤਾਂ ਦੀ ਖ਼ਾਸ ਭੂਮਿਕਾ ਸਾਹਮਣੇ ਆਉਂਦੀ ਹੈ ।ਬੇਸ਼ੱਕ ਰਾ-ਜ-ਨੀ-ਤੀ ਦੇ ਵਿੱਚ ਔਰਤਾਂ ਦੀ ਸੰਖਿਆ ਘੱਟ ਹੈ ,ਪਰ ਜਿੰਨੀਆਂ ਵੀ ਔਰਤਾਂ ਰਾਜਨੀਤੀ ਵਿਚ ਸ਼ਾਮਲ ਹਨ ਉਨ੍ਹਾਂ ਦੀ ਵਿਸ਼ੇਸ਼ ਭੂਮਿਕਾ ਸਾਹਮਣੇ ਆਉਂਦੀ ਹੈ । ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਅਮਰੀਕਾ ਦੀ ਰਾਜਨੀਤੀ ਦੀ ਤਾਂ ,ਅਮਰੀਕਾ ਦੀ ਰਾਜਨੀਤੀ ਦੇ ਵਿਚ ਉਪ ਰਾਸ਼ਟਰਪਤੀ ਕਮਲਾ ਹੈਰਿਸ ਵੀ ਕਾਫੀ ਸਰਗਰਮ ਨਜ਼ਰ ਆ ਰਹੀ ਹੈ । ਇਸੇ ਵਿਚਕਾਰ ਹੁਣ ਕਮਲਾ ਹੈਰਿਸ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ।  ਦਰਅਸਲ ਅਮਰੀਕਾ ਦੇ ਵਿਚ ਕਮਲਾ ਹੈਰਿਸ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਵਾਲੀ ਪਹਿਲੀ ਔਰਤ ਬਣੀ ਹੈ । ਜਿਸ ਦੇ ਚੱਲਦੇ ਭਾਰਤ ਦੇਸ਼ ਦੇ ਲੋਕ ਕਾਫੀ ਖੁਸ਼ ਨਜ਼ਰ ਆ ਰਹੇ ਹਨ ਕਿਉਂਕਿ ਕਮਲਾ ਹੈਰਿਸ ਭਾਰਤੀ ਮੂਲ ਦੇ ਨਾਲ ਸਬੰਧ ਰੱਖਦੀ ਹੈ ।

ਹਾਲਾਂਕਿ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਜ਼ਨ ਹਨ । ਪਰ ਕਮਲਾ ਹੈਰਿਸ ਜੋ ਕਿ ਅਮਰੀਕਾ ਦੀ ੳੁਪ ਰਾਸ਼ਟਰਪਤੀ ਹੈ ਉਨ੍ਹਾਂ ਨੂੰ ਇਕ ਘੰਟਾ ਪੱਚੀ ਮਿੰਟ ਤੇ ਲਈ ਅਮਰੀਕਾ ਦੀ ਰਾਸ਼ਟਰਪਤੀ ਬਣਾਇਆ ਗਿਆ । ਹੁਣ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿ ਆਖ਼ਰ ਕਮਲਾ ਹੈਰਿਸ ਨੂੰ ਇਕ ਘੰਟਾ ਪੱਚੀ ਮਿੰਟ ਦੇ ਲਈ ਰਾਸ਼ਟਰਪਤੀ ਕਿਉਂ ਬਣਾਇਆ ਗਿਆ । ਦਰਅਸਲ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਜ਼ਨ ਨਿਯਮਿਤ ‘ਕੋਲੋਨੋਸਕਾਪੀ’ ਜਾਂਚ ਕਰਵਾਉਣ ਦੇ ਲਈ ਸੈਂਟਰ ਵਿਚ ਗਏ ਹੋਏ ਸਨ , ਜਿਸ ਕਾਰਨ ਕਮਲਾ ਹੈਰਿਸ ਨੂੰ ਅਮਰੀਕਾ ਦੀ ਰਾਸ਼ਟਰਪਤੀ ਬਣਾਇਆ ਗਿਆ ਪੂਰੇ ਇਕ ਘੰਟਾ ਪੱਚੀ ਮਿੰਟ ਤੱਕ ਕਮਲਾ ਹੈਰਿਸ ਤੇ ਵੱਲੋਂ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਗਿਆ ।

ਜਦੋਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਆਪਣੀ ਜਾਂਚ ਕਰਵਾ ਕੇ ਮੁੜ ਤੋਂ ਵਾਪਸ ਆਏ ਤਾਂ ਉਨ੍ਹਾਂ ਵੱਲੋਂ ਇਕ ਘੰਟਾ ਪੱਚੀ ਮਿੰਟ ਬਾਅਦ ਉਨ੍ਹਾਂ ਵੱਲੋਂ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਗਿਆ । ਉੱਥੇ ਹੀ ਜੋਅ ਬਾਇਡੇਨ ਦੇ ਡਾਕਟਰਾਂ ਦੇ ਵੱਲੋਂ ਉਨ੍ਹਾਂ ਦੀ ਸਿਹਤ ਸਬੰਧੀ ਜਾਣਕਾਰੀ ਦੇਂਦੇ ਹੋਏ ਦੱਸਿਆ ਗਿਆ ਕਿ ਰਾਸ਼ਟਰਪਤੀ ਬਿਲਕੁਲ ਸਿਹਤਮੰਦ ਹਨ ਅਤੇ ਉਹ ਆਪਣੇ ਫ਼ਰਜ਼ਾਂ ਦੀ ਪਾਲਣਾ ਕਰਨ ਲਈ ਵੀ ਬਿਲਕੁਲ ਫਿੱਟ ਹਨ । ਇਹੀ ਕਾਰਨ ਹੈ ਕਿ ਕਮਲਾ ਹੈਰਿਸ ਨੂੰ ਅਮਰੀਕਾ ਦੀ ਰਾਸ਼ਟਰਪਤੀ ਦਾ ਅਹੁਦਾ ਕੁਝ ਹੀ ਸਮੇਂ ਤੱਕ ਦੇ ਲਈ ਪ੍ਰਾਪਤ ਹੋਇਆ ।

error: Content is protected !!