ਅਮਰੀਕਾ ਚ ਪਹਿਲਾਂ ਮੁੰਡੇ ਨੂੰ ਦਿੱਤੀ 110 ਸਾਲ ਦੀ ਸਜਾ ਫਿਰ ਲੋਕਾਂ ਨੇ ਪਾਇਆ ਰੌਲਾ ਤਾਂ ਕਰਤੀ ਗਈ 10 ਸਾਲ ਦੀ

ਆਈ ਤਾਜਾ ਵੱਡੀ ਖਬਰ 

ਕਈ ਵਾਰ ਇਨਸਾਨ ਕੋਲੋਂ ਅਣਜਾਣੇ ਵਿੱਚ ਹੋਈ ਗਲਤੀ ਦੀ ਸਜ਼ਾ ਵੀ ਉਸ ਨੂੰ ਅਦਾਲਤਾਂ ਵੱਲੋਂ ਏਨੀ ਵੱਡੀ ਦਿੱਤੀ ਜਾਂਦੀ ਹੈ। ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਕਈ ਵਾਰ ਇਨਸਾਨ ਕੋਲੋਂ ਕੰਮ ਕਰਦੇ ਸਮੇਂ ਗਲਤੀ ਨਾਲ ਅਜਿਹੀ ਘਟਨਾ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਜਿਸ ਨਾਲ ਕਈ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ। ਜਦ ਕਿ ਅਜਿਹੇ ਹਾਦਸੇ ਅਚਾਨਕ ਹੀ ਵਾਪਰ ਜਾਂਦੇ ਹਨ ਉਸ ਇਨਸਾਨ ਵੱਲੋਂ ਜਾਣ-ਬੁੱਝ ਕੇ ਕਿਸੇ ਵੀ ਘਟਨਾ ਨੂੰ ਅੰਜਾਮ ਨਹੀਂ ਦਿੱਤਾ ਜਾਂਦਾ। ਅਚਾਨਕ ਵਾਪਰਨ ਵਾਲੇ ਅਜਿਹੇ ਹਾਦਸਿਆਂ ਦੇ ਵਿੱਚ ਜਿੱਥੇ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਉੱਥੇ ਹੀ ਇਸ ਦਾ ਖਮਿਆਜ਼ਾ ਗਲਤੀ ਤੋਂ ਬਿਨਾ ਵੀ ਕਈ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਹੁਣ ਅਮਰੀਕਾ ਵਿੱਚ ਪਹਿਲਾਂ ਮੁੰਡੇ ਨੂੰ 110 ਸਾਲ ਦੀ ਸਜ਼ਾ ਦਿੱਤੀ ਗਈ ਸੀ ਫਿਰ ਲੋਕਾਂ ਦੇ ਰੌਲਾ ਪਾਉਣ ਤੇ ਉਸ ਦੀ ਸਜ਼ਾ 10 ਕਰ ਦਿੱਤੀ ਗਈ ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ ਜਿਥੇ ਬੀਤੇ ਦਿਨੀ ਇਕ ਨੌਜਵਾਨ ਨੂੰ ਅਦਾਲਤ ਵੱਲੋਂ ਇਕ ਸੜਕ ਹਾਦਸੇ ਦੇ ਕਾਰਨ ਚਾਰ ਲੋਕਾਂ ਦੇ ਮਾਰੇ ਜਾਣ ਤੇ 110 ਸਾਲ ਦੀ ਸਜ਼ਾ ਸੁਣਾਈ ਗਈ ਸੀ। ਜਿੱਥੇ ਇਸ ਨੌਜਵਾਨ ਦੇ ਟਰੱਕ ਦੀਆ ਬਰੇਕਾ ਫੇਲ ਹੋ ਗਈਆਂ ਸਨ ਅਤੇ ਟਰੱਕ ਬੇਕਾਬੂ ਹੋ ਗਿਆ ਸੀ ਜਿਸ ਦੀ ਚਪੇਟ ਵਿੱਚ ਆਉਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਕੋਲੋਰਾਡੋ ਸੂਬੇ ਦੀ ਅਦਾਲਤ ਵੱਲੋਂ ਇਸ 26 ਸਾਲਾਂ ਨੌਜਵਾਨ ਨੂੰ 110 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਸੀ ਜਿਸ ਤੋਂ ਬਾਅਦ ਲੋਕਾਂ ਵੱਲੋਂ ਇਸ ਨੌਜਵਾਨ ਦੇ ਹੱਕ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ।

ਲੋਕਾਂ ਦਾ ਕਹਿਣਾ lਸੀ ਕਿ ਟਰੱਕ ਦੀਆਂ ਬਰੇਕਾਂ ਫੇਲ ਹੋਣ ਤੇ ਇਸ ਨੌਜਵਾਨ ਨੂੰ ਕਸੂਰਵਾਰ ਠਹਿਰਾਉਣ ਗਲਤ ਸੀ। ਹੁਣ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਉੱਥੇ ਹੀ ਹੁਣ ਪੰਜ ਸਾਲ ਤੋਂ ਬਾਅਦ ਇਹ ਨੌਜਵਾਨ ਪੈਰੋਲ ਮਿਲਣ ਤੇ ਜੇਲ੍ਹ ਤੋਂ ਬਾਹਰ ਆ ਜਾਵੇਗਾ। ਅਤੇ ਉਸਦੀ 10 ਸਾਲਾਂ ਦੀ ਸਜ਼ਾ ਵੀ ਮਗਰੋਂ ਖ਼ਤਮ ਹੋ ਜਾਵੇਗੀ। 26 ਸਾਲਾ ਇਹ ਟਰੱਕ ਡਰਾਈਵਰ ਮੈਕਸਿਕੋ ਮੂਲ ਦਾ ਹੈ।ਉੱਥੇ ਹੀ ਇਸ ਨੌਜਵਾਨ ਨੂੰ ਬਚਾਉਣ ਲਈ ਬਹੁਤ ਸਾਰੇ ਲੋਕਾਂ ਵੱਲੋਂ ਯੋਗਦਾਨ ਪਾਇਆ ਗਿਆ ਹੈ।

ਇਸ ਨੌਜਵਾਨ ਨੂੰ ਬਚਾਉਣ ਲਈ 50 ਲੱਖ ਤੋਂ ਵੱਧ ਲੋਕਾਂ ਨੇ ਇਕ ਪਟੀਸ਼ਨ ਉਤੇ ਦਸਤਖਤ ਕੀਤੇ ਸਨ। ਕਿਉਂਕਿ ਇਸ ਪਟੀਸ਼ਨ ਵਿੱਚ ਲਿਖਿਆ ਗਿਆ ਸੀ ਕਿ ਇਸ ਹਾਦਸੇ ਲਈ ਟਰੱਕ ਡਰਾਈਵਰ ਇਨ੍ਹਾਂ ਕਸੂਰਵਾਰ ਨਹੀਂ, ਜਿੰਨੀ ਉਸਨੂੰ ਸਜ਼ਾ ਦਿੱਤੀ ਗਈ ਹੈ। ਜਿਸ ਤੋਂ ਬਾਅਦ ਕਲੋਰਾਡੋ ਦੇ ਗਵਰਨਰ ਵੱਲੋ ਇਸ ਨੌਜਵਾਨ ਦੀ ਸਜ਼ਾ ਘਟਾ ਕੇ 10 ਸਾਲ ਕੀਤੀ ਗਈ।

error: Content is protected !!