ਅਮਰੀਕਾ ਤੋਂ ਆਈ ਇਹ ਵੱਡੀ ਤਾਜਾ ਖਬਰ – ਪੰਜਾਬੀਆਂ ਚ ਛਾਈ ਖੁਸ਼ੀ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਬਹੁਤ ਸਾਰੇ ਲੋਕ ਕੰਮ ਕਾਰ ਦੀ ਭਾਲ ਵਿੱਚ ਜਾਂ ਮਜਬੂਰੀਆਂ ਦੇ ਕਾਰਨ ਵਿਦੇਸ਼ਾਂ ਵਿਚ ਜਾ ਕੇ ਵਸੇ ਹੋਏ ਹਨ ਅਤੇ ਉਥੇ ਕਈ ਵੱਡੇ ਅਹੁਦਿਆਂ ਤੇ ਨੌਕਰੀਆਂ ਕਰ ਰਹੇ ਹਨ। ਭਾਵੇਂ ਪੰਜਾਬੀ ਦੂਜੇ ਦੇਸ਼ਾਂ ਵਿਚ ਰਹਿ ਰਹੇ ਹਨ ਪਰ ਇਸ ਦੇ ਬਾਵਜੂਦ ਉਹ ਆਪਣੇ ਸਭਿਆਚਾਰ ਅਤੇ ਧਾਰਮਿਕ ਮਾਨਤਾ ਨੂੰ ਵੀ ਨਾਲ ਲੈ ਕੇ ਚੱਲ ਰਹੇ ਹਨ। ਅਫ਼ਰੀਕਾ ਦੇ ਦੇਸ਼ ਵਿਚ ਦੂਜੇ ਦੇਸ਼ਾਂ ਤੋਂ ਆਏ ਲੋਕਾਂ ਨਾਲ ਭੇਦਭਾਵ ਕਰਨ ਦੀਆਂ ਖ਼ਬਰਾਂ ਆਮ ਹੀ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਉਥੇ ਹੀ ਅਮਰੀਕੀ ਫੌਜ ਵਿੱਚ ਅਮਰੀਕਾ ਦੀ ਸਰਕਾਰ ਵੱਲੋਂ ਕਿਸੇ ਵੀ ਪੱਗ ਬੰਨਣ ਵਾਲੇ ਵਿਅਕਤੀ ਨੂੰ ਨੌਕਰੀ ਨਹੀਂ ਦਿੱਤੀ ਜਾਂਦੀ।

ਇਸ ਕਾਰਨ ਯੂ ਐਸ ਮਰੀਨ ਦੇ ਲੈਫ਼ਟੀਨੈਂਟ ਸੁਖਬੀਰ ਤੂਰ ਪਿਛਲੇ ਪੰਜ ਸਾਲ ਤੋਂ ਇਸ ਨੂੰ ਮਨਜ਼ੂਰੀ ਦਿਵਾਉਣ ਲਈ ਸੰਘਰਸ਼ ਕਰ ਰਹੇ ਸਨ। ਮਰੀਨ ਕੋਰਪਸ ਦੁਆਰਾ ਇਸ ਮਾਮਲੇ ਨਾਲ ਜੁੜੀ ਇਕ ਵੱਡਾ ਤਾਜ਼ਾ ਜਾਣਕਾਰੀ ਦਿੱਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੇਫ਼ਟੀਨੇਂਟ ਤੂਰ ਨੇ 2017 ਵਿਚ ਅਮਰੀਕੀ ਮਰੀਨ ਜੁਆਇਨ ਕੀਤੀ ਸੀ ਅਤੇ ਇਸ ਦੌਰਾਨ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਅਮਰੀਕਾ ਦੀ ਮਰੀਨ ਕੋਰਪਸ ਦੀ ਪਿਛਲੀ 240 ਸਾਲਾਂ ਦੇ ਇਤਿਹਾਸ ਵਿੱਚ ਇਹ ਅਜਿਹੀ ਪਹਿਲੀ ਘਟਨਾ ਹੈ ਜਦੋ ਕਿਸੇ ਨੂੰ ਆਪਣੀ ਡਿਊਟੀ ਦੇ ਦੌਰਾਨ ਪੱਗ ਬੰਨ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ।

ਅਮਰੀਕਾ ਤੋਂ ਇਲਾਵਾ ਆਸਟਰੇਲੀਆ, ਬ੍ਰਿਟੇਨ ਅਤੇ ਕੈਨੇਡਾ ਵਿੱਚ ਵੀ ਸਿੱਖ ਸੈਨਿਕਾਂ ਨੂੰ ਪੱਗ ਬੰਨਣ ਦੀ ਇਜਾਜ਼ਤ ਮਿਲ ਚੁਕੀ ਹੈ। ਜਿੱਥੇ ਲੈਫਟੀਨੈਂਟ ਤੂਰ ਨੂੰ ਆਪਣੀ ਡਿਊਟੀ ਦੌਰਾਨ ਪੱਗ ਬੰਨਣ ਦੀ ਇਜ਼ਾਜਤ ਮਿਲੀ ਹੈ ਉਥੇ ਹੀ ਇਸ ਨਾਲ ਸਬੰਧਤ ਕੁਝ ਨਿਯਮ ਲਾਗੂ ਕੀਤੇ ਗਏ।

ਇਨ੍ਹਾਂ ਨਿਯਮਾਂ ਦੇ ਮੁਤਾਬਿਕ ਕਿਸੇ ਵੀ ਯੂਨਿਟ ਦੇ ਸਮਾਰੋਹ ਦੌਰਾਨ ਉਨ੍ਹਾਂ ਨੂੰ ਪੱਗ ਬੰਨਣ ਦੀ ਇਜਾਜ਼ਤ ਨਹੀਂ ਹੈ ਅਤੇ ਕਿਸੇ ਹਿੰਸਾਗ੍ਰਸਤ ਥਾਂ ਤੇ ਡਿਊਟੀ ਲੱਗਣ ਉਪਰੰਤ ਵੀ ਉਹਨਾਂ ਨੂੰ ਪੱਗ ਬੰਨਣ ਦੀ ਮਨਾਹੀ ਕੀਤੀ ਗਈ ਹੈ। ਲੈਫਟੀਨੈਂਟ ਸੁਖਬੀਰ ਤੂਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੇ 5 ਸਾਲ ਦੇ ਸੰਘਰਸ਼ ਤੋਂ ਬਾਅਦ ਕੁਝ ਜਿੱਤ ਪ੍ਰਾਪਤ ਹੋਈ ਹੈ ਅਤੇ ਹੁਣ ਉਹ ਆਪਣੀਆਂ ਧਾਰਮਿਕ ਭਾਵਨਾਵਾਂ ਅਤੇ ਆਪਣੇ ਦੇਸ਼ ਦੋਵਾਂ ਨੂੰ ਇਕੱਠੇ ਅੱਗੇ ਲੈ ਕੇ ਜਾ ਸਕਦੇ ਹਨ।

error: Content is protected !!