ਅਮਰੀਕਾ ਤੋਂ ਆਈ ਇਹ ਵੱਡੀ ਮਾੜੀ ਖਬਰ ਪੰਜਾਬ ਚ ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਵਿਦੇਸਾਂ ਦੇ ਵਿੱਚ ਜਾ ਨੌਜਵਾਨ ਆਪਣਾ ਭਵਿੱਖ ਸਵਾਰਨ ਦੇ ਯਤਨ ਕਰਦੇ ਨੇ ,ਕਾਮਯਾਬ ਹੋਣ ਤੋਂ ਬਾਅਦ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਉੱਥੇ ਬੁਲਾ ਲੈਂਦੇ ਨੇ ਤਾਂ ਜੌ ਜ਼ਿੰਦਗੀ ਦੇ ਆਖ਼ਿਰੀ ਸਮੇਂ ਉਹ ਆਪਣੇ ਮਾਤਾ ਪਿਤਾ ਨੂੰ ਕੋਈ ਘਾਟ ਮਹਿਸੂਸ ਨਾ ਹੋਣ ਦੇਣ ਅਤੇ ਉਹਨਾਂ ਦੇ ਮਾਤਾ ਪਿਤਾ ਚੰਗੀ ਜ਼ਿੰਦਗੀ ਬਸਰ ਕਰ ਸਕਣ, ਪਰ ਕਈ ਵਾਰ ਇਨਸਾਨ ਸੋਚਦਾ ਕੁੱਝ ਹੋਰ ਹੈ ਅਤੇ ਹੋ ਕੁੱਝ ਹੋਰ ਜਾਂਦਾ ਹੈ, ਕੁੱਝ ਅਜਿਹਾ ਹੀ ਅਮਰੀਕਾ ਚ ਰਹਿਣ ਵਾਲੇ ਇਕ ਸ਼ਖਸ ਦੇ ਨਾਲ ਵਾਪਰਿਆ ਜਿਹਨਾਂ ਦੇ ਪਿਤਾ ਦੀ ਸੜਕ ਹਾਦਸੇ ਚ ਮੌਤ ਹੋ ਗਈ।

ਦਰਅਸਲ ਪੰਜਾਬ ਦੇ ਮਾਛੀਵਾੜਾ ਦੇ ਬੁਰਜ ਕੱਚਾ ਵਿੱਖੇ ਰਹਿਣ ਵਾਲੇ ਇਕ ਸ਼ਖਸ ਦੀ ਦਰਦਨਾਕ ਸੜਕ ਹਾਦਸੇ ਚ ਮੌਤ ਹੋ ਗਈ, ਉਹ ਆਪਣੇ ਨਿੱਜੀ ਵਾਹਨ ਤੇ ਸਵਾਰ ਹੋ ਕੇ ਕੈਲੀਫੋਰਨੀਆ ਦੇ ਸ਼ਹਿਰ ਫਰੈਸਨੋ ਵਿੱਖੇ ਜਾ ਰਹੇ ਸਨ ਅਤੇ ਉਹਨਾਂ ਦੀ ਕਰ ਇੱਕ ਦੂਜੀ ਕਾਰ ਨਾਲ ਜਾ ਟਕਰਾਈ, ਇਹ ਹਾਦਸਾ ਲਾਲ ਬੱਤੀ ਵਾਲੇ ਚੌਂਕ ਤੇ ਵਾਪਰਿਆ, ਟੱਕਰ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ, ਉਹ ਇਸ ਦੁਨੀਆ ਨੂੰ ਅਲਵਿਦਾ ਕਰ ਗਏ।

ਇੱਥੇ ਇਹ ਦਸਣਾ ਬਣਦਾ ਹੈ ਕਿ ਗੁਰਨਾਮ ਸਿੰਘ ਇੱਕ ਸੇਵਾਮੁਕਤ ਅਧਿਆਪਕ ਸਨ ਉਹ ਪੰਜਾਬ ਚ ਹੀ ਰਿਹ ਰਹੇ ਸਨ, ਪਰ ਥੋੜੀ ਦੇਰ ਪਹਿਲਾਂ ਉਹ ਆਪਣੇ ਪੁੱਤਰ ਕੋਲ ਅਮਰੀਕਾ ਚਲੇ ਗਏ।ਉਹਨਾਂ ਦਾ ਇੱਕ ਪੁੱਤਰ ਇੱਥੇ ਪੰਜਾਬ ਚ ਹੀ ਹੈ। ਫਿਲਹਾਲ ਇੱਥੇ ਇਹ ਦਸਣਾ ਬੇਹੱਦ ਅਹਿਮ ਹੈ ਕਿ ਗੁਰਨਾਮ ਸਿੰਘ ਦਾ ਅੰਤਿਮ ਸੰਸਕਾਰ ਅਮਰੀਕਾ ਚ ਹੀ ਕੀਤਾ ਜਾਵੇਗਾ, ਉਹਨਾਂ ਦੀ ਮੌਤ ਦੀ ਖ਼ਬਰ ਤੋਂ ਬਾਅਦ ਪੰਜਾਬ ਚ ਸੋਗ ਦੀ ਲਹਿਰ ਦੌੜ ਚੁੱਕੀ ਹੈ ਕਿਉਂਕਿ ਉਹਨਾਂ ਦੇ ਪੁੱਤਰ ਦਾ ਪਿੰਡ ਦੇ ਸ਼ਮਾਜ ਸੇਵੀ ਕੰਮਾਂ ਚ ਕਾਫ਼ੀ ਸਹਿਯੋਗ ਹੈ।ਉਹਨਾਂ ਦੀ ਮੌਤ ਤੋਂ ਬਾਅਦ ਹਰ ਕੋਈ ਬੇਹੱਦ ਦੁੱਖੀ ਹੈ।

error: Content is protected !!