ਅਮਰੀਕਾ ਤੋਂ ਆਈ ਮਾੜੀ ਖਬਰ – ਮਚੀ ਇਹ ਤਬਾਹੀ 116 ਲੋਕਾਂ ਦੀ ਹੋਈ ਮੌਤ, ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਵਿਸ਼ਵ ਭਰ ਵਿੱਚ ਲੋਕਾਂ ਨੂੰ ਅੱਤ ਦੀ ਪੈ ਰਹੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਭਿਅੰਕਰ ਲੂਹ ਦੇ ਚਲਦਿਆਂ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਰਹੀ ਹੈ। ਗਰਮੀ ਦੇ ਸਭ ਤੋਂ ਜ਼ਿਆਦਾ ਪਰਭਾਵ ਵਿਚ ਅਮਰੀਕਾ ਅਤੇ ਕੈਨੇਡਾ ਦੇ ਉਤਰ-ਪਛਮੀ ਖੇਤਰ ਹਨ ਕਿਉਂਕਿ ਇਸ ਪਾਸੇ ਹਵਾਵਾਂ ਦਾ ਰੁਖ ਗਰਮ ਹੁੰਦਾ ਹੈ। ਕੈਨੇਡਾ ਵਿੱਚ ਪਈ ਇਸ ਭਿਅੰਕਰ ਗਰਮੀ ਨੇ ਪਿਛਲੇ ਕਈ ਦਹਾਕਿਆਂ ਦੇ ਰਿਕਾਰਡ ਤੋੜ ਦਿੱਤੇ ਹਨ ਉਥੇ ਹੀ ਅਮਰੀਕਾ ਵਿੱਚ ਵੀ ਪਾਰਾ 46 ਡਿਗਰੀ ਸੈਲਸੀਅਸ ਦੇ ਪਾਰ ਪਹੁੰਚ ਜਾਂਦਾ ਹੈ।

ਅਮਰੀਕਾ ਵਿਚ ਜਿੱਥੇ ਇੱਕ ਪਾਸੇ ਭਿਅੰਕਰ ਗਰਮੀ ਨੇ ਤਬਾਹੀ ਮਚਾਈ ਹੋਈ ਹੈ ਉੱਥੇ ਹੀ ਦੂਜੇ ਪਾਸੇ ਅਮਰੀਕਾ ਵਿੱਚ ਐਲਸਾ ਤੂਫ਼ਾਨ ਨਾਲ ਭਾਰੀ ਮਾਤਰਾ ਵਿਚ ਹੋਏ ਜਾਨੀ-ਮਾਲੀ ਨੁਕਸਾਨ ਦੀ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਲਸਾ ਤੂਫ਼ਾਨ ਬੁੱਧਵਾਰ ਨੂੰ ਅਮਰੀਕਾ ਦੇ ਸ਼ਹਿਰ ਕੈਰੋਲੀਨਾ, ਮੈਸਾਚਿਊਸਟਸ, ਜਾਰਜੀਆ ਅਤੇ ਫਲੋਰੀਡਾ ਵਿਚ ਆਇਆ ਸੀ, ਜਿਸ ਵਿੱਚ ਇੱਕ ਵਿਅਕਤੀ ਦੇ ਮਰਨ ਦੀ ਪੁਸ਼ਟੀ ਕੀਤੀ ਗਈ ਸੀ ਅਤੇ ਦਰਜਨਾਂ ਦੇ ਹਿਸਾਬ ਵਿੱਚ ਲੋਕ ਜ਼ਖ਼ਮੀ ਹੋਏ ਸਨ।

ਇਸ ਤੂਫਾਨ ਕਾਰਨ ਕਈ ਜਗ੍ਹਾ ਤੇ ਦਰੱਖਤ ਟੁੱਟ ਕੇ ਡਿੱਗੇ ਹੋਏ ਹਨ ਜਿਸ ਨਾਲ ਕਾਫ਼ੀ ਸਾਰੇ ਵਾਹਨ ਇਹਨਾਂ ਦਰਖ਼ਤਾਂ ਦੀ ਚਪੇਟ ਵਿਚ ਆ ਗਏ ਹਨ ਤੇ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਸਨ। ਅਮਰੀਕਾ ਵਿਚ ਪੈ ਰਹੀ ਭਿਆਨਕ ਲੂਹ ਨਾਲ ਓਰੇਗਨ ਵਿਚ ਕਾਫੀ ਲੋਕਾਂ ਦਾ ਜਾਨੀ ਨੁਕਸਾਨ ਹੋਇਆ ਹੈ। ਸਿਹਤ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਇਸ ਝੁਲਸਣ ਵਾਲੀ ਗਰਮੀ ਨਾਲ 116 ਲੋਕਾਂ ਦੇ ਮਰਨ ਦੀ ਖਬਰ ਸਾਹਮਣੇ ਆ ਰਹੀ ਹੈ ਜਿਨ੍ਹਾਂ ਵਿਚ 37 ਤੋਂ 97 ਸਾਲ ਦੇ ਲੋਕ ਸ਼ਾਮਲ ਹਨ।

ਓਰੇਗਨ ਦੇ ਗਵਰਨਰ ਕੇਟ ਬਰਾਊਨ ਨੇ ਇਸ ਮਾਮਲੇ ਵਿਚ ਲੋਕਾਂ ਨੂੰ ਤਸੱਲੀ ਦਿੰਦਿਆਂ ਆਖਿਆ ਹੈ ਕਿ ਸਰਕਾਰ ਵੱਲੋਂ ਲੋਕਾਂ ਦੀ ਜਾਨ ਬਚਾਉਣ ਦੀ ਅਤੇ ਗਰਮੀ ਨਾਲ ਘੱਟ ਨੁਕਸਾਨ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਮਰੀਕਾ ਸੀਐਟਲ ਅਤੇ ਪੋਰਟ ਲੈਂਡ ਜਿਹੇ ਸ਼ਹਿਰਾਂ ਵਿਚ ਤਾਪਮਾਨ ਦਾ ਪਾਰਾ 46 ਡਿਗਰੀ ਸੈਲਸੀਅਸ ਤੋਂ ਪਾਰ ਪੋਹੰਚ ਚੁੱਕਾ ਹੈ। ਨੈਸ਼ਨਲ ਹਰੀਕੈਨ ਸੈਂਟਰ ਵੱਲੋਂ ਇਸ ਐਲਸਾ ਤੂਫ਼ਾਨ ਦੇ ਅਜੇ ਇਸੇ ਤਰ੍ਹਾਂ ਬਰਕਰਾਰ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ।

error: Content is protected !!