ਅਮਿਤਾਬ ਬਚਨ ਦੇ ਪਰਿਵਾਰ ਚ ਫਿਰ ਆਇਆ ਕੋਰੋਨਾ – ਪ੍ਰਸੰਸਕ ਕਰ ਰਹੇ ਦੁਆਵਾਂ

ਆਈ ਤਾਜਾ ਵੱਡੀ ਖਬਰ 

ਚੀਨ ਤੋਂ ਸ਼ੁਰੂ ਹੋਣ ਵਾਲੀ ਕਰੋਨਾ ਜਿੱਥੇ ਦੋ ਸਾਲਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਜਾਨ ਲੈਣ ਦਾ ਕਾਰਨ ਬਣ ਗਈ ਹੈ। ਉੱਥੇ ਹੀ ਸਭ ਦੇਸ਼ਾਂ ਵੱਲੋਂ ਇਸ ਉੱਪਰ ਕਾਬੂ ਪਾਉਣ ਵਾਸਤੇ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ਜਿਸ ਸਦਕਾ ਇਸ ਦੇ ਕੇਸਾਂ ਵਿਚ ਕਮੀ ਆਈ ਹੈ। ਸਭ ਦੇਸ਼ਾਂ ਵੱਲੋਂ ਟੀਕਾਕਰਨ ਮੁਹਿੰਮ ਨੂੰ ਸ਼ੁਰੂ ਕੀਤਾ ਗਿਆ ਸੀ ਤਾਂ ਜੋ ਲੋਕਾਂ ਨੂੰ ਇਸ ਕਰੋਨਾ ਦੀ ਚਪੇਟ ਵਿੱਚ ਆਉਣ ਤੋਂ ਬਚਾਇਆ ਜਾ ਸਕੇ। ਉਥੇ ਹੀ ਕੁਝ ਸਮਾਂ ਪਹਿਲਾਂ ਫਿਰ ਤੋਂ ਦੱਖਣੀ ਅਫਰੀਕਾ ਵਿਚ ਕਰੋਨਾ ਦੇ ਨਵੇਂ ਰੂਪ ਦੇ ਪੈਦਾ ਹੋਣ ਦੀ ਖਬਰ ਸਾਹਮਣੇ ਆਈ ਸੀ। ਜੋ ਕੇ ਵਧੇਰੇ ਤੇਜ਼ੀ ਨਾਲ ਫੈਲਣ ਵਾਲਾ ਖ਼ਤਰਨਾਕ ਵਾਇਰਸ ਵਿਸ਼ਵ ਸਿਹਤ ਸੰਗਠਨ ਵੱਲੋਂ ਦੱਸਿਆ ਗਿਆ ਸੀ, ਬਹੁਤ ਸਾਰੇ ਦੇਸ਼ਾਂ ਵਿਚ ਪੈਰ ਪਸਾਰ ਚੁੱਕੀ ਹੈ ਅਤੇ ਮੁੜ ਤੋਂ ਸਭ ਦੇਸ਼ਾਂ ਵਿਚ ਕਰੋਨਾ ਦੇ ਮਾਮਲਿਆਂ ਵਿਚ ਵਾਧਾ ਦੇਖਿਆ ਗਿਆ ਹੈ।

ਅਤੇ ਬਹੁਤ ਸਾਰੀਆਂ ਸਖ਼ਸ਼ੀਅਤਾਂ ਵੀ ਇਸ ਦੀ ਚਪੇਟ ਵਿੱਚ ਆਈਆਂ ਹਨ। ਕਿਉਂਕਿ ਭਾਰਤ ਵਿੱਚ ਮਹਾਰਾਸ਼ਟਰ ਸੂਬਾ ਸਭ ਤੋਂ ਵਧੇਰੇ ਪ੍ਰਭਾਵਿਤ ਹੋਇਆ ਹੈ ਅਤੇ ਮੁੰਬਈ ਵਿੱਚ ਬਹੁਤ ਸਾਰੀਆਂ ਫਿਲਮੀ ਹਸਤੀਆਂ ਇਸ ਦੀ ਚਪੇਟ ਵਿਚ ਆਈਆਂ ਹਨ। ਹੁਣ ਅਮਿਤਾਭ ਬੱਚਨ ਦੇ ਪਰਵਾਰ ਵਿੱਚ ਫਿਰ ਤੋਂ ਕਰੋਨਾ ਦਾ ਕੇਸ ਸਾਹਮਣੇ ਆਇਆ ਹੈ ਅਤੇ ਪ੍ਰਸੰਸਕ ਦੁਆਵਾਂ ਕਰ ਰਹੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਅਮਿਤਾਭ ਬੱਚਨ ਦੇ ਪਰਵਾਰ ਵਿੱਚ ਜਿਥੇ ਕਈ ਲੋਕ ਕਰੋਨਾ ਦੀ ਚਪੇਟ ਵਿੱਚ ਪਹਿਲਾਂ ਹੀ ਆ ਚੁੱਕੇ ਹਨ। ਅਤੇ ਜਿਨ੍ਹਾਂ ਵੱਲੋਂ ਇਸ ਮਹਾਮਾਰੀ ਤੋਂ ਛੁਟਕਾਰਾ ਪਾ ਲਿਆ ਗਿਆ ਸੀ। ਉੱਥੇ ਹੀ ਹੁਣ ਅਮਿਤਾਭ ਬੱਚਨ ਦੀ ਪਤਨੀ ਅਤੇ ਅਭਿਨੇਤਰੀ ਜਯਾ ਬੱਚਨ ਵੀ ਕਰੋਨਾ ਦੀ ਚਪੇਟ ਵਿਚ ਆ ਗਏ ਹਨ। ਜਿੱਥੇ ਉਹ ਇਨ੍ਹੀਂ ਦਿਨੀਂ ਕਰਨ ਜੌਹਰ ਦੀ ਆਉਣ ਵਾਲੀ ਫਿਲਮ ਰੌਕੀ ਔਰ ਰਾਣੀ ਕੀ ਪ੍ਰੇਮ-ਕਹਾਣੀ ਦੀ ਸ਼ੂਟਿੰਗ ਕਰ ਰਹੇ ਹਨ।

ਇਸ ਫਿਲਮ ਵਿੱਚ ਜਿੱਥੇ ਸ਼ਬਾਨਾ ਆਜ਼ਮੀ ਅਤੇ ਧਰਮਿੰਦਰ ਵੀ ਜਯਾ ਬੱਚਨ ਦੇ ਨਾਲ ਅਹਿਮ ਭੂਮਿਕਾ ਨਿਭਾ ਰਹੇ ਹਨ। ਉਥੇ ਹੀ ਸ਼ਬਾਨਾ ਆਜ਼ਮੀ ਵੀ ਕਰੋਨਾ ਦੀ ਚਪੇਟ ਵਿਚ ਆਏ ਸਨ ਅਤੇ ਹੁਣ ਜਯਾ ਬੱਚਨ ਦੇ ਵੀ ਕਰੋਨਾ ਦੀ ਚਪੇਟ ਵਿੱਚ ਆਉਣ ਦੀ ਪੁਸ਼ਟੀ ਕੀਤੀ ਗਈ ਹੈ। ਕਰੋਨਾ ਦੇ ਇਨ੍ਹਾਂ ਮਾਮਲਿਆਂ ਨੂੰ ਦੇਖਦੇ ਹੋਏ ਇਸ ਫਿਲਮ ਦੀ ਸ਼ੂਟਿੰਗ ਉਪਰ ਰੋਕ ਲਗਾ ਦਿੱਤੀ ਗਈ ਹੈ ਜਦ ਕਿ ਇਸ ਫਿਲਮ ਦੀ ਸ਼ੂਟਿੰਗ 2 ਫਰਵਰੀ ਤੋਂ 14 ਫਰਵਰੀ ਤੱਕ ਖਤਮ ਹੋ ਜਾਣੀ ਸੀ।

error: Content is protected !!