ਅੰਤਰਾਸ਼ਟਰੀ ਉਡਾਣਾਂ ਬਾਰੇ ਆ ਗਈ ਮਾੜੀ ਖਬਰ,ਭਾਰਤੀ ਸਰਕਾਰ ਨੇ ਅਚਾਨਕ ਲਾ ਦਿੱਤੀ ਇਹ ਪਾਬੰਦੀ

ਆਈ ਤਾਜਾ ਵੱਡੀ ਖਬਰ

ਕਰੋਨਾ ਦੇ ਚਲਦੇ ਹੋਏ ਸਭ ਤੋਂ ਜ਼ਿਆਦਾ ਅਸਰ ਹਵਾਈ ਆਵਾਜਾਈ ਉਪਰ ਪਿਆ ਹੈ। ਸਾਰੀ ਦੁਨੀਆਂ ਅੰਦਰ ਵਧੇ ਕਰੋਨਾ ਦੇ ਪ੍ਰਭਾਵ ਨੂੰ ਦੇਖਦੇ ਹੋਏ ਸਭ ਦੇਸ਼ਾਂ ਵੱਲੋਂ ਤਾਲਾਬੰਦੀ ਦੌਰਾਨ ਹਵਾਈ ਆਵਾਜਾਈ ਤੇ ਰੋਕ ਲਗਾ ਦਿਤੀ ਗਈ ਸੀ। ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਮੁੜ ਤੋਂ ਕੁਝ ਉਡਾਣਾਂ ਨੂੰ ਸ਼ੁਰੂ ਕੀਤਾ ਗਿਆ ਸੀ । ਬ੍ਰਿਟੇਨ ਵਿੱਚ ਹੁਣ ਫਿਰ ਕਰੋਨਾ ਦੇ ਨਵੇਂ ਸਟਰੇਂਨ ਕਾਰਨ ਸਾਰੀ ਦੁਨੀਆ ਚਿੰਤਾ ਵਿਚ ਪੈ ਗਈ ਹੈ । ਇਸ ਖ਼ਤਰਨਾਕ ਵਾਇਰਸ ਨੂੰ ਦੇਖਦੇ ਹੋਏ , ਬ੍ਰਿਟੇਨ, ਸਾਊਦੀ ਅਰਬ, ਓਮਾਨ ਤੋਂ ਆਉਣ ਵਾਲੀਆਂ ਉਡਾਣਾਂ ਤੇ 22 ਦਸੰਬਰ ਤੋਂ 31 ਦਸੰਬਰ ਤੱਕ ਪਾਬੰਦੀ ਲਗਾ ਦਿੱਤੀ ਗਈ ਸੀ।

ਜਿਸ ਨੂੰ ਹੁਣ ਭਾਰਤ ਸਰਕਾਰ ਨੇ 7 ਜਨਵਰੀ ਤੱਕ ਵਧਾ ਦਿੱਤਾ ਹੈ। ਅੰਤਰਰਾਸ਼ਟਰੀ ਉਡਾਣਾਂ ਬਾਰੇ ਇਕ ਮਾੜੀ ਖਬਰ ਸਾਹਮਣੇ ਆਈ ਹੈ ਜਿਸ ਕਾਰਨ ਭਾਰਤ ਸਰਕਾਰ ਨੇ ਪਾਬੰਦੀ ਲਾ ਦਿੱਤੀ ਹੈ। ਜਿਸ ਕਾਰਨ ਲੋਕ ਚਿੰਤਾ ਵਿੱਚ ਪੈ ਗਏ ਹਨ। ਕਰੋਨਾ ਦੇ ਵਧ ਰਹੇ ਕੇਸਾਂ ਨੂੰ ਵੇਖਦੇ ਹੋਏ ਭਾਰਤ ਸਰਕਾਰ ਵੱਲੋਂ ਕੌਮਾਂਤਰੀ ਉਡਾਨਾਂ ਤੇ ਪਾਬੰਦੀ 31 ਜਨਵਰੀ 2021 ਤੱਕ ਵਧਾ ਦਿੱਤੀ ਗਈ ਹੈ। ਕਰੋਨਾ ਕਾਰਨ 23 ਮਾਰਚ ਤੋਂ ਹੀ ਉਡਾਨਾਂ ਨੂੰ ਬੰਦ ਕੀਤਾ ਗਿਆ ਸੀ। ਕੁਝ ਵਿਸ਼ੇਸ਼

ਉਡਾਣ ਨੂੰ ਹੀ ਏਅਰ ਬਾਬਲ ਦੇ ਤਹਿਤ ਆਗਿਆ ਦਿੱਤੀ ਗਈ ਸੀ। ਕਰੋਨਾ ਕੇਸਾਂ ਨੂੰ ਵੇਖਦੇ ਹੋਏ ਸਿਵਲ ਹਵਾਬਾਜੀ ਮੰਤਰੀ ਨੇ ਕਿਹਾ ਹੈ ਕਿ ਕੁਝ ਰੂਟਾਂ ਤੇ ਉਡਾਨ ਭਰਨ ਦੀ ਆਗਿਆ ਹੋਵੇਗੀ। ਮਾਲ ਕਾਰੋਬਾਰਾਂ ਤੇ ਇਹ ਪਾਬੰਦੀ ਲਾਗੂ ਨਹੀਂ ਹੋਵੇਗੀ। ਗ੍ਰਹਿ ਮੰਤਰਾਲੇ ਨੇ ਬਿਆਨ ਜਾਰੀ ਕੀਤਾ ਹੈ ਕਿ covid 19 ਦੇ ਕੇਸਾਂ ਨੂੰ ਵੇਖਦੇ ਹੋਏ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। 31 ਜਨਵਰੀ ਤੱਕ ਲਾਗੂ ਰਹਿਣਗੇ। ਲੋਕਾਂ ਨੂੰ ਕਰੋਨਾ ਨੂੰ ਵੇਖਦੇ ਹੋਏ ਨਵੇਂ ਸਾਲ ਦੇ

ਜਸ਼ਨ ਮਨਾਉਣ ਅਤੇ ਠੰਡ ਤੋਂ ਬਚਣ ਦੀ ਅਪੀਲ ਕੀਤੀ ਗਈ। ਲੋਕਾਂ ਨੂੰ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਗਈ ਹੈ। ਦੇਸ਼ ਅੰਦਰ ਪਹਿਲਾਂ ਹੀ ਬ੍ਰਿਟੇਨ, ਸਾਊਦੀ ਅਰਬ ਅਤੇ ਉਨ੍ਹਾਂ ਤੋਂ ਆਉਣ ਵਾਲੀਆਂ ਉਡਾਣਾਂ ਤੇ ਸੱਤ ਜਨਵਰੀ ਤੱਕ ਪਾਬੰਦੀ ਲਾਈ ਗਈ ਹੈ। ਦੇਸ਼ ਅੰਦਰ ਬਹੁਤ ਸਾਰੇ ਰਾਜਾਂ ਵੱਲੋਂ ਉਨ੍ਹਾਂ ਨੂੰ ਵੇਖਦੇ ਹੋਏl ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਸਖਤੀ ਕਰ ਦਿੱਤੀ ਗਈ ਹੈ।

error: Content is protected !!