ਅੰਤਰਾਸ਼ਟਰੀ ਫਲਾਈਟਾਂ ਬਾਰੇ ਆਈ ਤਾਜਾ ਵੱਡੀ ਖਬਰ – ਇਥੇ ਹੋਇਆ ਇਹ ਐਲਾਨ

ਆਈ ਤਾਜਾ ਵੱਡੀ ਖਬਰ

ਚਾਈਨਾ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਸਾਰੀ ਦੁਨੀਆਂ ਵਿਚ ਫੈਲ ਕੇ ਆਪਣੀ ਹਾਹਾਕਾਰ ਮਚਾ ਚੁੱਕਾ ਹੈ। ਇਸ ਵਾਇਰਸ ਦੀ ਵਜ੍ਹਾ ਨਾਲ ਲੱਖਾਂ ਲੋਕਾਂ ਦੀ ਜਾਨ ਜਾ ਚੁਕੀ ਹੈ। ਕੋਰੋਨਾ ਨੂੰ ਕਾਬੂ ਵਿਚ ਕਰਨ ਲਈ ਦੁਨੀਆਂ ਦੇ ਹਰ ਮੁਲਕ ਚ ਕਈ ਤਰਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ ਤਾਂ ਜੋ ਇਸ ਦੇ ਪਸਾਰ ਨੂੰ ਘਟਾਇਆ ਜਾ ਰੋਕਿਆ ਜਾ ਸਕੇ। ਇਹਨਾਂ ਪਾਬੰਦੀਆਂ ਦੇ ਵਿਚ ਸਭ ਤੋਂ ਵੱਡੀ ਪਾਬੰਦੀ ਅੰਤਰਾਸ਼ਟਰੀ ਫਲਾਈਟਾਂ ਦੀ ਸੀ ਦੁਨੀਆਂ ਦੇ ਹਰ ਮੁਲਕ ਨੇ ਕੋਰੋਨਾ ਦਾ ਕਰਕੇ ਆਪਣੀਆਂ ਅੰਤਰਾਸ਼ਟਰੀ ਸਰਹੱਦਾਂ ਬੰਦ ਕਰ ਦਿੱਤੀਆਂ ਸਨ।

ਪਰ ਹੁਣ ਕੋਰੋਨਾ ਦੀ ਵੈਕਸੀਨ ਆਉਣ ਨਾਲ ਹਾਲਤ ਨੌਰਮਲ ਹੁੰਦੇ ਜਾ ਰਹੇ ਹਨ , ਜਿਸ ਨਾਲ ਹਵਾਈ ਯਾਤਰਾਵਾਂ ਹੁਣ ਆਮ ਵਾਂਗ ਹੁੰਦੀਆਂ ਜਾ ਰਹੀਆਂ ਹਨ। ਹੁਣ ਇੱਕ ਵੱਡੀ ਖਬਰ ਅੰਤਰਾਸ਼ਟਰੀ ਫਲਾਈਟਾਂ ਦੇ ਬਾਰੇ ਵਿਚ ਆ ਰਹੀ ਹੈ ਰੂਸ ਨੇ ਭਾਰਤ ਸਮੇਤ ਕਈ ਮੁਲਕਾਂ ਲਈ ਆਪਣੀਆਂ ਅੰਤਰਾਸ਼ਟਰੀ ਸਰਹੱਦਾਂ ਬੰਦ ਕਰ ਦਿਤੀਆਂ ਸਨ , ਪਰ ਹੁਣ ਇੱਕ ਵੱਡੀ ਖਬਰ ਆ ਗਈ ਹੈ ਕੇ ਰੂਸ ਨੇ ਭਾਰਤ , ਫਿਨਲੈਂਡ , ਕਤਰ ਅਤੇ ਵੀਤਨਾਮ ਲਈ 27 ਜਨਵਰੀ ਤੋਂ ਦੁਬਾਰਾ ਆਪਣੀਆਂ

ਇੰਟਰਨੈਸ਼ਨਲ ਫਲਾਈਟਾਂ ਸ਼ੁਰੂ ਕਰ ਦਿੱਤੀਆਂ ਹਨ। ਇਹ ਇਸ ਲਈ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਕਿਓਂ ਕੇ ਇਹਨਾਂ ਮੁਲਕਾਂ ਦੇ ਵਿਚ ਹੁਣ ਕੋਰੋਨਾ ਦੇ ਕੇਸਾਂ ਦੀ ਗਿਣਤੀ ਦਿਨ ਬ ਦਿਨ ਘਟਦੀ ਹੀ ਜਾ ਰਹੀ ਹੈ। ਇਸ ਖਬਰ ਦੇ ਆਉਣ ਨਾਲ ਲੱਖਾਂ ਲੋਕਾਂ ਨੇ ਸੁਖ ਦਾ ਸਾਹ ਲਿਆ ਹੈ ਜਿਹਨਾਂ ਦੇ ਕਾਰੋਬਾਰ ਇਹਨਾਂ ਪਾਬੰਦੀਆਂ ਦੇ ਕਰਕੇ ਰੁਕੇ ਹੋਏ ਸਨ।

ਭਾਰਤ ਵਿਚ ਕੱਲ੍ਹ ਤੋਂ ਕੋਰੋਨਾ ਦੀ ਵੈਕਸੀਨ ਲਗਾਉਣ ਦੀ ਹਰੀ ਝੰਡੀ ਮਿਲ ਚੁੱਕੀ ਹੈ ਅਤੇ ਪਹਿਲੇ ਦਿਨ ਹੀ ਲੱਖਾਂ ਦੀ ਤਾਦਾਤ ਵਿਚ ਲੋਕਾਂ ਦੇ ਕੋਰੋਨਾ ਦੀ ਵੈਕਸੀਨ ਲਗਾਈ ਗਈ ਹੈ ਜਿਸ ਦੀ ਵਜ੍ਹਾ ਨਾਲ ਰੂਸ ਨੇ ਭਾਰਤ ਲਈ ਆਪਣੀਆਂ ਅੰਤਰਾਸ਼ਟਰੀ ਫਲਾਈਟਾਂ ਸ਼ੁਰੂ ਕਰਨ ਦਾ ਫੈਸਲਾ ਲਿਆ ਹੋਇਆ ਜਾਪ ਰਿਹਾ ਹੈ। ਵਜਾ ਚਾਹੇ ਕੋਈ ਵੀ ਹੋਵੇ ਪਰ ਇਸ ਫੈਸਲੇ ਨਾਲ ਲੋਕਾਂ ਨੂੰ ਵੱਡੀ ਗਿਣਤੀ ਦੇ ਵਿਚ ਫਾਇਦਾ ਪਹੁੰਚੇਗਾ

error: Content is protected !!