ਅੰਤਰਾਸਟਰੀ ਯਾਤਰੀਆਂ ਲਈ ਆਈ ਇਹ ਵੱਡੀ ਮਾੜੀ ਖਬਰ – ਲਿਆ ਗਿਆ ਇਹ ਫੈਸਲਾ

ਆਈ ਤਾਜਾ ਵੱਡੀ ਖਬਰ

ਪਿਛਲੇ ਸਾਲ ਕਰੋਨਾ ਦੇ ਚੱਲਦੇ ਹੋਏ ਜਿਥੇ ਬਹੁਤ ਸਾਰੀਆਂ ਹਵਾਈ ਉਡਾਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਤਾਂ ਜੋ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਉਥੇ ਹੀ ਭਾਰਤ ਵੱਲੋਂ ਵੀ ਬਹੁਤ ਸਾਰੀਆਂ ਅੰਤਰਰਾਸ਼ਟਰੀ ਉਡਾਨਾਂ ਨੂੰ ਰੋਕਿਆ ਗਿਆ ਸੀ। ਭਾਰਤ ਵਿੱਚ ਕਰੋਨਾ ਦੀ ਦੂਜੀ ਲਹਿਰ ਅਤੇ ਡੈਲਟਾ ਵੈਰੀਐਂਟ ਨੂੰ ਦੇਖਦੇ ਹੋਏ ਕਈ ਦੇਸ਼ਾਂ ਵੱਲੋਂ ਭਾਰਤ ਤੋਂ ਆਉਣ ਆਉਣ ਜਾਣ ਵਾਲੀਆਂ ਉਡਾਣਾਂ ਉਪਰ ਅਣਮਿੱਥੇ ਸਮੇਂ ਲਈ ਰੋਕ ਲਗਾਈ ਹੋਈ ਹੈ। ਉਥੇ ਹੀ ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਕੁਝ ਦੇਸ਼ਾਂ ਵੱਲੋਂ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਨੂੰ ਹਟਾ ਦਿੱਤਾ ਗਿਆ ਹੈ। ਇਸ ਕਰੋਨਾ ਦਾ ਅਸਰ ਜਿੱਥੇ ਹਵਾਈ ਸਫ਼ਰ ਉਪਰ ਪਿਆ ਹੈ, ਉਥੇ ਹੀ ਯਾਤਰੀਆਂ ਨੂੰ ਵੀ ਭਾਰੀ ਰਕਮ ਅਦਾ ਕਰਕੇ ਹਵਾਈ ਸਫ਼ਰ ਕਰਨਾ ਪੈ ਰਿਹਾ ਹੈ।

ਆਏ ਦਿਨ ਹਵਾਈ ਸਫਰ ਨਾਲ ਜੁੜੀ ਹੋਈ ਕੋਈ ਨਾ ਕੋਈ ਖਬਰ ਸਾਹਮਣੇ ਆਈ ਹੀ ਰਹਿੰਦੀ ਹੈ। ਹੁਣ ਇਕ ਬਾਰ ਫਿਰ ਅੰਤਰਰਾਸ਼ਟਰੀ ਯਾਤਰੀਆਂ ਲਈ ਇੱਕ ਵੱਡੀ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਅਚਾਨਕ ਇਹ ਫ਼ੈਸਲਾ ਲਿਆ ਗਿਆ ਹੈ। ਇਸ ਸਮੇਂ ਅਫਗਾਨਿਸਤਾਨ ਵਿੱਚ ਸਥਿਤੀ ਕਾਫ਼ੀ ਤਣਾਅਪੂਰਣ ਬਣੀ ਹੋਈ ਹੈ ਜਿਸ ਨੂੰ ਦੇਖਦੇ ਹੋਏ ਵੱਖ-ਵੱਖ ਸਰਕਾਰਾਂ ਵੱਲੋਂ ਕਈ ਤਰ੍ਹਾਂ ਦੇ ਫੈਸਲੇ ਲਏ ਜਾ ਰਹੇ ਹਨ। ਹੁਣ ਭਾਰਤ ਤੋਂ ਅਮਰੀਕਾ ,ਕੈਨੇਡਾ ਅਤੇ ਯੂਰਪ ਜਾਣ ਵਾਲੇ ਯਾਤਰੀਆਂ ਨੂੰ ਵਧੇਰੇ ਖ਼ਰਚ ਕਰਨਾ ਹੋਵੇਗਾ।

ਉੱਥੇ ਹੀ ਉਨ੍ਹਾਂ ਨੂੰ ਆਪਣੀ ਮੰਜ਼ਲ ਤੱਕ ਪਹੁੰਚਣ ਲਈ ਵਧੇਰੇ ਸਮੇਂ ਦਾ ਸਫਰ ਵੀ ਕਰਨਾ ਪਵੇਗਾ। ਜਿੱਥੇ ਹੁਣ ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨ ਵੱਲੋਂ ਕਬਜ਼ਾ ਕੀਤਾ ਗਿਆ ਹੈ ਉਥੇ ਹੀ ਅਫਗਾਨਿਸਤਾਨ ਦੇ ਹਵਾਈ ਅੱਡੇ ਨੂੰ ਵੀ ਦੂਜੇ ਦੇਸ਼ਾਂ ਦੇ ਯਾਤਰੀਆਂ ਲਈ ਬੰਦ ਕੀਤਾ ਗਿਆ ਹੈ। ਭਾਰਤ ਵੱਲੋਂ ਵੀ ਅਫਗਾਨਸਤਾਨ ਜਾਣ ਵਾਲੀਆਂ ਸਾਰੀਆਂ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ ਹਨ। ਸਥਿਤੀ ਨੂੰ ਮੱਦੇਨਜ਼ਰ ਰੱਖਦੇ ਹੋਏ ਹੀ ਹੁਣ ਅਮਰੀਕਾ, ਕੈਨੇਡਾ ਅਤੇ ਯੂਰਪ ਜਾਣ ਵਾਲੀਆਂ ਉਡਾਣਾਂ ਨੂੰ ਪਹਿਲਾਂ ਦੇ ਮੁਕਾਬਲੇ 40 ਮਿੰਟ ਦਾ ਸਮਾਂ ਹੋਰ ਵਧੇਰੇ ਲੱਗ ਸਕਦਾ ਹੈ।

ਉੱਥੇ ਹੀ ਯਾਤਰੀਆਂ ਦੇ ਕਿਰਾਏ ਵਿੱਚ ਵੀ ਵਾਧਾ ਕੀਤਾ ਜਾਵੇਗਾ। ਕਿਉ ਕੇ ਸਫ਼ਰ ਵਧੇਰੇ ਹੋਣ ਕਾਰਨ ਜਹਾਜ਼ਾਂ ਲਈ ਇੰਧਣ ਦੀ ਵਰਤੋਂ ਵੀ ਵਧ ਜਾਵੇਗੀ। ਜਿਸ ਦਾ ਬੋਝ ਮੁੜ ਤੋਂ ਯਾਤਰੀਆਂ ਉੱਪਰ ਪੈ ਜਾਵੇਗਾ। ਪਹਿਲਾਂ ਹੀ ਕਰੋਨਾ ਪਬੰਦੀਆਂ ਦੇ ਚੱਲਦੇ ਹੋਏ ਹਵਾਈ ਕਿਰਾਇਆ ਵਧਾ ਦਿੱਤਾ ਗਿਆ ਹੈ। ਹੁਣ ਅਫ਼ਗਾਨਿਸਤਾਨ ਦੀ ਸਥਿਤੀ ਦੇ ਕਾਰਨ ਇੱਕ ਵਾਰ ਫਿਰ ਤੋਂ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।

error: Content is protected !!