ਅੰਮ੍ਰਿਤਸਰ ਏਅਰਪੋਰਟ ਤੋਂ ਆਖਰ ਆ ਗਈ ਇਹ ਵੱਡੀ ਖਬਰ , 1 ਫਰਵਰੀ ਤੋਂ ਹੋ ਗਿਆ ਇਹ ਵੱਡਾ ਐਲਾਨ

ਆਈ ਤਾਜਾ ਵੱਡੀ ਖਬਰ

ਵਿਸ਼ਵ ਦੇ ਵਿਚ ਕਰੋਨਾ ਨੇ ਸਭ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਹੈ । ਇਸ ਦੇ ਚਲਦੇ ਹੋਏ ਦੇਸ਼ ਆਰਥਿਕ ਮੰਦੀ ਦੇ ਦੌਰ ਵਿਚੋਂ ਲੰਘ ਰਹੇ ਹਨ। ਸਭ ਦੇਸ਼ਾਂ ਵੱਲੋਂ ਆਪਣੇ ਦੇਸ਼ ਦੀ ਅਰਥ ਵਿਵਸਥਾ ਨੂੰ ਮੁੜ ਲੀਹ ਤੇ ਲਿਆਉਣ ਲਈ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਸਭ ਤੋਂ ਜਿਆਦਾ ਅਸਰ ਹਵਾਈ ਆਵਾਜਾਈ ਤੇ ਹੋਇਆ ਹੈ। ਸਭ ਦੇਸ਼ਾਂ ਨੂੰ ਮੁੜ ਪੈਰਾਂ ਸਿਰ ਹੋਣ ਲਈ ਮੁ-ਸ਼-ਕ-ਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਕਰੋਨਾ ਦੀ ਦੂਜੀ ਲਹਿਰ ਸ਼ੁਰੂ ਹੋ ਚੁੱਕੀ ਹੈ।

ਹੁਣ ਬਹੁਤ ਸਾਰੇ ਦੇਸ਼ਾਂ ਵੱਲੋਂ ਹਵਾਈ ਆਵਾਜਾਈ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਜਿਹੜੇ ਦੇਸ਼ਾਂ ਵੱਲੋਂ ਅਜੇ ਭਾਰਤੀ ਉਡਾਣਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਉਸ ਲਈ ਭਾਰਤ ਵੱਲੋਂ ਕਿਹਾ ਗਿਆ ਹੈ ਕਿ ਜਦੋਂ ਵੀ ਉਹ ਮਨਜ਼ੂਰੀ ਦੇਣ, ਤਾਂ ਅਸੀਂ ਉਡਾਣਾਂ ਸ਼ੁਰੂ ਕਰ ਦੇਵਾਂਗੇ। ਉੱਥੇ ਹੀ ਬਹੁਤ ਸਾਰੇ ਦੇਸ਼ਾਂ ਲਈ ਉਡਾਣ ਸ਼ੁਰੂ ਹੋ ਜਾਣ ਤੇ ਯਾਤਰੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ। ਹੁਣ ਅੰਮ੍ਰਿਤਸਰ ਏਅਰਪੋਰਟ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਦਾ 1 ਫਰਵਰੀ ਤੋਂ ਐਲਾਨ ਕਰ ਦਿੱਤਾ ਗਿਆ ਹੈ।

ਇਸ ਖਬਰ ਨੂੰ ਸੁਣਦੇ ਸਾਰ ਇਟਲੀ ਚ ਆਉਣ- ਜਾਣ ਵਾਲਿਆਂ ਵਿੱਚ ਖੁਸ਼ੀ ਦੀ ਲਹਿਰ ਵੇਖੀ ਜਾ ਰਹੀ ਹੈ। ਪਹਿਲਾ ਪੰਜਾਬ ਤੋਂ ਇਟਲੀ ਆਉਣ ਜਾਣ ਵਾਲੇ ਲੋਕਾਂ ਨੂੰ ਸਿੱਧੀ ਉਡਾਣ ਨਹੀਂ ਮਿਲਦੀ ਸੀ। ਜਿਸ ਕਾਰਨ ਇਟਲੀ ਆਉਣ ਜਾਣ ਵਾਲੇ ਲੋਕਾਂ ਨੂੰ ਦਿੱਲੀ, ਦੋਹਾ, ਤਬਸਿਲੀ, ਇਸਤਾਂਬੁਲ, ਤਾਸਕੰਦ, ਆਦਿ ਮੁਲਕਾਂ ਰਾਹੀਂ ਹੋ ਕੇ ਜਾਣਾ ਪੈਂਦਾ ਸੀ। ਪਰ ਹੁਣ ਏਅਰ ਇੰਡੀਆ ਵੱਲੋਂ ਅੰਮ੍ਰਿਤਸਰ ਤੋਂ ਰੋਮ, ਇਟਲੀ ਵਿਚਕਾਰ ਸਿੱਧੀ ਉਡਾਣ 1 ਫਰਵਰੀ ਤੋਂ ਸ਼ੁਰੂ ਕੀਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ।

ਇਸ ਐਲਾਨ ਤੋਂ ਬਾਅਦ ਪੂਰੀ ਉਮੀਦ ਹੈ ਕਿ ਏਅਰ ਇੰਡੀਆ ਦੀਆਂ ਇਨ੍ਹਾਂ ਉਡਾਨਾਂ ਦੀ ਸ਼ੁਰੂਆਤ ਬਾਅਦ ਵਿਚ ਪੱਕੇ ਤੌਰ ਤੇ ਕੀਤੇ ਜਾਣ ਦੀ ਆਸ ਪ੍ਰਗਟਾਈ ਜਾ ਰਹੀ ਹੈ। ਇਹ ਰੂਟ ਕਿਸੇ ਵੀ ਏਅਰਲਾਈਨਜ਼ ਲਈ ਅੰਮ੍ਰਿਤਸਰ-ਤੋਂ ਰੋਮ ਅਤੇ ਅੰਮ੍ਰਿਤਸਰ ਤੋਂ ਮਿਲਾਨ ਬਹੁਤ ਹੀ ਜ਼ਿਆਦਾ ਲਾਹੇਵੰਦ ਰੂਟ ਸਾਬਤ ਹੋਵੇਗਾ । ਪੰਜਾਬੀਆਂ ਦੀ ਇਟਲੀ ਵਿਚ ਚੰਗੀ ਵਸੋਂ ਹੈ ,ਅਤੇ ਮੌਜੂਦਾ ਸਮੇਂ ਇਟਲੀ ਜਾਣ ਵਾਲੇ ਯਾਤਰੀਆਂ ਲਈ ਇਹ ਸਿੱਧੀ ਯਾਤਰਾ ਕਾਫੀ ਮਹੱਤਵ ਪੂਰਨ ਹੋਵੇਗੀ।

error: Content is protected !!