ਅੱਜ ਰੱਖੜੀ ਦੇ ਦਿਨ ਪੰਜਾਬ ਚ ਇਥੇ 14 ਸਾਲਾਂ ਬਾਅਦ ਮਾਂ ਨੂੰ ਮਿਲਿਆ ਇਹ ਅਨਮੋਲ ਤੋਹਫ਼ਾ , ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ

ਜਿੰਦਗੀ ਵਿੱਚ ਕਦੇ ਕਦੇ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜੋ ਪਰਿਵਾਰਾਂ ਲਈ ਕਦੇ ਵੀ ਭੁੱਲਣ ਵਾਲੇ ਨਹੀਂ ਹੁੰਦੇ। ਆਏ ਦਿਨ ਹੀ ਸੋਸ਼ਲ ਮੀਡੀਆ ਉਪਰ ਅਜਿਹੀਆਂ ਬਹੁਤ ਸਾਰੀਆਂ ਖ਼ਬਰਾਂ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਹਨ ਜਿਨ੍ਹਾਂ ਬਾਰੇ ਕਿਸੇ ਵੱਲੋਂ ਕਲਪਨਾ ਵੀ ਨਹੀਂ ਕੀਤੀ ਗਈ ਹੁੰਦੀ। ਬਹੁਤ ਸਾਰੇ ਬੱਚੇ ਕਈ ਲੋਕਾਂ ਦੇ ਗਲਤ ਇਰਾਦੇ ਦੇ ਸ਼ਿਕਾਰ ਹੋ ਜਾਂਦੇ ਹਨ। ਜਿਸ ਕਾਰਨ ਉਨ੍ਹਾਂ ਨੂੰ ਆਪਣੇ ਪਰਿਵਾਰ ਨਾਲੋਂ ਕਈ ਸਾਲਾਂ ਤੱਕ ਵਿਛੋੜਾ ਸਹਿਣਾ ਪੈ ਜਾਂਦਾ ਹੈ। ਉਥੇ ਹੀ ਅਜਿਹੇ ਅਪਰਾਧੀਆਂ ਵੱਲੋਂ ਬੱਚਿਆਂ ਤੋਂ ਬਾਲ ਮਜ਼ਦੂਰੀ ਕਰਵਾਈ ਜਾਂਦੀ ਹੈ ਅਤੇ ਉਨ੍ਹਾਂ ਦਾ ਬਚਪਨ ਖੋਹ ਲਿਆ ਜਾਂਦਾ ਹੈ। ਉਧਰ ਉਨ੍ਹਾਂ ਦੇ ਪਰਿਵਾਰ ਦਰ-ਬ-ਦਰ ਠੋਕਰਾਂ ਖਾਂਦੇ ਆਪਣੇ ਬੱਚਿਆਂ ਦੇ ਆਉਣ ਦੀ ਆਸ ਲਾ ਕੇ ਬੈਠੇ ਰਹਿੰਦੇ ਹਨ।

ਅੱਜ ਰੱਖੜੀ ਦੇ ਦਿਨ ਤੇ ਪੰਜਾਬ ਵਿਚ 14 ਸਾਲਾ ਬਾਅਦ ਇਕ ਬੇਟਾ ਆਪਣੀ ਮਾਂ ਨੂੰ ਮਿਲਿਆ ਹੈ ਜਿਸ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮੋਗਾ ਤੋਂ ਸਾਹਮਣੇ ਆਈ ਹੈ ਜਿੱਥੇ ਵਾਰਡ ਨੰਬਰ 27 ਵਿੱਚ ਇਕ ਪਰਿਵਾਰ ਵਿਚ ਉਸ ਸਮੇਂ ਖੁਸ਼ੀ ਦੇ ਕਾਰਨ ਸਾਰੇ ਮੈਂਬਰਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ, ਜਦੋਂ ਉਨ੍ਹਾਂ ਦਾ 14 ਸਾਲ ਪਹਿਲਾਂ ਗੁੰਮ ਹੋਇਆ ਬੇਟਾ ਮਿਲ ਗਿਆ। ਇਸ ਬੇਟੇ ਦੇ ਘਰ ਪਹੁੰਚਦੇ ਹੀ ਉਸਦੀ ਮਾਂ ਦੀਆਂ ਅੱਖਾਂ ਵਿਚੋਂ ਹੰਝੂ ਵਹਿ ਤੁਰੇ। ਇਸ ਨੌਜਵਾਨ ਵੱਲੋਂ ਦੱਸਿਆ ਗਿਆ ਕਿ ਉਸ ਨਾਲ ਕਿਵੇਂ 14 ਸਾਲ ਪਹਿਲਾਂ ਹਾਦਸਾ ਵਾਪਰਿਆ ਸੀ। ਇਸ ਨੌਜਵਾਨ ਨੇ ਆਪਣੇ ਨਾਲ ਬੀਤੀ ਹੋਈ ਘਟਨਾ ਬਾਰੇ ਦੱਸਿਆ ਕਿ 14 ਸਾਲ ਪਹਿਲਾਂ ਜਦੋਂ ਉਹ 9 ਵਰ੍ਹਿਆਂ ਦਾ ਸੀ, ਉਸ ਸਮੇਂ ਇਕ ਟਰੱਕ ਡਰਾਈਵਰ ਵੱਲੋਂ ਉਸ ਨੂੰ ਪਿੰਡ ਲੁਹਾਰਾ ਦੀ ਦਰਗਾਹ ਤੋਂ ਆਪਣੇ ਨਾਲ ਲਿਜਾਇਆ ਗਿਆ ਸੀ ਜਿੱਥੇ ਉਹ ਮੱਥਾ ਟੇਕਣ ਗਿਆ ਸੀ।

ਉਸ ਤੋਂ ਬਾਅਦ ਉਸ ਨੇ ਰਾਜਸਥਾਨ ਦੇ ਇੱਕ ਹੋਟਲ ਵਿੱਚ ਉਸਨੂੰ ਕੁਝ ਰੁਪਈਆਂ ਵਾਸਤੇ ਵੇਚ ਦਿੱਤਾ ਸੀ। ਜਿੱਥੇ ਉਸ ਹੋਟਲ ਵਾਲਿਆਂ ਨੇ ਉਸ ਕੋਲੋਂ ਦੋ ਸਾਲ ਬਾਲ ਮਜਦੂਰੀ ਕਰਵਾਈ ਅਤੇ ਉਸ ਤੋਂ ਪਿੱਛੋਂ ਇਸ ਤਰ੍ਹਾਂ ਹੀ ਕੋਈ ਉਸ ਨੂੰ ਉਤਰ ਪ੍ਰਦੇਸ਼ ਲੈ ਗਿਆ ਅਤੇ ਉੱਥੇ ਵੀ ਉਸ ਨਾਲ ਤਸ਼ੱਦਦ ਕੀਤਾ ਗਿਆ ਅਤੇ ਬਾਲ ਮਜਦੂਰੀ ਕਰਵਾਈ ਗਈ। ਇਹ ਬੱਚਾ ਅਨਪੜ੍ਹ ਹੋਣ ਕਰਕੇ ਆਪਣੇ ਪਰਿਵਾਰ ਨਾਲ ਰਾਬਤਾ ਕਾਇਮ ਨਹੀਂ ਕਰ ਸਕਿਆ। ਇਸ ਨੌਜਵਾਨ ਲਾਡੀ ਨੇ ਦੱਸਿਆ ਕਿ ਜਿੱਥੇ ਉਹ ਇਸ ਸਮੇਂ ਰਹਿ ਰਿਹਾ ਸੀ ਉਥੇ ਗੁਆਂਢੀਆਂ ਵੱਲੋਂ ਉਸ ਨੂੰ ਘਰ ਪਹੁੰਚਣ ਵਿੱਚ ਮਦਦ ਕੀਤੀ ਗਈ ਹੈ।

ਜਿੱਥੇ ਪੁੱਤਰ ਦੇ ਘਰ ਵਾਪਸ ਆਉਣ ਤੇ ਮਾਂ ਵਿਚ ਖ਼ੁਸ਼ੀ ਹੈ ਉਥੇ ਹੀ ਭੈਣ ਵੱਲੋਂ 14 ਸਾਲ ਬਾਅਦ ਆਪਣੇ ਭਰਾ ਦੇ ਗੁੱਟ ਤੇ ਰੱਖੜੀ ਬੰਨ੍ਹੀ ਗਈ ਹੈ। ਇਸ ਨੌਜਵਾਨ ਦਾ ਪਿਤਾ ਇਸ ਦੀ ਉਡੀਕ ਵਿੱਚ ਇਸ ਜਹਾਨ ਨੂੰ ਵੀ ਅਲਵਿਦਾ ਆਖ ਗਿਆ ਸੀ। ਪਰਿਵਾਰ ਨੂੰ 14 ਸਾਲ ਬਾਅਦ ਮਿਲੇ ਉਨ੍ਹਾਂ ਦੇ ਪੁੱਤਰ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ।

error: Content is protected !!