ਆਈਲੈਟਸ ਚ ਨੰਬਰ ਘਟ ਆਉਣ ਤੇ ਪੰਜਾਬੀ ਕੁੜੀ ਨੇ ਚੱਕ ਲਿਆ ਅਜਿਹਾ ਕਦਮ ਸੁਣ ਸਭ ਰਹਿ ਗਏ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਨੌਜਵਾਨਾਂ ਦਾ ਰੁਝਾਨ ਲਗਾਤਾਰ ਹੀ ਵਿਦੇਸ਼ੀ ਧਰਤੀ ਵੱਲ ਜਾਣ ਨੂੰ ਵਧ ਰਿਹਾ ਹੈ । ਵਿਦੇਸ਼ੀ ਧਰਤੀ ਤੇ ਜਾਣ ਦੇ ਲਈ ਨੌਜਵਾਨਾਂ ਦੇ ਵੱਲੋਂ ਵੱਖ ਵੱਖ ਹੱਥਕੰਡੇ ਅਪਨਾਏ ਜਾਂਦੇ ਹਨ । ਬਹੁਤ ਸਾਰੇ ਨੌਜਵਾਨ ਅਜਿਹੇ ਵੀ ਹਨ ਜੋ ਵਿਦੇਸ਼ੀ ਧਰਤੀ ਤੇ ਜਾਣ ਦੇ ਲਈ ਗ਼ਲਤ ਤਰੀਕਿਆਂ ਨੂੰ ਵੀ ਅਪਣਾਉਂਦੇ ਹਨ । ਜਿਸ ਕਾਰਨ ਕਈ ਵਾਰ ਉਹ ਬੁਰੀ ਤਰ੍ਹਾਂ ਫਸ ਜਾਂਦੇ ਹਨ । ਪੰਜਾਬ ਦੇ ਜ਼ਿਆਦਾਤਰ ਨੌਜਵਾਨ ਲਡ਼ਕੇ ਲਡ਼ਕੀਆਂ ਵਿਦੇਸ਼ੀ ਧਰਤੀ ਤੇ ਜਾਣ ਦੇ ਲਈ ਆਈਲੈੱਟਸ ਕਰਦੇ ਹਨ ਤਾਂ ਜੋ ਆਈਲੈੱਟਸ ਕਰਨ ਤੋਂ ਬਾਅਦ ਉਹ ਵਿਦੇਸ਼ੀ ਧਰਤੀ ਤੇ ਜਾ ਕੇ ਕੋਈ ਕੰਮਕਾਰ ਕਰ ਸਕੇ ਤੇ ਆਪਣੇ ਪਰਿਵਾਰ ਦਾ ਤੇ ਆਪਣਾ ਇਕ ਚੰਗਾ ਭਵਿੱਖ ਬਣਾ ਸਕਣ ।

ਇਹ ਰੁਝਾਨ ਨੌਜਵਾਨਾਂ ਦਾ ਵਧ ਰਿਹਾ ਹੈ ਤੇ ਇਸੇ ਰੁਝਾਨ ਦੇ ਸਦਕਾ ਹੁਣ ਪੰਜਾਬ ਭਰ ਦੇ ਵਿੱਚ ਜ਼ਿਆਦਾਤਰ ਆਈਲੈਟਸ ਸੈਂਟਰ ਖੁੱਲ੍ਹ ਚੁੱਕੇ ਹਨ , ਜਿਨ੍ਹਾਂ ਦੇ ਵਿੱਚ ਨੌਜਵਾਨ ਲੜਕੇ ਲੜਕੀਆਂ ਆਈਲਟਸ ਕਰਦੇ ਨੇ ਤੇ ਵਿਦੇਸ਼ਾਂ ਵੱਲ ਰੁਖ਼ ਕਰਦੇ ਹਨ । ਇਸੇ ਆਈਲਟਸ ਨੂੰ ਲੈ ਕੇ ਹੁਣ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਆਈਲਟਸ ਦੇ ਵਿੱਚ ਇੱਕ ਕੁੜੀ ਦੇ ਨੰਬਰ ਘੱਟ ਆਏ ਉਸ ਕੁੜੀ ਦੇ ਵੱਲੋਂ ਦੁਖੀ ਹੋ ਕੇ ਇਕ ਅਜਿਹਾ ਕਦਮ ਚੁੱਕਿਆ ਗਿਆ । ਜਿਸ ਦੀ ਚਰਚਾ ਹੁਣ ਪੰਜਾਬ ਭਾਰਤ ਵਿੱਚ ਛਿੜ ਚੁੱਕੀ ਹੈ ।

ਦਰਅਸਲ ਬੀਤੇ ਦਿਨੀਂ ਖਰੜ ਦੇ ਪਿੰਡ ਛੱਜੂ ਮਾਜਰਾ ਰੋਡ ਤੇ ਸਥਿਤ ਰਿਹਾਇਸ਼ੀ ਅਪਾਰਟਮੈਂਟ ਦੇ ਵਿਚ ਇਕ ਨੌਜਵਾਨ ਲਡ਼ਕੀ ਦੇ ਵੱਲੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਗਈ । ਇਸ ਘਟਨਾ ਦੇ ਵਾਪਰਨ ਤੋਂ ਬਾਅਦ ਲੋਕਾਂ ਵਿਚ ਹਾਹਾਕਾਰ ਮਚ ਗਈ। ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਪੁਲੀਸ ਵੀ ਮੌਕੇ ਤੇ ਪਹੁੰਚ ਗਈ ਤੇ ਪੁਲੀਸ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ ਤੇ ਜਾਂਚ ਪਡ਼ਤਾਲ ਸ਼ੁਰੂ ਕਰ ਦਿੱਤੀ ਗਈ। ਉੱਥੇ ਹੀ ਪੁਲੀਸ ਦੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਖਰੜ ਸ਼ਹਿਰ ਸਵਰਾਜ ਨਗਰ ਦੀ ਰਹਿਣ ਵਾਲੀ ਇਸ 19 ਸਾਲਾ ਲੜਕੀ ਜਿਸ ਦਾ ਨਾਮ ਪ੍ਰੀਤੀ ਹੈ ਦੋ ਦਿਨ ਤੋਂ ਆਪਣੀ ਵਾਸੀ ਮੋਨਿਕਾ ਜੋ ਗਰਭਵਤੀ ਹੈ ਉਸ ਦੀ ਦੇਖਭਾਲ ਦੇ ਲਈ ਉਸ ਕੋਲ ਰਹਿਣ ਲਈ ਆਈ ਸੀ ।

ਬੀਤੇ ਦਿਨੀਂ ਦੁਪਹਿਰ ਇੱਕ ਵਜੇ ਉਸ ਨੇ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ । ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਮੋਹਾਲੀ ਵਿਖੇ ਲਿਜਾਣ ਦੀ ਕੋਸ਼ਿਸ਼ ਕੀਤੀ ਗਏ ਪਰ ਰਸਤੇ ਵਿੱਚ ਹੀ ਉਸ ਨੇ ਦਮ ਤੋੜ ਦਿੱਤਾ । ਹੁਣ ਪੁਲੀਸ ਦੇ ਵੱਲੋਂ ਲਾਸ਼ ਨੂੰ ਕਬਜ਼ੇ ਚ ਲੈ ਕੇ ਮੁਰਦਾ ਘਰ ਦੇ ਵਿਚ ਰਖਵਾ ਦਿੱਤਾ ਹੈ ਜਿੱਥੇ ਕੱਲ੍ਹ ਬਣਦੀ ਕਾਰਵਾਈ ਉਪਰੰਤ ਮ੍ਰਿਤਕਾ ਦੀ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ ।

error: Content is protected !!