ਆਈ ਮਾੜੀ ਖਬਰ : ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ – ਮਚੀ ਹਾਹਾਕਾਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਵਿੱਚ ਲਗਾਤਾਰ ਹਾਦਸੇ ਵਧ ਰਹੇ ਹਨ । ਹਾਦਸੇ ਵਾਪਰਨ ਦੇ ਕਈ ਕਾਰਨ ਹੋ ਸਕਦੇ ਹਨ। ਕਦੇ ਇਹ ਹਾਸਦੇ ਸੜਕੀ ਹਾਦਸਿਆਂ ਦੇ ਰੂਪ ਵਿੱਚ ਵਾਪਰਦੇ ਹਨ ਤੇ ਕੁਝ ਹਾਦਸੇ ਅਜਿਹੇ ਹੁੰਦੇ ਹਨ ਜਿਨ੍ਹਾਂ ਬਾਰੇ ਕਦੇ ਮਨੁੱਖ ਸੋਚ ਵੀ ਨਹੀਂ ਸਕਦਾ ।। ਇਨ੍ਹਾਂ ਹਾਦਸਿਆਂ ਦੌਰਾਨ ਕਈ ਵਾਰ ਕਈ ਲੋਕ ਆਪਣੀਆਂ ਜਾਨਾਂ ਤਕ ਵਾਰ ਦਿੰਦੇ ਨੇ ।ਕੁਝ ਅਜਿਹੇ ਵੀ ਹਾਦਸੇ ਵਾਪਰਦੇ ਹਨ ਜਿਸ ਨਾਲ ਜਾਨੀ ਨੁਕਸਾਨ ਜਿਥੇ ਹੁੰਦਾ ਹੈ ਉੱਥੇ ਹੀ ਮਾਲੀ ਨੁਕਸਾਨ ਵੀ ਬਹੁਤ ਸਾਦਾ ਹੋ ਜਾਂਦਾ ਹੈ । ਹਾਦਸੇ ਚ ਕਿਸੇ ਵੀ ਜਗ੍ਹਾ ਕਿਸੇ ਵੀ ਸਮੇਂ ਤੇ ਕਿਸੇ ਵੀ ਵਿਅਕਤੀ ਤੇ ਵਾਪਰ ਸਕਦਾ ਹੈ ।

ਹਾਦਸਾ ਬੇਸ਼ੱਕ ਛੋਟਾ ਜਿਹਾ ਸ਼ਬਦ ਹੈ ਪਰ ਜਦੋਂ ਇਹ ਤਬਾਹੀ ਮਚਾਉਣ ਤੇ ਆਉਂਦਾ ਹੈ ਤਾਂ ਇਨ੍ਹਾਂ ਹਾਦਸਿਆਂ ਦੇ ਵਿੱਚ ਭਾਰੀ ਨੁਕਸਾਨ ਹੋ ਜਾਂਦਾ ਹੈ । ਹਰ ਰੋਜ਼ ਹੀ ਅਖ਼ਬਾਰਾਂ ਦੀਆਂ ਸੁਰਖ਼ੀਆਂ ਦੇ ਵਿੱਚ ਹਾਦਸਿਆਂ ਦੇ ਨਾਲ ਸਬੰਧਤ ਖ਼ਬਰਾਂ ਅਸੀਂ ਪੜ੍ਹਦੇ ਹਾਂ। ਜਿਨ੍ਹਾਂ ਨੂੰ ਪੜ੍ਹ ਕੇ ਕਈ ਵਾਰ ਹੈਰਾਨੀ ਅਤੇ ਪ੍ਰੇਸ਼ਾਨੀ ਵੀ ਹੁੰਦੀ ਹੈ ਕਿ ਕੁਝ ਹਾਦਸੇ ਅਜਿਹੇ ਵੀ ਵਾਪਰ ਸਕਦੇ ਹਨ । ਇਸ ਦੇ ਚੱਲਦੇ ਇਕ ਭਿਆਨਕ ਹਾਦਸਾ ਵਾਪਰਿਆ ਹੈ ਪੰਜਾਬ ਤੇ ਸ਼ਾਹੀ ਸ਼ਹਿਰ ਪਟਿਆਲਾ ਦੇ ਵਿੱਚ । ਜਿੱਥੇ ਪਟਿਆਲਾ ਦੀ ਇਕ ਮਾਰਕੀਟ ਚ ਗੱਡੀ ਨੂੰ ਭਿਆਨਕ ਅੱਗ ਲੱਗ ਗਈ ।

ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਸ਼ਾਹੀ ਸ਼ਹਿਰ ਪਟਿਆਲਾ ਦੇ ਅਰਬਨ ਅਸਟੇਟ ਮਾਰਕੀਟ ਚ ਇਕ ਖੜ੍ਹੀ ਹੋਈ ਗੱਡੀ ਨੂੰ ਭਿਆਨਕ ਅੱਗ ਲੱਗ ਗਈ । ਅੱਗ ਏਨੀ ਜ਼ਿਆਦਾ ਭਿਆਨਕ ਸੀ ਕਿ ਅੱਗ ਦੀਆਂ ਲੱਟਾ ਨੇ ਮਿੰਟਾਂ ਚ ਹੀ ਭਿਆਨਕ ਰੂਪ ਧਾਰ ਲਿਆ । ਫਿਲਹਾਲ ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਨਹੀਂ ਪਤਾ ਚੱਲ ਸਕਿਆ । ਪਰ ਮੌਕੇ ਤੇ ਹੀ ਦਮਕਲ ਵਿਭਾਗ ਦੀਆਂ ਗੱਡੀਆਂ ਨੂੰ ਇਸ ਸਬੰਧੀ ਆਲੇ ਦੁਆਲੇ ਦੇ ਲੋਕਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਤੇ ਦਮਕਲ ਵਿਭਾਗ ਦੀਆਂ ਟੀਮਾਂ ਨੇ ਮੌਕੇ ਤੇ ਪਹੁੰਚ ਕੇ ਕਾਰ ਦੇ ਵਿਚ ਲੱਗੀ ਅੱਗ ਨੂੰ ਬੁਝਾਇਆ ।

ਅੱਗ ਲੱਗਣ ਦਾ ਕਾਰਨ ਅਜੇ ਤੱਕ ਸਾਫ ਨਹੀਂ ਹੋ ਸਕਿਆ ਪਰ ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਅੱਗ ਕਾਰਨ ਗੱਡੀ ਹੈ ਉਹ ਬੁਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਈ । ਫਿਲਹਾਲ ਇਸ ਪੂਰੀ ਘਟਨਾ ਦੌਰਾਨ ਬੇਸ਼ੱਕ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਪਰ ਗਨੀਮਤ ਰਹੀ ਹੈ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ । ਇਸ ਘਟਨਾ ਦੇ ਵਾਪਰਨ ਤੋਂ ਬਾਅਦ ਆਲੇ ਦੁਆਲੇ ਦੇ ਲੋਕਾਂ ਦੇ ਵਿਚ ਅਤੇ ਇਲਾਕੇ ਵਿੱਚ ਕਾਫੀ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ । ਅਜਿਹੀਆਂ ਵਾਰਦਾਤਾਂ ਜਿਹੀਆਂ ਘਟਨਾਵਾਂ ਨੂੰ ਦੇਖ ਕੇ ਲੋਕ ਕਈ ਵਾਰ ਕਾਫ਼ੀ ਡਰ ਜਾਂਦੇ ਹਨ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਵੀ ਲੋਕਾਂ ਦੇ ਵਿਚ ਡਰ ਦੀ ਲਹਿਰ ਫੈਲ ਚੁੱਕੀ ਹੈ ।

error: Content is protected !!