ਆਈ ਮਾੜੀ ਖਬਰ ਵਜਿਆ ਖਤਰੇ ਦਾ ਘੁੱਗੂ – ਪੰਜਾਬ ਚ ਇਥੇ ਮਿਲ ਗਿਆ ਓਮੀਕ੍ਰੋਨ ਪੌਜੇਟਿਵ ਮਰੀਜ

ਆਈ ਤਾਜਾ ਵੱਡੀ ਖਬਰ 

ਕਰੋਨਾ ਦਾ ਕਹਿਰ ਜਿਥੇ ਸਾਰੀ ਦੁਨੀਆਂ ਵਿੱਚ ਫਿਰ ਤੋਂ ਵਧ ਰਿਹਾ ਹੈ ਜਿਸ ਕਾਰਨ ਸਾਰੇ ਦੇਸ਼ਾਂ ਵੱਲੋਂ ਫਿਰ ਤੋਂ ਸਖਤ ਹਦਾਇਤਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਬਹੁਤ ਸਾਰੇ ਦੇਸ਼ਾਂ ਵੱਲੋਂ ਦੱਖਣੀ ਅਫਰੀਕਾ ਅਤੇ ਹੋਰ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਨਾਂ ਉਪਰ ਪੂਰਨ ਰੋਕ ਲਗਾ ਦਿੱਤੀ ਗਈ ਹੈ। ਭਾਰਤ ਵਿੱਚ ਵੀ ਕਰੋਨਾ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਨੂੰ ਦੇਖਦੇ ਹੋਏ ਬਹੁਤ ਸਾਰੀਆਂ ਸੂਬਾ ਸਰਕਾਰਾਂ ਵੱਲੋਂ ਸਖਤ ਆਦੇਸ਼ ਲਾਗੂ ਕੀਤੇ ਜਾ ਰਹੇ ਹਨ ਅਤੇ ਕਈ ਸੂਬਿਆਂ ਵਿੱਚ ਰਾਤ ਦਾ ਕਰਫਿਊ ਜਾਰੀ ਕਰ ਦਿਤਾ ਗਿਆ ਹੈ। ਦਿੱਲੀ ਵਿਚ ਵੀ ਨਵੇਂ ਸਾਲ ਦੇ ਹੋਣ ਵਾਲੇ ਜਸ਼ਨਾਂ ਉਪਰ ਰੋਕ ਲਾ ਦਿੱਤੀ ਹੈ ਅਤੇ ਲੋਕਾਂ ਦੇ ਇਕੱਠ ਦੀ ਗਿਣਤੀ ਨੂੰ ਵੀ ਘਟਾ ਦਿੱਤਾ ਗਿਆ ਹੈ।

ਹੁਣ ਇੱਥੇ ਖਤਰੇ ਦਾ ਘੁੱਗੂ ਵੱਜ ਗਿਆ ਹੈ ਜਿਥੇ ਪੰਜਾਬ ਵਿੱਚ ਓਮੀਕਰੋਨ ਦਾ ਮਰੀਜ਼ ਸਾਹਮਣੇ ਆਇਆ ਹੈ। ਬੀਤੇ ਕੱਲ ਜਿਥੇ ਉਪ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਓਪੀ ਸੋਨੀ ਵੱਲੋਂ ਕਰੋਨਾ ਦੇ ਮਾਮਲਿਆਂ ਨੂੰ ਦੇਖਦੇ ਹੋਏ ਵਿਸ਼ੇਸ਼ ਮੀਟਿੰਗ ਕੀਤੀ ਗਈ ਸੀ। ਜਿੱਥੇ ਉਨ੍ਹਾਂ ਵੱਲੋਂ ਕਰੋਨਾ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਆਖਿਆ ਗਿਆ ਸੀ ਕਿ ਪੰਜਾਬ ਵਿਚ ਨਵੇਂ ਵਾਇਰਸ ਦਾ ਕੋਈ ਕੇਸ ਨਾ ਹੋਣ ਕਾਰਨ ਅਜੇ ਰਾਤ ਦਾ ਕਰਫਿਊ ਲਾਗੂ ਨਹੀਂ ਕੀਤਾ ਜਾਵੇਗਾ। ਉਥੇ ਹੀ ਹੁਣ ਪੰਜਾਬ ਵਿੱਚ ਇੱਕ ਨਵਾਂ ਮਾਮਲਾ ਸਾਹਮਣੇ ਆ ਚੁੱਕਾ ਹੈ।

ਜਿੱਥੇ ਬੀਤੀ 12 ਦਸੰਬਰ ਨੂੰ ਸਪੇਨ ਤੋਂ ਪੰਜਾਬ ਆਉਣ ਵਾਲਾ ਇਕ 36 ਸਾਲਾ ਵਿਅਕਤੀ ਓਮੀਕਰੋਨ ਦੀ ਚਪੇਟ ਵਿੱਚ ਆਇਆ ਦੱਸਿਆ ਗਿਆ ਹੈ। ਇਸ ਵਿਅਕਤੀ ਦੇ ਪੰਜਾਬ ਆਉਣ ਤੇ ਜਿਥੇ ਕਰੋਨਾ ਟੈਸਟ ਦੀ ਰਿਪੋਰਟ ਨੈਗਟਿਵ ਆਈ ਸੀ। ਉੱਥੇ ਹੀ ਓਮੀਕਰੋਨ ਦੇ ਟੈਸਟ ਦੇ ਨਮੂਨੇ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਭੇਜੇ ਗਏ ਸਨ, ਕਰੋਨਾ ਅਧਿਕਾਰੀ ਡਾਕਟਰ ਵੱਲੋਂ 28 ਦਸੰਬਰ ਨੂੰ ਇਸ ਵਿਅਕਤੀ ਦੇ ਓਮਿਕਰੋਨ ਤੋਂ ਪੀੜਤ ਹੋਣ ਦੀ ਪੁਸ਼ਟੀ ਕਰ ਦਿੱਤੀ ਗਈ ਹੈ।

12ਦਸੰਬਰ ਨੂੰ ਕੀਤੇ ਗਏ ਟੈਸਟ ਦੌਰਾਨ ਇਨਫੈਕਸ਼ਨ ਪਾਈ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿਚ ਜੇਰੇ ਇਲਾਜ ਰੱਖਿਆ ਗਿਆ ਅਤੇ ਉਸ ਸਮੇਂ ਉਸ ਦੇ ਨਮੂਨੇ ਜਾਂਚ ਲਈ ਭੇਜੇ ਗਏ ਸਨ, ਦੇਸ਼ ਵਿਚ ਹੁਣ ਤੱਕ ਇਸ ਨਵੇਂ ਵਾਇਰਸ ਦੀ ਲਪੇਟ ਵਿਚ ਆਉਣ ਵਾਲੇ ਲੋਕਾਂ ਦੀ ਗਿਣਤੀ 781 ਦੱਸੀ ਜਾ ਰਹੀ ਹੈ। ਦਿੱਲੀ ਵਿੱਚ ਇਸ ਵਾਇਰਸ ਦੇ ਮਾਮਲੇ 238 ਸਾਹਮਣੇ ਆਏ ਹਨ ।

error: Content is protected !!