ਆਈ ਵੱਡੀ ਮਾੜੀ ਖਬਰ : ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ਇੱਕੋ ਪ੍ਰੀਵਾਰ ਦੇ ਜੀਆਂ ਨਾਲ

ਆਈ ਤਾਜ਼ਾ ਵੱਡੀ ਖਬਰ 

ਪਿੱਛਲੇ ਕੁਝ ਸਮੇ ਤੋਂ ਸੜਕ ਹਾਦਸਿਆਂ ਨਾਲ ਸਬੰਧਿਤ ਮਾਮਲੇ ਵਧਦੇ ਜਾ ਰਹੇ ਹਨ। ਕਈ ਵਾਰ ਤਾ ਇਹ ਹਾਦਸੇ ਅਣਗਹਿਲੀਆਂ ਕਾਰਨ ਹੁੰਦੇ ਹਨ ਜਿਵੇਂ ਬੇਅਰਾਮੀ ਵਿਚ ਲੰਬਾ ਸਫ਼ਰ ਕਰਨਾ ਆਦਿ। ਕਿਉਕਿ ਕਈ ਵਾਰ ਅਜਿਹੀ ਹਾਲਤ ਵਿਚ ਡਰਾਈਵਰ ਨੂੰ ਨੀਂਦ ਆਦਿ ਆ ਜਾਂਦੀ ਹੈ ਜਿਸ ਕਾਰਨ ਉਹ ਵਾਹਨ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਹਸਦਿਆਂ ਵਿਚ ਬਹੁਤ ਸਾਰੀਆਂ ਕੀਮਤੀ ਜਾਨਾ ਅਜਾਈਂ ਚਲੇ ਗਈਆਂ ਹਨ। ਇਸ ਲਈ ਡਰਾਈਵਰੀ ਕਰਦੇ ਸਮੇ ਸੜਕ ਨਿਯਮਾਂ ਦਾ ਖਾਸ ਤੌਰ ਉਤੇ ਧਿਆਨ ਰੱਖਣਾ ਚਾਹੀਦਾ ਹੈ। ਇਸੇ ਤਰ੍ਹਾਂ ਇਕ ਹੋਰ ਦਰਦਨਾਕ ਹਾਦਸਾ ਵਾਪਰ ਗਿਆ ਜਿਸ ਵਿਚ ਇਕੋ ਪਰਿਵਾਰ ਦੇ ਚਾਰ ਜੀਅ ਬੁਰੀ ਤਰ੍ਹਾਂ ਜਖ਼ਮੀ ਹੋ ਗਏ।

ਦੱਸ ਦੇਈਏ ਕਿ ਇਹ ਭਿਆਨਕ ਸੜਕ ਹਾਦਸਾ ਬਰਨਾਲਾ ਅਤੇ ਬਠਿਡਾ ਮੁੱਖ ਮਾਰਗ ਉਤੇ ਵਾਪਰਿਆ ਹੈ। ਜਿਥੇ ਇਕ ਕਾਰ ਅਤੇ ਟਰੱਕ ਦੀ ਜਬਰਦਸਤ ਟੱਕਰ ਹੋ ਗਈ। ਇਸ ਦਰਦਨਾਕ ਹਾਦਸੇ ਦੌਰਾਨ ਇੱਕ ਪਰਿਵਾਰ ਚਾਰ ਮੈਬਰਾਂ ਸਮੇਤ ਪੰਜ ਲੋਕ ਜਖਮੀ ਹੋ ਗਏ। ਦੱਸ ਦੇਈਏ ਕਿ ਇਸ ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਆਪਣੇ ਟਰੱਕ ਸਮੇਤ ਫਰਾਰ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਈ ਕਾਰ ਚਾਲਕ ਦੀ ਪਹਿਚਾਣ ਮੁਕੇਸ਼ ਕੁਮਾਰ ਦੇ ਨਾਮ ਤੋਂ ਹੋਈ ਹੈ ਜੋ ਆਪਣੇ ਪਰਿਵਾਰ ਸਮੇਤ ਕਾਰ ਵਿਚ ਸਵਾਰ ਹੋ ਕੇ ਗੰਗਾਨਗਰ ਤੋਂ ਪਟਿਆਲਾ ਵਾਲੀ ਸਾਈਡ ਨੂੰ ਜਾ ਰਹੇ ਸੀ ਅਤੇ ਉਹ ਕਿਸੇ ਨਿੱਜੀ ਸਮਾਗਮ ਵਿਚ ਸ਼ਾਮਿਲ ਹੋਣ ਜਾ ਰਹੇ ਸੀ।

ਪਰ ਰਸਤੇ ਵਿਚ ਇਹ ਸੜਕ ਹਾਦਸਾ ਹੋ ਗਿਆ। ਜਿਸ ਦੌਰਾਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਦੱਸ ਦੇਈਏ ਕਿ ਜਖ਼ਮੀ ਹਾਲਤ ਵਿਚ ਮਰੀਜਾਂ ਨੂੰ ਜ਼ੇਰੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇ ਵਾਪਰਿਆ ਹੈ ਜਦੋ ਕਾਰ ਚਲਾਉਂਦੇ ਸਮੇਂ ਕਾਰ ਦੇ ਡਰਾਇਵਰ ਦੀ ਅਚਾਨਕ ਅੱਖ ਲੱਗ ਗਈ। ਜਿਸ ਤੋਂ ਬਾਅਦ ਉਹ ਕਾਰ ਬੇਕਾਬੂ ਹੋ ਗਈ ਅਤੇ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ।

ਜਿਸ ਤੋਂ ਬਾਅਦ ਉਹ ਕਾਰ ਖਤਾਨਾਂ ਜਾ ਡਿਗੀ ਇਸ ਦੌਰਾਨ ਕਾਰ ਵਿਚ ਸਵਾਰ ਸਾਰਿਆਂ ਦੇ ਸੱਟਾਂ ਲੱਗੀਆਂ ਹਨ। ਜਿਨ੍ਹਾਂ ਵਿਚ ਤਿਲਕ ਰਾਜ, ਪਰਮਜੀਤ ਕੌਰ (ਪਤਨੀ), ਕਰਨ ਸੌਂਨੀ (ਪੁੱਤਰ) ਅਤੇ ਕਿਰਨਦੀਪ ਕੌਰ (ਬੇਟੀ) ਜ਼ਖ਼ਮੀ ਹੋਏ ਹਨ।

error: Content is protected !!