ਆਖਰ ਅਮਰੀਕਾ ਚ ਬਾਇਡਨ ਨੇ ਕਰਤਾ ਇਹ ਐਲਾਨ ਲਾਗੂ , ਲੋਕਾਂ ਚ ਛਾ ਗਈ ਖੁਸ਼ੀ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਅਮਰੀਕਾ ਦੇ ਵਿਚ ਇਸ ਸਮੇਂ ਇਕ ਨਵੀਂ ਲਹਿਰ ਚੱਲ ਰਹੀ ਹੈ ਇਹ ਲਹਿਰ ਕੋਰੋਨਾ ਵਾਇਰਸ ਦੀ ਨਹੀਂ ਸਗੋਂ ਦੇਸ਼ ਦੇ ਅੰਦਰ ਨਵੇਂ ਬਣੇ ਰਾਸ਼ਟਰਪਤੀ ਵੱਲੋਂ ਚਲਾਈ ਗਈ ਹੈ। ਦਰਅਸਲ ਬੀਤੇ ਸਾਲ 46 ਵੇਂ ਰਾਸ਼ਟਰਪਤੀ ਦੇ ਲਈ ਕਰਵਾਈਆਂ ਗਈਆਂ ਚੋਣਾਂ ਨੂੰ ਜਿੱਤ ਕੇ ਡੇਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਈਡਨ ਨੇ ਵੱਡੀ ਲੀਡ ਦੇ ਨਾਲ ਰਾਸ਼ਟਰਪਤੀ ਦਾ ਪਦ ਹਾਸਿਲ ਕੀਤਾ ਸੀ। ਜਿਸ ਦੇ ਲਈ ਉਨ੍ਹਾਂ ਨੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਰਾਇਆ ਸੀ। ਮੌਜੂਦਾ ਰਾਸ਼ਟਰਪਤੀ ਜੋਅ ਬਾਈਡਨ ਨੇ ਚੋਣਾਂ ਤੋਂ ਪਹਿਲਾਂ ਅਮਰੀਕਾ ਦੇ ਲੋਕਾਂ ਨਾਲ ਕੁਝ ਵਾਅਦੇ ਕੀਤੇ ਸਨ

ਜਿਨ੍ਹਾਂ ਦੇ ਵਿਚ ਸਾਬਕਾ ਰਾਸ਼ਟਰਪਤੀ ਟਰੰਪ ਵੱਲੋਂ ਜਾਰੀ ਕੀਤੀਆਂ ਗਈਆਂ ਦੇਸ਼ ਵਿਰੋਧੀ ਨੀਤੀਆਂ ਨੂੰ ਖਤਮ ਕਰਨਾ ਵੀ ਇੱਕ ਸੀ। ਇਸੇ ਦੇ ਤਹਿਤ ਕਾਰਵਾਈ ਕਰਦੇ ਹੋਏ ਜੋਅ ਬਾਈਡਨ ਨੇ ਕੁਝ ਉਨ੍ਹਾਂ ਕਾਰਜਕਾਰੀ ਆਦੇਸ਼ਾਂ ਨੂੰ ਰੱਦ ਕਰ ਦਿੱਤਾ ਹੈ ਜੋ ਸਾਬਕਾ ਰਾਸ਼ਟਰਪਤੀ ਟਰੰਪ ਵੱਲੋਂ ਜਾਰੀ ਕੀਤੇ ਗਏ ਸਨ। ਜਿਨ੍ਹਾਂ ਦੇ ਵਿਚ ਦੱਖਣ ਦੀ ਅਮਰੀਕਾ ਮੈਕਸਿਕੋ ਸਰਹੱਦ ‘ਤੇ ਪਰਿਵਾਰ ਨੂੰ ਇਕ ਦੂਜੇ ਤੋਂ ਅਲੱਗ ਕੀਤਾ ਗਿਆ ਸੀ। ਟਰੰਪ ਵੱਲੋਂ ਜਾਰੀ ਕੀਤੇ ਗਏ ਇਨ੍ਹਾਂ ਆਦੇਸ਼ਾਂ ਨੂੰ ਜੋਅ ਬਾਈਡਨ ਵੱਲੋਂ ਤੁਰੰਤ ਪ੍ਰਭਾਵੀ ਹੁਕਮਾਂ ਦੇ ਤਹਿਤ ਰੱਦ ਕਰ ਦਿੱਤਾ ਗਿਆ ਹੈ।

ਬਾਈਡਨ ਵੱਲੋਂ ਦਿੱਤਾ ਗਿਆ ਇਹ ਆਦੇਸ਼ ਵਿਛੜੇ ਹੋਏ ਪਰਿਵਾਰਾਂ ਨੂੰ ਇੱਕ ਕਰਨ ਦੇ ਲਈ ਇਕ ਮਹੱਤਵ ਪੂਰਨ ਆਦੇਸ਼ ਹੈ। ਇਨ੍ਹਾਂ ਆਦੇਸ਼ਾਂ ਉਪਰ ਦਸਤਖ਼ਤ ਕਰਦੇ ਸਮੇਂ ਰਾਸ਼ਟਰਪਤੀ ਜੋਅ ਬਾਈਡਨ ਨੇ ਡੋਨਾਲਡ ਟਰੰਪ ਵੱਲੋਂ ਜਾਰੀ ਕੀਤੇ ਗਏ ਜਨਤਾ ਵਿਰੋਧੀ ਆਦੇਸ਼ਾਂ ਦੀ ਨਿੰ-ਦਾ ਕਰਦੇ ਹੋਏ ਆਖਿਆ ਕਿ ਸਾਬਕਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਅਨੈਤਿਕ ਅਤੇ ਦੇਸ਼ ਲਈ ਸ਼-ਰ-ਮ-ਨਾ-ਕ ਆਦੇਸ਼ਾਂ ਨੂੰ ਅਸੀਂ ਵਾਪਸ ਲੈ ਰਹੇ ਹਾਂ। ਇਸ ਕੰਮ ਨੂੰ ਸਾਡੇ ਵੱਲੋਂ ਪਹਿਲ ਦੇ ਆਧਾਰ ‘ਤੇ ਕੀਤਾ ਜਾ ਰਿਹਾ ਹੈ ਤਾਂ ਜੋ ਉਸ ਸਮੇਂ ਵਿਛੜੇ ਹੋਏ ਬੱਚੇ ਆਪਣੇ ਮਾਂ ਬਾਪ ਅਤੇ ਪਰਿਵਾਰ ਨੂੰ ਮਿਲ ਸਕਣ।

ਕਿਉਂਕਿ ਇਹ ਬੱਚੇ ਅਤੇ ਉਨ੍ਹਾਂ ਦੇ ਪਰਿਵਾਰ ਇਸ ਸਮੇਂ ਹਿਰਾਸਤ ਵਿਚ ਹਨ ਜੋ ਹੁਣ ਇੱਕ ਦੂਜੇ ਨੂੰ ਮਿਲ ਸਕਣਗੇ। ਇਸ ਦੌਰਾਨ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਜਾਰੀ ਕੀਤੇ ਗਏ ਆਦੇਸ਼ ਵਿਚੋਂ ਦੂਸਰਾ ਆਦੇਸ਼ ਦੱਖਣੀ ਸਰਹੱਦ ‘ਤੇ ਪਰਵਾਸ ਦੇ ਮੂਲ ਕਾਰਨ ਦੇ ਸਬੰਧ ਵਿੱਚ ਸੀ ਅਤੇ ਤੀਜਾ ਕਾਰਜਕਾਰੀ ਆਦੇਸ਼ ਸਾਬਕਾ ਟਰੰਪ ਸਰਕਾਰ ਦੀਆਂ ਇਮੀਗ੍ਰੇਸ਼ਨ ਨੀਤੀਆਂ ਦੀ ਸਮੀਖਿਆ ਕਰਨ ਦਾ ਸੀ।

error: Content is protected !!