ਆਖਰ ਏਨੇ ਲੰਬੇ ਸਮੇਂ ਬਾਅਦ ਪੰਜਾਬ ਲਈ ਆਈ ਇਹ ਵੱਡੀ ਚੰਗੀ ਖਬਰ

ਆਈ ਤਾਜਾ ਵੱਡੀ ਖਬਰ

ਕੋਰੋਨਾ ਦੇ ਚਲਦੇ ਅਸੀਂ ਸਾਰਿਆਂ ਨੇ ਕਿੰਨੀਆਂ ਦਿੱਕਤਾਂ ਦਾ ਸਾਹਮਣਾ ਕੀਤਾ ਇਸਨੂੰ ਅਸੀਂ ਸਾਰੇ ਕਦੇ ਵੀ ਭੁੱਲ ਨਹੀਂ ਸਕਦੇ । ਕਈਆਂ ਦਾ ਸਭ ਕੁਝ ਤਬਾਹ ਕਰ ਦਿੱਤਾ ਇਸ ਕੋਰੋਨਾ ਮਹਾਮਾਰੀ ਨੇ । ਜਿਸ ਤਰਾਂ ਸਭ ਨੂੰ ਹੀ ਪਤਾ ਹੈ ਦੇਸ਼ ਦੇ ਵਿੱਚ ਕੋਰੋਨਾ ਦੀ ਦੂਜੀ ਲਹਿਰ ਚਲ ਰਹੀ ਹੈ । ਜਿਸ ਲਹਿਰ ਦੌਰਾਨ ਅਸੀਂ ਸਾਰਿਆ ਨੇ ਉਹ ਤਸਵੀਰਾਂ ਉਹ ਹਾਦਸੇ ਵੀ ਵੇਖੇ ਜਿਹਨਾਂ ਵਾਰੇ ਸੋਚ ਕੇ ਹੀ ਡਰ ਲੱਗਦਾ ਹੈ । ਇਸ ਲਹਿਰ ਦੌਰਾਨ ਕਿੰਨੇ ਲੋਕ ਮਰ ਗਏ ,ਕਈ ਲਾਸ਼ਾਂ ਦਾ ਸਸਕਾਰ ਨਹੀਂ ਹੋਇਆ , ਕਈ ਲੋਕ ਬਿਨ੍ਹਾਂ ਆਕਸੀਜ਼ਨ ਤੋਂ ਹਸਪਤਾਲਾਂ ਦੇ ਬਾਹਰ ਹੀ ਮਰ ਗਏ , ਕਈ ਬਚੇ ਅਨਾਥ ਹੋਗੇ ,ਕਈ ਮਾਪਿਆਂ ਨੇ ਆਪਣੇ ਬੱਚੇ ਆਪਣੇ ਹੱਥੀਂ ਤੋਰ ਦਿੱਤੇ , ਸਸਕਾਰ ਕਰਨ ਨੂੰ ਥਾਂ ਨਹੀਂ ਸੀ , ਲਾਸ਼ਾਂ ਦਾ ਢੇਰ ਲੱਗਾ ਹੋਇਆ ਸੀ , ਬੇਹੱਦ ਹੀ ਡ-ਰਾ-ਵ-ਨੀ-ਆਂ ਤਸਵੀਰਾਂ ਸਾਹਮਣੇ ਆਈਆਂ ਸੀ ਕੋਰੋਨਾ ਦੀ ਦੂਜੀ ਲਹਿਰ ਦੌਰਾਨ ।

ਪਰ ਹੁਣ ਦੇਸ਼ ਦੇ ਵਿੱਚ ਕੋਰੋਨਾ ਦੇ ਮਾਮਲੇ ਘਟਨੇ ਸ਼ੁਰੂ ਹੋ ਚੁੱਕੇ ਹਨ। ਇਸੇ ਦੇ ਚਲਦੇ ਹੁਣ ਪੰਜਾਬੀਆ ਦੇ ਲਈ 13 ਮਹੀਨਿਆਂ ਬਾਅਦ ਖੁਸ਼ੀ ਭਰੀ ਖਬਰ ਸਾਹਮਣੇ ਆ ਰਹੀ ਹੈ । ਦੱਸਦਿਆ ਕਿ ਬੀਤੇ ਕੱਲ੍ਹ ਪੰਜਾਬ ਵਿੱਚ ਕੋਰੋਨਾ ਨਾਲ ਇੱਕ ਵੀ ਮੌਤ ਨਹੀਂ ਹੋਈ ਹੈ।ਇਸ ਤੋਂ ਪਹਿਲਾਂ 10 ਜੂਨ 2020 ਨੂੰ ਅਜਿਹਾ ਵੇਖਣ ਨੂੰ ਮਿਲਿਆ ਸੀ ਜਦੋਂ ਕੋਰੋਨਾਵਾਇਰਸ ਕਾਰਨ ਇੱਕ ਵੀ ਮੌਤ ਨਹੀਂ ਹੋਈ ਸੀ।ਸਿਹਤ ਅਧਿਕਾਰੀਆਂ ਮੁਤਾਬਿਕ 13 ਮਹੀਨੇ ਬਾਅਦ ਮੰਗਲਵਾਰ ਨੂੰ ਮੁੜ ਅਜਿਹਾ ਹੋਇਆ ਹੈ ਜਦੋਂ ਇੱਕ ਵੀ ਮੌਤ ਕੋਰੋਨਾ ਨਾਲ ਨਾ ਹੋਈ ਹੋਵੇ।

ਇਸ ਤੋਂ ਇਹ ਵੀ ਲੱਗਦਾ ਹੈ ਕਿ ਆਖਰ ਪੰਜਾਬ ਵਿੱਚ ਦੂਜੀ ਲਹਿਰ ਦਾ ਹੁਣ ਖਾਤਮਾਂ ਹੋ ਗਿਆ ਹੈ।ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਕੋਰੋਨਾ ਨਿਯਮਾਂ ਨੂੰ ਭੁੱਲ ਜਾਈਏ ਕਿਉਂਕਿ ਤੀਜੀ ਲਹਿਰ ਦਾ ਖਤਰਾ ਅਜੇ ਵੀ ਸਾਡੇ ਉੱਤੇ ਮੰਡਰਾ ਰਿਹਾ ਹੈ।ਇਸ ਲਈ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਹਜੇ ਵੀ ਸਭ ਨੂੰ ਹੈ। ਓਥੇ ਹੀ ਸੂਬੇ ਅੰਦਰ ਪੌਜ਼ੇਟਿਵਿਟੀ ਰੇਟ ਵੀ ਘੱਟ ਕਿ 0.13 ਫੀਸਦ ਹੋ ਗਿਆ ਹੈ। ਸੂਬੇ ਅੰਦਰ ਸਭ ਤੋਂ ਵੱਧ 0.88 ਫੀਸਦ ਪੌਜ਼ੇਟਿਵਿਟੀ ਰੇਟ ਬਰਨਾਲਾ ਤੋਂ ਦਰਜ ਹੋਇਆ ਹੈ।

ਜਦਕਿ ਫਰੀਦਕੋਟ, ਫਾਜ਼ਿਲਕਾ, ਮਾਨਸਾ, ਪਟਿਆਲਾ, ਰੋਪੜ ਅਤੇ ਨਵਾਂ ਸ਼ਹਿਰ ਵਿੱਚ ਇਹ ਜ਼ੀਰੋ ਰਿਹਾ। ਸੋ ਹੁਣ ਕੋਰੋਨਾ ਦੇ ਕਹਿਰ ਨੂੰ ਥੋੜੀ ਬ੍ਰੇਕ ਲੱਗੀ ਹੈ । ਪੰਜਾਬ ਦੇ ਵਿੱਚ ਵੀ ਪੰਜਾਬੀਆ ਦੇ ਲਈ ਰਾਹਤ ਭਰੀ ਖਬਰ ਆ ਰਹੀ ਹੈ ਕਿ ਹੁਣ ਪੰਜਾਬ ਦੇ ਵਿੱਚ ਮੌਤ ਦਰ ਅੰਕੜੇ ਦੇ ਉਪਰ ਰੋਕ ਲੱਗ ਰਹੀ ਹੈ ।

error: Content is protected !!