ਆਖਰ ਏਨੇ ਲੰਬੇ ਸਮੇਂ ਬਾਅਦ ਸੁਸ਼ਾਂਤ ਰਾਜਪੂਤ ਮਾਮਲੇ ਚ ਹੋ ਗਈ ਇਸ ਖਾਸ ਬੰਦੇ ਦੀ ਗਿਰਫਤਾਰੀ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਅੰਦਰ ਜਿੱਥੇ ਕਰੋਨਾ ਨੇ ਬਹੁਤ ਸਾਰੀਆਂ ਹਸਤੀਆਂ ਨੂੰ ਆਪਣੀ ਚਪੇਟ ਅੰਦਰ ਖਿੱਚ ਲਿਆ। ਉੱਥੇ ਹੀ ਬਹੁਤ ਸਾਰੀਆਂ ਫਿਲਮੀ ਹਸਤੀਆਂ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੀਆ। ਉੱਥੇ ਹੀ ਹੋਰ ਵੀ ਬਹੁਤ ਸਾਰੇ ਫਿਲਮੀ ਅਦਾਕਾਰ ਰਹੱਸਮਈ ਤਰੀਕੇ ਨਾਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਕਰੋਨਾ ਦੇ ਦੌਰ ਵਿੱਚ ਅਚਾਨਕ ਹੀ ਕਈ ਹਸਤੀਆਂ ਦੇ ਜਾਣ ਨਾਲ ਜਿੱਥੇ ਸਾਰੇ ਲੋਕਾਂ ਨੂੰ ਭਾਰੀ ਸਦਮਾ ਲੱਗਾ। ਉੱਥੇ ਹੀ ਪਿਛਲੇ ਸਾਲ ਸਭ ਦੀ ਚਹੇਤੇ ਫਿਲਮੀ ਅਦਾਕਾਰ ਸੁਸ਼ਾਂਤ ਰਾਜਪੂਤ ਦੀ ਅਚਾਨਕ ਹੋਈ ਮੌਤ ਨੇ ਸਭ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ।

ਉਨ੍ਹਾਂ ਦੀ ਮੌਤ ਅਜੇ ਤੱਕ ਵੀ ਰਹੱਸ ਬਣੀ ਹੋਈ ਹੈ। ਉਹਨਾਂ ਦੇ ਕੇਸ ਨਾਲ ਸਬੰਧਤ ਬਹੁਤ ਸਾਰੇ ਲੋਕਾਂ ਨੂੰ ਕਾਬੂ ਵੀ ਕੀਤਾ ਗਿਆ। ਹੁਣ ਏਨੇ ਲੰਮੇਂ ਸਮੇਂ ਤੋਂ ਬਾਅਦ ਸੁਸ਼ਾਂਤ ਰਾਜਪੂਤ ਮਾਮਲੇ ਵਿੱਚ ਇੱਕ ਖਾਸ ਬੰਦੇ ਦੀ ਗ੍ਰਿਫਤਾਰੀ ਹੋ ਗਈ ਹੈ ਜਿਸ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਸੁਸ਼ਾਂਤ ਰਾਜਪੂਤ ਦੇ ਮਾਮਲੇ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਬਹੁਤ ਸਾਰੀਆਂ ਫਿਲਮੀ ਹਸਤੀਆਂ ਨੂੰ ਪੜਤਾਲ ਲਈ ਬੁਲਾਇਆ ਗਿਆ ਸੀ। ਉੱਥੇ ਹੀ ਇਸ ਮਾਮਲੇ ਦੇ ਵਿਚ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ।

ਜਿੱਥੇ ਡਰੱਗ ਮਾਮਲੇ ਨਾਲ ਜੁੜੇ ਹੋਏ ਬਹੁਤ ਸਾਰੇ ਲੋਕਾਂ ਦੇ ਨਾਮ ਸਾਹਮਣੇ ਆਏ ਸਨ। ਉਥੇ ਹੀ ਹੋਣ ਐਨ ਸੀ ਬੀ ਨੇ ਇਸ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਸ਼ੂਸ਼ਾਂਤ ਰਾਜਪੂਤ ਦੇ ਇੱਕ ਕਰੀਬੀ ਦੋਸਤ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੀ ਲੰਮੇ ਸਮੇਂ ਤੋਂ ਭਾਲ ਕੀਤੀ ਜਾ ਰਹੀ ਸੀ। ਸੁਸ਼ਾਂਤ ਰਾਜਪੂਤ ਦੇ ਇਸ ਮਾਮਲੇ ਨੂੰ ਡਰਗਸ ਨਾਲ ਜੋੜ ਕੇ ਵੀ ਬਹੁਤ ਸਾਰੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉੱਥੇ ਹੀ ਉਸਦੇ ਦੋਸਤ ਅਤੇ ਹੋਟਲ ਦੇ ਕਾਰੋਬਾਰੀ ਕੁਨਾਲ ਜਾਨੀ ਨੂੰ ਮੁੰਬਈ ਪੁਲਿਸ ਵੱਲੋਂ ਮੁੰਬਈ ਦੇ ਖਾਰ ਇਲਾਕੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ।

ਕੁਨਾਲ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਦਾ ਹੋਟਲ ਦੇ ਕਾਰੋਬਾਰ ਵਿੱਚ ਪਾਰਟਨਰ ਵੀ ਹੈ। ਇਸ ਤੋਂ ਪਹਿਲਾਂ ਸੁਸ਼ਾਂਤ ਦੇ ਇੱਕ ਕਰੀਬੀ ਦੋਸਤ ਸਿਧਾਰਥ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਸੀ। ਅਦਾਲਤ ਵੱਲੋਂ ਜਿਸ ਦੀ ਜ਼ਮਾਨਤ ਦੀ ਪਟੀਸ਼ਨ ਵੀ ਰੱਦ ਕਰ ਦਿੱਤੀ ਗਈ ਸੀ। ਐਨ ਸੀ ਬੀ ਵੱਲੋਂ ਇਸ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ।

error: Content is protected !!