ਆਖਰ ਕਬਜੇ ਤੋਂ ਬਾਅਦ ਤਾਲੀਬਾਨ ਨੇ ਕਰਤੀ ਓਹੀ ਗਲ੍ਹ ਜਿਸਦਾ ਸੀ ਸਭ ਨੂੰ ਡਰ – ਆਈ ਇਹ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਬੀਤੇ ਕੁਝ ਦਿਨਾਂ ਤੋਂ ਅਫਗਾਨਿਸਤਾਨ ਦੇ ਹਾਲਾਤ ਬਹੁਤ ਹੀ ਨਾਜ਼ੁਕ ਬਣੇ ਹੋਏ ਹਨ ਜਿੱਥੇ ਤਾਲਿਬਾਨ ਵੱਲੋਂ ਕਾਬਲ ਉਪਰ ਕਬਜ਼ਾ ਕੀਤੇ ਜਾਣ ਤੋਂ ਬਾਅਦ ਅਫਗਾਨਿਸਤਾਨ ਵਿੱਚ ਤਾਲੀਬਾਨੀ ਦਾ ਰਾਜ ਕਾਇਮ ਹੋ ਚੁੱਕਾ ਹੈ। ਉਥੇ ਹੀ ਆਪਣੀ ਸੁਰੱਖਿਆ ਨੂੰ ਦੇਖਦੇ ਹੋਏ ਜਿੱਥੇ ਬਹੁਤ ਸਾਰੇ ਲੋਕ ਆਪਣੇ ਦੇਸ਼ਾਂ ਨੂੰ ਵਾਪਸ ਜਾ ਰਹੇ ਹਨ। ਜਿਸ ਕਾਰਨ ਅਫਗਾਨਿਸਤਾਨ ਦੇ ਕਾਬੁਲ ਹਵਾਈ ਅੱਡੇ ਉਪਰ ਕਾਫੀ ਹਫੜਾ-ਦਫੜੀ ਮਚੀ ਹੋਈ ਵੀ ਵੇਖੀ ਜਾ ਰਹੀ ਹੈ। ਕਿਉਂਕਿ ਬਹੁਤ ਸਾਰੇ ਲੋਕਾਂ ਵੱਲੋਂ ਆਪਣੀ ਜ਼ਿੰਦਗੀ ਨੂੰ ਸੁਰੱਖਿਅਤ ਕਰਨ ਲਈ ਦੇਸ਼ ਨੂੰ ਛੱਡਿਆ ਜਾ ਰਿਹਾ ਹੈ। ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਵੀ ਦੇਸ਼ ਛੱਡ ਕੇ ਜਾ ਚੁੱਕੇ ਹਨ। ਉੱਥੇ ਹੀ ਤਾਲਿਬਾਨ ਵੱਲੋਂ ਸਾਰੀਆਂ ਸੰਸਥਾਵਾਂ ਨੂੰ ਆਖਿਆ ਜਾ ਰਿਹਾ ਹੈ ਕਿ ਉਹ ਸੁਰੱਖਿਅਤ ਹਨ।

ਹੁਣ ਤਾਲਿਬਾਨ ਵੱਲੋਂ ਕਬਜ਼ੇ ਕੀਤੇ ਜਾਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਜਿਸ ਦਾ ਸਭ ਨੂੰ ਡਰ ਸੀ। ਤਾਲਿਬਾਨ ਵੱਲੋਂ ਸੱਤਾ ਤੇ ਕਬਜ਼ਾ ਕੀਤੇ ਜਾਣ ਤੋਂ ਬਾਅਦ ਜਿੱਥੇ ਦੇਸ਼ ਵਿੱਚ ਸਰਕਾਰ ਬਣਾਏ ਜਾਣ ਲਈ ਔਰਤਾਂ ਨੂੰ ਅੱਗੇ ਆਉਣ ਦੀ ਪੇਸ਼ਕਸ਼ ਕੀਤੀ ਹੈ। ਉਥੇ ਹੀ ਅਫ਼ਗ਼ਾਨਿਸਤਾਨ ਵਿਚ ਕਬਜ਼ਾ ਕਰਨ ਤੋਂ ਬਾਅਦ ਸਲੀਮਾ ਮਜਾਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਉਹ ਔਰਤ ਹੈ ਜਿਸ ਨੇ ਤਾਲੀਬਾਨ ਖਿਲਾਫ ਲੜਾਈ ਲਈ ਹਥਿਆਰ ਚੁੱਕ ਲਏ ਸਨ। ਜਿੱਥੇ ਤਾਲਿਬਾਨ ਵੱਲੋਂ ਇਕ ਪਾਸੇ ਔਰਤ ਨੂੰ ਬਰਾਬਰ ਦਾ ਦਰਜਾ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ ਉੱਥੇ ਹੀ ਚਾਹਰ ਉਪਰ ਕਬਜ਼ਾ ਕਰਦੇ ਹੋਏ ਸਲੀਮਾ ਮਜਾਰੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।

ਜਿੱਥੇ ਉਨ੍ਹਾਂ ਦੇ ਜ਼ਿਲ੍ਹੇ ਦੀ ਅਬਾਦੀ 32 ਹਜ਼ਾਰ ਤੋਂ ਵੀ ਵਧੇਰੇ ਸੀ। ਜਿਸ ਵੱਲੋਂ ਪੂਰੀ ਤਰ੍ਹਾਂ ਡੱਟ ਕੇ ਤਾਲਿਬਾਨ ਦਾ ਮੁਕਾਬਲਾ ਕੀਤਾ ਗਿਆ। ਤਾਲਿਬਾਨ ਵੱਲੋਂ ਬਹੁਤ ਮੁਸ਼ਕਲ ਨਾਲ ਇਸ ਜਿਲ੍ਹੇ ਉਪਰ ਕਬਜ਼ਾ ਕੀਤਾ ਗਿਆ ਹੈ। ਇਸ ਔਰਤ ਵੱਲੋਂ ਤਾਲਿਬਾਨ ਦਾ ਸਾਹਮਣਾ ਕਰਨ ਲਈ ਰਾਜਨੀਤੀ ਵਿੱਚ ਆਉਣ ਤੋਂ ਬਾਅਦ ਬੰਦੂਕ ਚੱਕੀ ਗਈ ਸੀ।

ਇਸ ਔਰਤ ਦਾ ਜਨਮ ਇਰਾਨ ਵਿਚ ਹੋਇਆ ਸੀ ਅਤੇ ਸੋਵੀਅਤ ਯੁੱਧ ਦੇ ਸਮੇਂ ਅਫਗਾਨਿਸਤਾਨ ਵਿੱਚ ਆ ਕੇ ਜਿੱਥੇ ਤਹਿਰਾਨ ਯੂਨੀਵਰਸਿਟੀ ਤੋਂ ਪੜ੍ਹਾਈ ਕਰਨ ਉਪਰੰਤ ਰਾਜਨੀਤੀ ਵਿੱਚ ਜਾਣ ਦਾ ਫੈਸਲਾ ਲਿਆ ਗਿਆ ਸੀ। ਸਲੀਮਾ ਦੇ ਤਾਲਿਬਾਨਾ ਖਿਲਾਫ ਮੁਕਾਬਲਾ ਕੀਤੇ ਜਾਣ ਨੂੰ ਲੈ ਕੇ ਤਾਲਿਬਾਨ ਨੇ ਬੜੀ ਮੁਸ਼ਕਲ ਨਾਲ ਉਨ੍ਹਾਂ ਦੇ ਇਲਾਕੇ ਉਪਰ ਕਬਜ਼ਾ ਕੀਤਾ ਗਿਆ ਹੈ। ਕਿਉਂਕਿ ਇਸ ਪਹਿਲੀ ਗਵਰਨਰ ਸਲੀਮਾ ਵੱਲੋਂ ਤਾਲਿਬਾਨ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਗਈ ਸੀ।

error: Content is protected !!