ਆਖਰ ਨਵਜੋਤ ਸਿੱਧੂ ਦੀ ਹੋ ਗਈ ਚੜਾਈ, ਚੰਨੀ ਸਰਕਾਰ ਝੁਕੀ ਲੈ ਲਿਆ ਅਚਾਨਕ ਇਹ ਵੱਡਾ ਫੈਸਲਾ

ਆਈ ਤਾਜ਼ਾ ਵੱਡੀ ਖਬਰ 

ਜਿਵੇਂ ਜਿਵੇਂ ਪੰਜਾਬ ਦੇ ਵਿੱਚ ਦੋ 2022 ਦੀਆ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ , ਉਵੇਂ ਉਵੇਂ ਪੰਜਾਬ ਸਿਆਸਤ ਵਿੱਚ ਹਰ ਰੋਜ਼ ਹੀ ਵੱਡੇ ਧਮਾਕੇ ਹੋ ਰਹੇ ਹਨ । ਹਰ ਰੋਜ਼ ਹੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਮੌਜੂਦਾ ਸਰਕਾਰ ਤੇ ਤੰਜ ਕੱਸਣ ਦੇ ਵਿੱਚ ਲੱਗੀਆਂ ਹੋਈਆਂ ਹਨ ,ਤੇ ਮੌਜੂਦਾ ਸਰਕਾਰ ਦੇ ਮੰਤਰੀ ਇੱਕ ਦੂਜੇ ਨੂੰ ਹੀ ਘੇਰਨ ਦੀਆਂ ਕੋਸ਼ਿਸ਼ਾਂ ਵਿਚ ਲੱਗੇ ਹੋਏ ਹਨ । ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਦੇ ਵਿਚ ਇਸ ਸਮੇਂ ਘਮਾਸਾਨ ਮਚਿਆ ਹੋਇਆ ਹੈ । ਇਸ ਪਾਰਟੀ ਦੇ ਲੀਡਰ ਇੱਕ ਦੂਜੇ ਨੂੰ ਲੈ ਕੇ ਹੀ ਬਿਆਨਬਾਜ਼ੀ ਕਰਦੀ ਨਜ਼ਰ ਆ ਰਹੇ ਹਨ। ਗੱਲ ਕੀਤੀ ਜਾਵੇ ਜੇਕਰ ਨਵਜੋਤ ਸਿੰਘ ਸਿੱਧੂ ਦੀ ਤਾਂ ਨਵਜੋਤ ਸਿੰਘ ਸਿੱਧੂ ਆਪਣੀ ਹੀ ਸਰਕਾਰ ਖ਼ਿਲਾਫ਼ ਬਿਆਨਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਹਨ ।

ਹੁਣ ਤਕ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਆਪਣੀ ਹੀ ਸਰਕਾਰ ਦੇ ਮੰਤਰੀਆਂ ਤੇ ਤੰਜ ਕੱਸੇ ਜਾ ਰਹੇ ਹਨ । ਇਸੇ ਵਿਚਕਾਰ ਨਵਜੋਤ ਸਿੰਘ ਸਿੱਧੂ ਦੇ ਬਾਰੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ । ਦਰਅਸਲ ਹੁਣ ਪੰਜਾਬ ਸਰਕਾਰ ਨਵਜੋਤ ਸਿੰਘ ਸਿੱਧੂ ਦੇ ਅੱਗੇ ਝੁਕਦੀ ਹੋਈ ਨਜ਼ਰ ਆ ਰਹੀ ਹੈ ਤੇ ਪੰਜਾਬ ਸਰਕਾਰ ਨੇ ਹੁਣ ਏਜੀ ਅਤੇ ਡੀਜੀਪੀ ਨੂੰ ਬਦਲਣ ਦਾ ਫ਼ੈਸਲਾ ਕਰ ਲਿਆ ਹੈ । ਐਨਾ ਹੀ ਨਹੀਂ ਸਗੋਂ ਪੰਜਾਬ ਦੇ ਐਡਵੋਕੇਟ ਜਨਰਲ ਏਜੀ ਦਿਓਲ ਦਾ ਅਸਤੀਫ਼ਾ ਵੀ ਪੰਜਾਬ ਸਰਕਾਰ ਦੇ ਵੱਲੋਂ ਪ੍ਰਵਾਨ ਕਰ ਲਿਆ ਗਿਆ ਹੈ ।

ਇਸ ਫ਼ੈਸਲੇ ਦੇ ਭਲਕੇ ਪੰਜਾਬ ਵਿਚ ਨਵੇਂ ਏਜੀ ਨਿਯੁਕਤ ਕਰ ਦਿੱਤਾ ਗਿਆ ਹੈ । ਇਸ ਦੇ ਨਾਲ ਹੀ ਹੁਣ ਡੀਜੀਪੀ ਦੇ ਰੈਂਕ ਤੋਂ ਇਕਬਾਲ ਸਿੰਘ ਸਹੋਤਾ ਨੂੰ ਹਟਾ ਦਿੱਤਾ ਜਾਵੇਗਾ । ਇਸ ਦੇ ਲਈ ਸਰਕਾਰ ਦੇ ਵੱਲੋਂ ਇਕ ਸਪੈਸ਼ਲ ਪੈਨਲ ਦਾ ਇੰਤਜ਼ਾਮ ਕੀਤਾ ਜਾਵੇਗਾ । ਹਾਲਾਂਕਿ ਸਹੋਤਾ ਦੀ ਛੁੱਟੀ ਹੁਣ ਪੱਕੀ ਤੈਅ ਹੋ ਚੁੱਕੀ ਹੈ ਅਤੇ ਮੰਗਲਵਾਰ ਨੂੰ ਮੁੱਖ ਮੰਤਰੀ ਦੀ ਬੈਠਕ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਦਾ ਐਲਾਨ ਕੀਤਾ ਹੈ ।

ਜ਼ਿਕਰਯੋਗ ਹੈ ਕਿ ਜਦੋਂ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਉਸ ਸਮੇਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ । ਹੁਣ ਡੀਜੀਪੀ ਨੂੰ ਹਟਾਉਣ ਦੇ ਲਈ ਪੈਨਲ ਦਾ ਵੀ ਇੰਤਜ਼ਾਮ ਸਰਕਾਰ ਦੇ ਵੱਲੋਂ ਕਰ ਲਿਆ ਗਿਆ ਹੈ । ਜਿਸ ਤੇ ਸਿੱਧੂ ਨੇ ਵੀ ਹਾਮੀ ਭਰੀ ਹੈ । ਨਾਲ ਹੀ ਦੱਸ ਦਈਏ ਕਿ ਇਕਬਾਲ ਸਿੰਘ ਸਹੋਤਾ ਹੁਣ ਪੱਕੇ ਡੀਜੀਪੀ ਨਹੀਂ ਹਨ ਉਨ੍ਹਾਂ ਨੂੰ ਸਿਰਫ਼ ਡੀਜੀਪੀ ਦਾ ਚਾਰਜ ਦਿੱਤਾ ਗਿਆ ਹੈ ਤੇ ਅਜਿਹੇ ਚ ਪੈਨਲ ਬਣਾ ਕੇ ਉਨ੍ਹਾਂ ਨੂੰ ਹਟਾਉਣ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ ।

error: Content is protected !!