ਆਖਰ ਸਿੰਘੂ ਬਾਰਡਰ ਤੇ ਦੁਬਾਰਾ ਭੱਖ ਗਿਆ ਕਿਸਾਨ ਅੰਦੋਲਨ, ਲੰਗਰ ਵੀ ਅਗੇ ਨਾਲੋਂ ਜਿਆਦਾ ਹੋ ਰਹੇ ਤਿਆਰ

ਆਈ ਇਹ ਤਾਜਾ ਵੱਡੀ ਖਬਰ

ਦੇਸ਼ ਵਿਆਪੀ ਕਿਸਾਨ ਅੰਦੋਲਨ ਜਦੋਂ ਪਿਛਲੇ ਸਾਲ 26 ਨਵੰਬਰ 2020 ਨੂੰ ਸ਼ੁਰੂ ਕੀਤਾ ਗਿਆ ਸੀ ਤਾਂ ਇਸ ਗੱਲ ਦਾ ਕਿਸੇ ਨੂੰ ਵੀ ਅਹਿਸਾਸ ਨਹੀਂ ਸੀ ਕਿ ਇਹ ਸ਼ੁਰੂ ਕੀਤਾ ਗਿਆ ਅੰਦੋਲਨ, ਜਨ ਅੰਦੋਲਨ ਬਣ ਜਾਵੇਗਾ। ਜਿਸ ਨੂੰ ਵਿਸ਼ਵ ਪੱਧਰ ਤੇ ਇੰਨੀ ਜ਼ਿਆਦਾ ਹਮਾਇਤ ਮਿਲੇਗੀ। ਇਸ ਸੰਘਰਸ਼ ਵਿਚ ਪਹਿਲੇ ਦਿਨ ਤੋਂ ਹੀ ਪੰਜਾਬ ਦੇ ਗਾਇਕਾਂ ਅਤੇ ਕਲਾਕਾਰਾਂ ਵੱਲੋਂ ਵੱਧ ਚੜ੍ਹ ਕੇ ਸਹਿਯੋਗ ਦਿੱਤਾ ਜਾ ਰਿਹਾ ਹੈ। ਉਥੇ ਹੀ ਵਿਦੇਸ਼ਾਂ ਵਿਚ ਵਸਦੇ ਭਾਰਤੀਆਂ ਵੱਲੋਂ ਵੀ ਇਸ ਸੰਘਰਸ਼ ਨੂੰ ਭਰਪੂਰ ਸਮਰਥਨ ਦਿੱਤਾ ਜਾ ਰਿਹਾ ਹੈ।

ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਇਸ ਸੰਘਰਸ਼ ਦੌਰਾਨ 26 ਜਨਵਰੀ ਨੂੰ ਟਰੈਕਟਰ ਪਰੇਡ ਕਰਨ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਤਹਿਤ ਲਾਲ ਕਿਲੇ ਦੀ ਘਟਨਾ ਕਾਰਨ ਬਹੁਤ ਸਾਰੇ ਲੋਕਾਂ ਵੱਲੋਂ ਆਲੋਚਨਾ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਦੋ-ਸ਼ੀ-ਆਂ ਦੇ ਖਿਲਾਫ ਕਾਰਵਾਈ ਕਰਨ ਦਾ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ। ਹੁਣ ਸਿੰਘੂ ਬਾਰਡਰ ਤੇ ਇਹ ਕਿਸਾਨ ਅੰਦੋਲਨ ਦੁਬਾਰਾ ਤੋਂ ਤੇਜ਼ ਹੋ ਚੁੱਕਾ ਹੈ ਅੱਗੇ ਨਾਲੋਂ ਵੱਧ ਲੰਗਰ ਤਿਆਰ ਹੋ ਰਹੇ ਹਨ। ਇਸ ਕਿਸਾਨੀ ਅੰਦੋਲਨ ਨੂੰ ਖਰਾਬ ਕਰਨ ਲਈ ਰਚੀ ਗਈ 26 ਜਨਵਰੀ ਦੀ ਲਾਲ ਕਿਲੇ ਦੀ ਘਟਨਾ ਨਾਲ ਗਹਿਰਾ ਅਸਰ ਨਹੀਂ ਹੋਇਆ।

ਕੁਝ ਲੋਕਾਂ ਵੱਲੋਂ ਇਸ ਕਿਸਾਨ ਸੰਘਰਸ਼ ਨੂੰ ਲੈ ਕੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਪਰ ਸਿੰਘੂ ਬਾਰਡਰ ਤੇ ਲੋਕਾਂ ਦੇ ਹੌਸਲੇ ਪਹਿਲਾਂ ਦੀ ਤਰ੍ਹਾਂ ਹੀ ਬੁਲੰਦ ਹਨ। 26 ਜਨਵਰੀ ਦੀ ਘਟਨਾ ਤੋਂ ਬਾਅਦ ਦੋ ਦਿਨ ਮਾਹੌਲ ਚਿੰ-ਤਾ ਭਰਿਆ ਜ਼ਰੂਰ ਰਿਹਾ ਹੈ। ਇੱਥੇ ਲੰਗਰਾਂ ਦੇ ਵਿੱਚ ਰਾਸ਼ਨ ਦੀ ਵਰਤੋਂ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਹੋ ਰਹੀ ਹੈ। ਕਿਉਂਕਿ ਉਹ ਲੋਕ ਹੀ ਵਾਪਸ ਜਾ ਰਹੇ ਹਨ ਜੋ 26 ਜਨਵਰੀ ਦੀ ਪਰੇਡ ਵਿੱਚ ਟਰੈਕਟਰ ਲੈ ਕੇ ਆਏ ਸਨ। ਪਟਿਆਲਾ ਦੀ ਇੱਕ ਸੰਸਥਾ ਵੱਲੋਂ ਲੰਗਰ ਲਾਇਆ ਗਿਆ ਹੈ

ਅਤੇ ਉਨ੍ਹਾਂ ਕਿਹਾ ਕਿ ਆਮ ਦਿਨਾਂ ਵਾਂਗ ਹੀ ਲੰਗਰ ਚਲ ਰਿਹਾ ਹੈ। ਤੇ ਇਹ ਲੰਗਰ ਸਰਹੱਦ ਉੱਪਰ ਉਦੋਂ ਤੱਕ ਲੱਗੇ ਰਹਿਣਗੇ ਜਦੋਂ ਤੱਕ ਇਸ ਕਿਸਾਨੀ ਸੰਘਰਸ਼ ਦੀ ਜਿੱਤ ਨਹੀਂ ਹੁੰਦੀ। ਕਿਸਾਨ ਆਗੂਆਂ ਦੇ ਦੱਸਣ ਮੁਤਾਬਕ ਪਹਿਲਾਂ ਵਾਂਗ ਹੀ ਸਿੰਘੂ ਸਰਹੱਦ ਉਪਰ ਖਾਣ ਪੀਣ ਦੀਆਂ ਚੀਜ਼ਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸ ਅੰਦੋਲਨ ਨੂੰ 26 ਜਨਵਰੀ ਦੀ ਘਟਨਾ ਕਾਰਨ ਵੱਜੀ ਸੱਟ ਤੋਂ ਬਾਅਦ ਮਾਹੌਲ ਪਹਿਲਾਂ ਵਾਂਗ ਆਮ ਹੋ ਚੁੱਕਾ ਹੈ।

error: Content is protected !!