ਆਖਰ ਹੋ ਗਿਆ ਵੱਡਾ ਐਲਾਨ – ਹੋ ਜਾਵੋ ਸਾਵਧਾਨ ਇੰਡੀਆ ਚ ਬੰਦ ਹੋਣ ਲਗੀ ਇਸ ਤਰੀਕ ਤੋਂ ਇਹ ਚੀਜ

ਆਈ ਤਾਜਾ ਵੱਡੀ ਖਬਰ

ਹਰ ਦੇਸ਼ ਦੀ ਸਰਕਾਰ ਵੱਲੋਂ ਆਪਣੇ ਦੇਸ਼ ਦੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਕਈ ਤਰ੍ਹਾਂ ਦੇ ਨਿਯਮ ਲਾਗੂ ਕੀਤੇ ਜਾਂਦੇ ਹਨ। ਜਿਸ ਸਦਕਾ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਤਾਂ ਜੋ ਨਿਰੋਗ ਜੀਵਨ ਜੀਅ ਸਕਣ। ਹਰ ਦੇਸ਼ ਵਿਚ ਉਥੋਂ ਦੇ ਵਾਤਾਵਰਨ ਦੇ ਅਨੁਕੂਲ ਹੀ ਬਹੁਤ ਸਾਰੇ ਫੈਸਲੇ ਵੀ ਲਏ ਜਾਂਦੇ ਹਨ। ਕਿਉਂਕਿ ਅੱਜ ਲੋਕਾਂ ਦੀ ਸਿਹਤ ਦਾ ਮਾਮਲਾ ਵਾਤਾਵਰਣ ਨਾਲ ਜੁੜ ਚੁੱਕਾ ਹੈ। ਇਸ ਲਈ ਆਖਦੇ ਹਨ ਕਿ ਨਰੋਏ ਜੀਵਨ ਲਈ ਚੰਗਾ ਵਾਤਾਵਰਣ ਅਤੇ ਚੰਗੀ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ। ਭਾਰਤ ਵਿੱਚ ਵੀ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਲਈ ਕਈ ਤਰ੍ਹਾਂ ਦੇ ਨਿਯਮ ਲਾਗੂ ਕੀਤੇ ਜਾਂਦੇ ਹਨ।

ਹੁਣ ਇੱਕ ਵੱਡਾ ਐਲਾਨ ਹੋ ਗਿਆ ਹੈ ਜਿੱਥੇ ਇਸ ਤਰੀਕ ਤੋਂ ਇਸ ਚੀਜ਼ ਉੱਪਰ ਪਾਬੰਦੀ ਲਗਾ ਦਿੱਤੀ ਗਈ ਹੈ। ਭਾਰਤ ਵਿੱਚ ਸਰਕਾਰ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਲਈ ਕਈ ਤਰ੍ਹਾਂ ਦੇ ਸਖਤ ਕਦਮ ਚੁੱਕੇ ਜਾ ਰਹੇ ਹਨ। ਇਸ ਲਈ ਸੰਸਦ ਦੇ ਮਾਨਸੂਨ ਸੈਸ਼ਨ ਵਿੱਚ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਦੇਸ਼ ਅੰਦਰ ਸਿੰਗਲ ਯੂਜ ਵਾਲੇ ਪਲਾਸਟਿਕ ਦੇ ਕਈ ਉਤਪਾਦ 1 ਜਨਵਰੀ 2022 ਤਕ ਬੰਦ ਕਰ ਦਿੱਤੇ ਜਾਣਗੇ.। ਇਸ ਸਮੇਂ ਜਿੱਥੇ ਸੰਸਦ ਵਿੱਚ ਮੌਨਸੂਨ ਸ਼ੈਸ਼ਨ ਚੱਲ ਰਿਹਾ ਹੈ।

ਉਸ ਵਿਚ ਹੋਣ ਵਾਲੇ ਇਜਲਾਸ ਵਿੱਚ ਪਲਾਸਟਿਕ ਤੋਂ ਬਣੇ ਹੋਏ ਉਤਪਾਦਨਾ ਨੂੰ ਬੰਦ ਕਰਨ ਦਾ ਆਖਿਆ ਗਿਆ ਹੈ। ਵਾਤਾਵਰਣ ਰਾਜ ਮੰਤਰੀ ਅਸ਼ਵਨੀ ਚੌਬੇ ਨੇ ਸੰਸਦ ਵਿਚ ਕਿਹਾ ਹੈ ਕਿ ਇਸ ਸਾਲ ਜਾਰੀ ਕੀਤੇ ਗਏ ਡਰਾਫਟ ਨੋਟੀਫਿਕੇਸ਼ਨ ਅਨੁਸਾਰ ਆਉਣ ਵਾਲੇ ਸਾਲ ਵਿਚ ਕੁਝ ਸਿੰਗਲ ਯੂਜ਼ ਪਲਾਸਟਿਕ ਦੇ ਉਤਪਾਦਨ ,ਦਰਾਮਦ, ਭੰਡਾਰ, ਸਿੰਗਲ ਯੂਜ਼ ਅਤੇ ਵਿਕਰੀ ਉਪਰ ਉਪਰ ਵੀ ਇੱਕ ਜਨਵਰੀ 2022 ਤੋਂ ਬੈਨ ਲਗਾ ਦਿੱਤਾ ਜਾਵੇਗਾ। ਸਿੰਗਲ ਯੂਜ਼ ਪਲਾਸਟਿਕ ਨੂੰ ਪੜਾਅਵਾਰ ਤਰੀਕੇ ਨਾਲ ਬੰਦ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਪਲਾਸਟਿਕ ਦੇ ਕੱਪ ਗਲਾਸ ਅਤੇ ਪੱਤੇ ਸਮੇਤ ਕਈ ਅਜਿਹੇ ਸਮਾਨ ਤੇ ਬੈਨ ਕਰ ਦਿੱਤੇ ਜਾਣਗੇ ਜਿਨ੍ਹਾਂ ਦੀ ਵਰਤੋਂ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ। ਵਰਤੋਂ ਕੀਤੇ ਜਾਣ ਵਾਲੇ ਇਹਨਾਂ ਉਤਪਾਦਨਾਂ ਦੀ ਵਰਤੋਂ ਪੰਜਾਬ ਵਿੱਚ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ। ਜਿਸ ਕਾਰਨ ਵਾਤਾਵਰਣ ਦੂਸ਼ਿਤ ਹੋਣ ਦੇ ਕਾਰਨ ਸਾਹਮਣੇ ਆਏ ਹਨ। ਇਸ ਮਾਮਲੇ ਵਿਚ ਲੋਕਾਂ ਨੂੰ ਵੀ ਪੂਰਨ ਸਹਿਯੋਗ ਦੇਣ ਲਈ ਆਖਿਆ ਹੈ ਤਾਂ ਜੋ ਵਾਤਾਵਰਣ ਨੂੰ ਗੰਧਲਾ ਹੋਣ ਤੋਂ ਰੋਕਿਆ ਜਾ ਸਕੇ।

error: Content is protected !!