ਆਖਰ 6 ਜਨਵਰੀ ਤੋਂ ਇੰਡੀਆ ਵਾਲਿਆਂ ਲਈ ਹੋ ਗਿਆ ਇਹ ਵੱਡਾ ਐਲਾਨ

ਆਈ ਤਾਜਾ ਵੱਡੀ ਖਬਰ

ਕਰੋਨਾ ਨੇ ਪੂਰੇ ਵਿਸ਼ਵ ਨੂੰ ਪ੍ਰਭਾਵਿਤ ਕੀਤਾ ਹੈ। ਜਿਸ ਦੇ ਕਾਰਨ ਸਭ ਦੇਸ਼ਾਂ ਨੂੰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸਦੇ ਚਲਦੇ ਹੋਏ ਭਾਰਤ ਅੰਦਰ ਹਵਾਈ ਰੇਲਵੇ ਆਵਾਜਾਈ ਬਹੁਤ ਜ਼ਿਆਦਾ ਪ੍ਰਭਾਵਤ ਹੋਈ ਸੀ। ਰੇਲ ਆਵਾਜਾਈ ਬੰਦ ਹੋਣ ਕਾਰਨ ਲੋਕਾਂ ਨੂੰ ਮੁ-ਸ਼-ਕਿ-ਲਾਂ ਦਾ ਸਾਹਮਣਾ ਕਰਨਾ ਪਿਆ ਸੀ। ਕਰੋਨਾ ਦੇ ਵਧ ਰਹੇ ਕੇਸਾਂ ਦੇ ਕਾਰਨ ਹੀ ਰੇਲ ਆਵਾਜਾਈ ਉੱਪਰ ਰੋਕ ਲਗਾ ਦਿੱਤੀ ਗਈ ਸੀ। ਦੇਸ਼ ਅੰਦਰ ਪਹਿਲਾਂ ਹੀ ਕਰੋਨਾ ਦੇ ਚੱਲਦੇ ਹੋਏ 22 ਮਾਰਚ 2020 ਤੋਂ ਹੀ ਰੇਲ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ ਸੀ।

ਕਰੋਨਾ ਦੇ ਪ੍ਰਕੋਪ ਨੂੰ ਰੋਕਣ ਲਈ ਸਰਕਾਰ ਵੱਲੋਂ ਰੇਲ ਆਵਾਜਾਈ ਨੂੰ ਰੋਕਣ ਦੇ ਆਦੇਸ਼ ਦਿੱਤੇ ਗਏ ਸਨ। ਹੁਣ 6 ਜਨਵਰੀ ਤੋਂ ਭਾਰਤ ਵਾਲ਼ਿਆਂ ਨੇ ਇਕ ਹੋਰ ਵੱਡਾ ਐਲਾਨ ਹੋ ਗਿਆ ਹੈ। ਦੇਸ਼ ਅੰਦਰ ਕਰੋਨਾ ਸੰਕਟ ਤੋਂ ਲੈ ਕੇ ਲਟਕ ਰਹੀ ਰੇਲ ਗੱਡੀਆਂ ਦੇ ਸੰਚਾਲਨ ਲਈ ਭਾਰਤੀ ਰੇਲਵੇ ਵੱਲੋਂ ਮੁੜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਰੇਲਵੇ ਯਾਤਰਾ ਲਈ ਹੁਣ ਯਾਤਰੀਆਂ ਕੋਲੋਂ ਆਮ ਕਰਾਏ ਨਾਲੋਂ ਵੱਧ ਕਿਰਾਇਆ ਵਸੂਲਿਆ ਜਾਵੇਗਾ। ਇਸ ਲਈ ਹੁਣ ਲੋਕਾਂ ਨੂੰ ਇਹ ਸਫ਼ਰ ਕਰਨਾ ਮਹਿੰਗਾ ਪਵੇਗਾ।

ਕਿਉਂਕਿ ਕਿਰਾਇਆ ਵਧਣ ਨਾਲ ਯਾਤਰੀਆਂ ਦੀ ਜੇਬ ਤੇ ਵੀ ਇਸ ਦਾ ਪ੍ਰਭਾਵ ਪੈ ਰਿਹਾ ਹੈ। ਰੇਲਵੇ ਵਿਭਾਗ ਵੱਲੋਂ ਮਿਲਾਨੀ ਤੋਂ ਗੋਰਖਪੁਰ ਲਈ ਇਕ ਰੇਲ ਗੱਡੀ 6 ਜਨਵਰੀ ਤੋਂ ਚਲਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਲਈ ਜ਼ਰੂਰੀ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਰਾਖਵਾਕਰਨ ਲਾਜ਼ਮੀਂ ਕੀਤਾ ਗਿਆ ਹੈ ਤਾਂ ਜੋ ਭੀੜ ਨੂੰ ਕੰਟਰੋਲ ਕੀਤਾ ਜਾ ਸਕੇ। ਜਿਸ ਨਾਲ ਕਰੋਨਾ ਦੇ ਪ੍ਰਸਾਰ ਨੂੰ ਵੀ ਰੋਕਿਆ ਜਾ ਸਕਦਾ ਹੈ। ਸ਼ੁਰੂ ਕੀਤੀ ਜਾ ਰਹੀ ਇਸ ਰੇਲਵੇ ਸੇਵਾ ਵਿੱਚ ਉਹ ਲੋਕ ਹੀ ਯਾਤਰਾ ਕਰ ਸਕਣਗੇ ,

ਜਿਨ੍ਹਾਂ ਕੋਲ ਰਾਖਵਾਂਕਰਨ ਹੋਵੇਗਾ। ਇਸ ਤੋਂ ਬਿਨਾਂ ਯਾਤਰੀ ਯਾਤਰਾ ਨਹੀਂ ਕਰ ਸਕਦੇ। ਇਸ ਯਾਤਰਾ ਲਈ ਤੁਸੀਂ ਆਨਲਾਈਨ ਰਿਜਰਵੇਸ਼ਨ ਕਰਵਾ ਸਕਦੇ ਹੋ। ਜੋ ਯਾਤਰੀ ਰੇਲ ਯਾਤਰਾ ਕਰਨਾ ਚਾਹੁੰਦਾ ਹੈ ਉਸ ਲਈ ਰਾਖਵਾਂਕਰਨ ਕੀਤਾ ਗਿਆ ਹੈ। ਇਸ ਲਈ ਰੇਲਵੇ ਸਟੇਸ਼ਨ ਤੇ ਟਿਕਟ ਵਾਲੀ ਖਿੜਕੀ ਟ੍ਰੇਨ ਦੇ ਆਉਣ ਤੋਂ ਅੱਧਾ ਘੰਟਾ ਪਹਿਲਾਂ ਹੀ ਖੋਲ੍ਹੀ ਜਾਵੇਗੀ। ਤਾਂ ਜੋ ਉਥੇ ਭੀੜ ਇਕੱਠੀ ਨਾ ਹੋ ਸਕੇ ਤੇ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਰਾਖਵੇਂਕਰਨ ਦੀ ਟਿਕਟ ਮੁਹਈਆ ਕਰਵਾਈ ਜਾ ਸਕੇ। ਇਸ ਖਬਰ ਨਾਲ ਜਿੱਥੇ ਯਾਤਰੀਆਂ ਵਿਚ ਖ਼ੁਸ਼ੀ ਹੈ ਉਥੇ ਹੀ ਟਿਕਟ ਦੇ ਮਹਿੰਗੇ ਹੋਣ ਕਾਰਨ ਚਿੰਤਾ ਵੀ ਵੇਖੀ ਜਾ ਰਹੀ ਹੈ।

error: Content is protected !!