ਆਪਣੇ ਪੋਤੇ ਨੂੰ ਕੁੱਤੇ ਤੋਂ ਬਚਾਉਣ ਕਰਕੇ ਪੰਜਾਬ ਚ ਏਥੇ ਸ਼ਰੇਆਮ ਦਾਦੇ ਨੂੰ ਦਿੱਤੀ ਗਈ ਮੌਤ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਅੰਦਰ ਆਏ ਦਿਨ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵਾਪਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਬਹੁਤ ਸਾਰੇ ਅਜਿਹੇ ਕੇਸ ਸਾਹਮਣੇ ਆ ਜਾਂਦੇ ਹਨ ,ਜੋ ਹੈਰਾਨੀਜਨਕ ਹੁੰਦੇ ਹਨ ਅਤੇ ਕਿਸੇ ਵੱਲੋਂ ਅਜਿਹੀਆਂ ਘਟਨਾਵਾਂ ਬਾਰੇ ਸੋਚਿਆ ਵੀ ਨਹੀਂ ਗਿਆ ਹੁੰਦਾ। ਬਹੁਤ ਸਾਰੇ ਪਰਿਵਾਰਾਂ ਵਿੱਚ ਜਿੱਥੇ ਬਜ਼ੁਰਗ ਆਮ ਹੀ ਸਵੇਰੇ ਸ਼ਾਮ ਸੈਰ ਕਰਨ ਤੇ ਸਬਜ਼ੀ ਲੈਣ ਵਾਸਤੇ ਘਰ ਤੋਂ ਬਾਹਰ ਚਲੇ ਜਾਂਦੇ ਹਨ। ਉੱਥੇ ਹੀ ਬਹੁਤ ਸਾਰੇ ਪੋਤੇ ਪੋਤੀਆਂ ਆਪਣੇ ਦਾਦਾ-ਦਾਦੀ ਨਾਲ ਬਾਹਰ ਜਾਣਾ ਪਸੰਦ ਕਰਦੇ ਹਨ। ਜਿੱਥੇ ਆਪਣੇ ਬੱਚਿਆਂ ਨਾਲੋਂ ਵਧੇਰੇ ਪਿਆਰ ਪੋਤੇ-ਪੋਤੀਆਂ ਦਾ ਘਰ ਵਿੱਚ ਹੁੰਦਾ ਹੈ।

ਉੱਥੇ ਹੀ ਦਾਦਾ-ਦਾਦੀ ਆਪਣੇ ਪੋਤੇ ਪੋਤੀਆਂ ਦੀ ਜ਼ਿੰਦਗੀ ਨੂੰ ਲੈ ਕੇ ਆਪਣੀ ਜਿੰਦਗੀ ਵੀ ਦਾਅ ਤੇ ਲਾ ਦਿੰਦੇ ਹਨ। ਹੁਣ ਇੱਥੇ ਆਪਣੇ ਪੋਤੇ ਨੂੰ ਬਚਾਉਣ ਦਾ ਕਰਕੇ ਦਾਦੇ ਨੂੰ ਸ਼ਰੇਆਮ ਇਸ ਤਰਾਂ ਮੌਤ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਫਾਜ਼ਿਲਕਾ ਦੇ ਗਾਂਧੀਨਗਰ ਤੋਂ ਸਾਹਮਣੇ ਆਈ ਹੈ ਜਿੱਥੇ ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ ਹੈ। ਬਜ਼ੁਰਗ ਦੀ ਪਤਨੀ ਵੱਲੋਂ ਇਸ ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ , ਆਪਣੇ ਪਤੀ ਸੱਤਪਾਲ ਅਤੇ ਪੋਤੇ ਦੇ ਨਾਲ ਸਬਜ਼ੀ ਲੈਣ ਵਾਸਤੇ ਬਜਾਰ ਗਏ ਸਨ।

ਉਸ ਸਮੇਂ ਕੁਝ ਕੁਤੇ ਉਨ੍ਹਾਂ ਦੇ ਛੋਟੇ ਜਿਹੇ ਪੋਤੇ ਦੇ ਮਗਰ ਪੈ ਗਏ ਸਨ। ਜਿਨ੍ਹਾਂ ਨੂੰ ਹਟਾਉਣ ਵਾਸਤੇ ਉਨ੍ਹਾਂ ਦੇ ਪਤੀ ਵੱਲੋਂ ਇੱਟਾਂ ਪੱਥਰ ਚੁੱਕ ਕੇ ਕੁੱਤਿਆਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਗਈ। ਜਿੱਥੇ ਉਹ ਕੁੱਤੇ ਨੂੰ ਭਜਾਉਣ ਵਿੱਚ ਕਾਮਯਾਬ ਹੋਏ ਉੱਥੇ ਹੀ ਖੜ੍ਹੇ ਕੁਝ ਗੁੰਡਾ ਅਨਸਰਾਂ ਵੱਲੋਂ ਬੁਜ਼ੁਰਗ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੇ ਗਏ ਅਤੇ ਉਸ ਉਪਰ ਇੱਟ ਨਾਲ ਛਾਤੀ ਤੇ ਵਾਰ ਕੀਤਾ ਗਿਆ। ਅਤੇ ਉਨਾ ਦੇ ਗੁਪਤ ਅੰਗਾਂ ਉੱਤੇ ਵੀ ਲੱਤਾਂ ਮਾਰ ਕੇ ਕਈ ਵਾਰ ਕੀਤੇ ਗਏ।

ਇਸ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਪਤਨੀ ਰੁਕਮਣੀ ਦੇਵੀ ਨੇ ਦੱਸਿਆ ਹੈ ਕਿ ਜਿਥੇ ਉਨ੍ਹਾਂ ਦੇ ਪਤੀ ਦੀ ਇਸ ਘਟਨਾ ਕਾਰਨ ਮੌਤ ਹੋ ਗਈ, ਉਥੇ ਇੱਕ ਵਿਅਕਤੀ ਵੱਲੋਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਜੋ ਗੰਭੀਰ ਰੂਪ ਵਿਚ ਜਖਮੀ ਹੋਇਆ ਹੈ, ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਵਿੱਚ ਰੱਖਿਆ ਗਿਆ ਹੈ ਅਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!