ਆਪਣੇ ਹੱਥਾਂ ਨਾਲ ਮਿੱਟੀ ਨੂੰ ਪੁੱਟ ਪੁੱਟ ਕੇ ਲਗਾਤਾਰ 3 ਦਿਨ ਬਾਅਦ ਛੋਟੇ ਬਚੇ ਨੂੰ ਕੱਢਿਆ ਜਮੀਨ ਦੇ ਅੰਦਰੋਂ

ਆਈ ਤਾਜਾ ਵੱਡੀ ਖਬਰ 

ਦੁਨੀਆ ਵਿੱਚ ਬੱਚਿਆਂ ਨਾਲ ਜੁੜੀਆ ਹੋਈਆ ਜਿੱਥੇ ਬਹੁਤ ਸਾਰੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਉਥੇ ਹੀ ਕੁਝ ਖ਼ਬਰਾਂ ਦੁਖਦਾਈ ਹੁੰਦੀਆਂ ਹਨ ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਦੁਖਦਾਈ ਘਟਨਾਵਾਂ ਮਾਪਿਆਂ ਵਿਚ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਡਰ ਪੈਦਾ ਕਰ ਦਿੰਦੀਆਂ ਹਨ। ਪੰਜਾਬ ਵਿੱਚ ਜਿੱਥੇ ਫ਼ਤਹਿਵੀਰ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਉਥੇ ਹੀ ਫਤਹਿਵੀਰ ਵਾਂਗ ਬਹੁਤ ਸਾਰੇ ਬੱਚੇ ਅਜਿਹੀਆਂ ਘਟਨਾਵਾਂ ਦੇ ਸ਼ਿਕਾਰ ਹੋ ਜਾਂਦੇ ਹਨ, ਜਿੱਥੇ ਬਹੁਤ ਸਾਰੇ ਬੱਚੇ ਮੌਤ ਦੀ ਚਪੇਟ ਵਿੱਚ ਚਲੇ ਜਾਂਦੇ ਹਨ ਅਤੇ ਉਨ੍ਹਾਂ ਦੇ ਮਾਪਿਆਂ ਵਿਚ ਉਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ।

ਹੁਣ ਇਥੇ ਆਪਣੇ ਹੱਥਾਂ ਨਾਲ ਮਿੱਟੀ ਪੁੱਟ ਕੇ ਲਗਾਤਾਰ ਤਿੰਨ ਦਿਨਾਂ ਬਾਅਦ ਬੱਚੇ ਨੂੰ ਜ਼ਮੀਨ ਅੰਦਰੋਂ ਕੱਢਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮੋਰੋਕੋ ਤੋਂ ਸਾਹਮਣੇ ਆਈ ਹੈ, ਜਿੱਥੇ ਇਕ 5 ਸਾਲਾ ਦਾ ਬੱਚਾ ਸੁੱਕੇ ਖੂਹ ਵਿੱਚ 100 ਫੁੱਟ ਡੂੰਘਾ ਡਿੱਗ ਗਿਆ ਸੀ, ਇਹ ਹਾਦਸਾ ਉਸ ਸਮੇਂ ਵਾਪਰਿਆ ਸੀ ਜਦੋਂ ਪਿਤਾ ਇਸ ਖੂਹ ਦੀ ਮੁਰੰਮਤ ਕਰ ਰਿਹਾ ਸੀ। ਬਚਾਓ ਦਲ ਦੀਆਂ ਟੀਮਾਂ ਵੱਲੋਂ ਲਗਾਤਾਰ 5 ਦਿਨ ਮਿਹਨਤ ਕਰਨ ਤੋਂ ਬਾਅਦ ਬੱਚੇ ਨੂੰ ਬਾਹਰ ਕੱਢਿਆ ਗਿਆ। ਪਰ ਉਦੋਂ ਤੱਕ ਬੱਚੇ ਦੀ ਮੌਤ ਹੋ ਗਈ ਸੀ। ਇਸ ਬੱਚੇ ਦੀ ਸਲਾਮਤੀ ਲਈ ਜਿੱਥੇ ਸਾਰੇ ਲੋਕਾਂ ਵੱਲੋਂ ਦੁਆਵਾਂ ਕੀਤੀਆਂ ਗਈਆਂ।

ਉਥੇ ਹੀ ਬੱਚੇ ਨੂੰ ਬਾਹਰ ਕੱਢਣ ਵਾਲੀ ਟੀਮ ਵਿੱਚ ਇੱਕ ਬਾਵਾਂ ਸਹਰੌਈ ਨਾਮ ਦਾ ਵਿਅਕਤੀ ਸ਼ਾਮਲ ਸੀ। ਜਿਸ ਵੱਲੋਂ ਲਗਾਤਾਰ ਤਿੰਨ ਦਿਨ ਆਪਣੇ ਹੱਥਾਂ ਨਾਲ ਬੱਚੇ ਨੂੰ ਬਚਾਉਣ ਦੀ ਖਾਤਰ ਮਿੱਟੀ ਪੁੱਟੀ ਗਈ ਹੈ। ਜਿਸ ਵੱਲੋਂ ਕੀਤੀ ਗਈ ਇਸ ਮਿਹਨਤ ਨੂੰ ਸੋਸ਼ਲ ਮੀਡੀਆ ਉਪਰ ਜਾਰੀ ਕੀਤੀਆਂ ਗਈਆਂ ਵੀਡੀਓ ਵਿੱਚ ਵੀ ਦੇਖਿਆ ਜਾ ਸਕਦਾ ਹੈ।

ਜਿੱਥੇ ਜੇਸੀਬੀ ਮਸ਼ੀਨਾਂ ਨਾਲ ਮਿੱਟੀ ਦੀ ਪੁਟਾਈ ਕਰਕੇ ਬੱਚੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਉਥੇ ਹੀ ਇਸ ਵਿਅਕਤੀ ਵੱਲੋਂ ਲਗਾਤਾਰ ਤਿੰਨ ਦਿਨ ਸਖਤ ਮਿਹਨਤ ਕੀਤੀ ਗਈ। ਇਸ ਵਿਅਕਤੀ ਵੱਲੋਂ ਜਿੱਥੇ ਹੱਥਾਂ ਨਾਲ਼ ਹੀ ਮਿੱਟੀ ਪੁੱਟਣ ਦਾ ਇਤਿਹਾਸ ਰਚਿਆ ਗਿਆ ਹੈ। ਉਥੇ ਹੀ ਬੱਚੇ ਨੂੰ ਬਚਾਉਣ ਲਈ ਉਸ ਦੀ ਪੂਰੀ ਮਿਹਨਤ ਵੀ ਦਿਖਾਈ ਦਿੱਤੀ। ਜਿੱਥੇ ਲੋਕਾਂ ਵੱਲੋਂ ਉਸ ਨੂੰ ਹੀਰੋ ਆਖਿਆ ਗਿਆ ਹੈ ਜਿਸ ਨੇ ਸਖ਼ਤ ਮਿਹਨਤ ਕਰਕੇ ਬੱਚੇ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ।

error: Content is protected !!