ਆਮ ਆਦਮੀ ਪਾਰਟੀ ਦੇ CM ਚਿਹਰਾ ਬਣਨ ਨੂੰ ਲੈ ਕੇ ਬਲਬੀਰ ਸਿੰਘ ਰਾਜੇਵਾਲ ਦਾ ਆਇਆ ਇਹ ਵੱਡਾ ਬਿਆਨ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚਾਰੇ ਪਾਸੇ ਕਾਫੀ ਖਲਬਲੀ ਮਚੀ ਹੋਈ ਹੈ । ਹਰ ਇਕ ਸਿਆਸੀ ਪਾਰਟੀ ਇਨ੍ਹਾਂ ਚੋਣਾਂ ਦੀਆਂ ਤਿਆਰੀਆਂ ਵਿੱਚ ਰੁੱਝੀ ਹੋਈ ਹੈ । ਹਰ ਕਿਸੇ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਨਾਲ ਕਿਸੇ ਤਰੀਕੇ ਨਾਲ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਜਾ ਸਕੇ । ਪੰਜਾਬ ਦੀ ਹਰ ਇਕ ਸਿਆਸੀ ਪਾਰਟੀ ਕਾਫੀ ਸਰਗਰਮ ਨਜ਼ਰ ਆ ਰਹੀ ਹੈ । ਉਥੇ ਹੀ ਜੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਤਾਂ , ਆਮ ਆਦਮੀ ਪਾਰਟੀ ਪਹਿਲਾਂ ਕੁਝ ਠੰਡੀ ਦਿਖਾਈ ਦੇ ਰਹੀ ਸੀ ,ਪਰ ਜਿਵੇਂ ਜਿਵੇਂ ਹੁਣ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਇਹ ਪਾਰਟੀ ਹੁਣ ਕਾਫੀ ਸਰਗਰਮ ਨਜ਼ਰ ਆ ਰਹੀ ਹੈ।

ਇਸ ਪਾਰਟੀ ਦੇ ਵਿੱਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਕਾਫ਼ੀ ਵਿਵਾਦ ਭਖਿਆ ਹੋਇਆ ਹੈ । ਅਜਿਹਾ ਚਰਚਾ ਵੀ ਵੀ ਸਾਹਮਣੇ ਆ ਰਹੀਆਂ ਸਨ ਕਿ ਮੁੱਖ ਮੰਤਰੀ ਦਾ ਚਿਹਰਾ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੂੰ ਆਮ ਆਦਮੀ ਪਾਰਟੀ ਬਣਾਏਗੀ । ਜਿਸ ਨੂੰ ਲੈ ਕੇ ਹੁਣ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ।

ਦਰਅਸਲ ਕਿਸਾਨੀ ਸੰਘਰਸ਼ ਦੇ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਜਦ ਅੱਜ ਕਿਸਾਨ ਦਿੱਲੀ ਦੇ ਬਾਰਡਰਾ ਤੋਂ ਪੰਜਾਬ ਵੱਲ ਨੂੰ ਕੂਚ ਕਰ ਰਹੇ ਹਨ , ਉਥੇ ਹੀ ਕਿਸਾਨਾਂ ਦੇ ਵੱਲੋਂ ਫਤਿਹ ਮਾਰਚ ਕੱਢੀ ਜਾ ਰਹੀ ਹੈ ਤੇ ਅੱਜ ਫਤਿਹ ਮਾਰਚ ਕਰਦੇ ਹੋਏ ਕਿਸਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ । ਜਿੱਥੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ ਬਣਨ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਤਕ ਕਿਸੇ ਨੇ ਵੀ ਮੇਰੇ ਕੋਲ ਇਸ ਸਬੰਧੀ ਕੋਈ ਪਹੁੰਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ।

ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਫਿਲਹਾਲ ਅਸੀਂ ਇਕ ਸਾਲ ਤੋਂ ਵੱਧ ਸਮਾਂ ਦਿੱਲੀ ਤੇ ਸੰਘਰਸ਼ ਕਰਨ ਦੇ ਲਈ ਬੈਠੇ ਹਾਂ ਤੇ ਹੁਣ ਅਸੀਂ ਆਪਣੇ ਆਪਣੇ ਘਰ ਜਾਣਾ ਚਾਹੁੰਦੇ ਹਾਂ । ਇਸ ਨਾਲ ਹੀ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕੁਝ ਵੀ ਹੋ ਸਕਦਾ ਹੈ । ਲੋਕਾਂ ਦੀ ਗਲ ਮੁਤਾਬਕ ਹੁੰਦਾ ਹੈ। ਪਰ ਅਸੀਂ ਇਸ ਬਾਰੇ ਅਜੇ ਕੁਝ ਵੀ ਨਹੀਂ ਸੋਚਿਆ । ਅਸੀਂ ਪਹਿਲਾਂ ਤੋਂ ਹੀ ਤੈਅ ਕੀਤਾ ਹੈ , ਕਿ ਅੰਦੋਲਨ ਦੌਰਾਨ ਕੋਈ ਸਿਆਸੀ ਗੱਲ ਨਹੀਂ ਕੀਤੀ ਜਾਵੇਗੀ ।

error: Content is protected !!