ਆਸਟ੍ਰੇਲੀਆ ਚ ਕੁਦਰਤ ਨੇ ਮਚਾਤੀ ਭਾਰੀ ਤਬਾਹੀ ਬਚਾਅ ਕਾਰਜ ਜੋਰਾਂ ਤੇ ਜਾਰੀ – ਤਾਜਾ ਵੱਡੀ ਮਾੜੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿਚ ਜਿਥੇ ਚੀਨ ਤੋਂ ਸ਼ੁਰੂ ਹੋਣ ਵਾਲੀ ਕਰੋਨਾ ਨੇ ਸਾਰੀ ਦੁਨੀਆਂ ਵਿਚ ਭਾਰੀ ਤਬਾਹੀ ਮਚਾਈ ਹੈ। ਉੱਥੇ ਹੀ ਇਸ ਕਰੋਨਾ ਨੂੰ ਅਜੇ ਤਕ ਠੱਲ ਨਹੀਂ ਪਾਈ ਜਾ ਸਕੇ। ਸਾਰੇ ਦੇਸ਼ਾਂ ਵੱਲੋਂ ਜਿਥੇ ਕਰੋਨਾ ਤੋਂ ਨਿਜ਼ਾਤ ਪਾਉਣ ਲਈ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਉੱਥੇ ਹੀ ਸਾਰੇ ਦੇਸ਼ਾਂ ਨੂੰ ਕਿਸੇ ਨਾ ਕਿਸੇ ਕੁਦਰਤੀ ਆਫ਼ਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸਾਰੀ ਦੁਨੀਆਂ ਵਿੱਚ ਬਹੁਤ ਸਾਰੀਆਂ ਕੁਦਰਤੀ ਆਫਤਾਂ ਨੇ ਦਸਤਕ ਦੇ ਦਿੱਤੀ ਹੈ, ਜਿਨ੍ਹਾਂ ਵਿਚ ਸਮੁੰਦਰੀ ਤੂਫ਼ਾਨ, ਹੜ੍ਹ ,ਭੂਚਾਲ, ਜੰਗਲੀ ਅੱਗ, ਅਸਮਾਨੀ ਬਿਜਲੀ, ਭਾਰੀ ਬਰਸਾਤ, ਹਨ੍ਹੇਰੀ, ਅਤੇ ਹੋਰ ਬਹੁਤ ਸਾਰੀਆਂ ਕੁਦਰਤੀ ਬੀਮਾਰੀਆਂ ਵੀ ਸ਼ਾਮਲ ਹਨ। ਜਿਨ੍ਹਾਂ ਕਾਰਨ ਦੁਨੀਆ ਦੇ ਵੱਖ-ਵੱਖ ਦੇਸ਼ਾਂ ਨੂੰ ਭਾਰੀ ਜਾਨੀ-ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹੁਣ ਆਸਟ੍ਰੇਲੀਆ ਵਿੱਚ ਕੁਦਰਤ ਨੇ ਭਾਰੀ ਤਬਾਹੀ ਮਚਾਈ ਹੈ ਜਿੱਥੇ ਰਾਹਤ ਦੇ ਕੰਮ ਜ਼ੋਰਾਂ-ਸ਼ੋਰਾਂ ਨਾਲ ਕੀਤੇ ਜਾ ਰਹੇ ਹਨ ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਆਸਟ੍ਰੇਲੀਆ ਦੇ ਵਿਕਟੋਰੀਆ ਰਾਜ ਅਤੇ ਮੈਲਬੌਰਨ ਸ਼ਹਿਰ ਵਿੱਚ ਉਸ ਸਮੇਂ ਭਾਰੀ ਤਬਾਹੀ ਦਾ ਮੰਜ਼ਰ ਵੇਖਣ ਨੂੰ ਮਿਲਿਆ, ਜਦੋਂ ਬੀਤੀ ਰਾਤ ਤੇਜ਼ ਤੂਫਾਨ ਦੇ ਕਾਰਨ ਅਤੇ ਦਰੱਖਤਾਂ ਦੇ ਟੁੱਟ ਜਾਣ ਕਾਰਨ ਆਸਟ੍ਰੇਲੀਆ ਵਿੱਚ ਭਾਰੀ ਨੁਕਸਾਨ ਹੋਇਆ ਹੈ। ਜਿੱਥੇ ਇਸ ਭਿਆਨਕ ਤੂਫਾਨ ਕਾਰਨ 450,000 ਤੋਂ ਵਧੇਰੇ ਘਰਾਂ ਦੀ ਇੰਟਰਨੈੱਟ ਸੇਵਾਵਾਂ ਅਤੇ ਬਿਜਲੀ ਦੀ ਸਪਲਾਈ ਠੱਪ ਹੋ ਗਈ ਹੈ।

ਉਥੇ ਹੀ ਲੋਕਾਂ ਨੂੰ ਕਈ ਦਿਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਕਿਉਂਕਿ ਮੌਸਮ ਦੀ ਖਰਾਬੀ ਕਾਰਨ ਬਹੁਤ ਸਾਰੇ ਨੌਕਰੀਪੇਸ਼ਾ ਲੋਕਾਂ ਵੱਲੋਂ ਆਪਣੇ ਘਰ ਤੋਂ ਹੀ ਆਨਲਾਈਨ ਕੰਮ ਕੀਤਾ ਜਾ ਰਿਹਾ ਸੀ। ਇਸ ਨੁਕਸਾਨ ਤੋਂ ਬਾਅਦ ਅਗਲੇ ਹਫ਼ਤੇ ਤੱਕ ਬਿਜਲੀ ਦੀ ਸਪਲਾਈ ਨਹੀਂ ਹੋ ਸਕਦੀ। ਵਿਕਟੋਰੀਆ ਅਤੇ ਤਸਮਾਨੀਆਂ ਦੇ ਵਿਚਕਾਰ ਜਿੱਥੇ ਤੇਜ਼ ਰਫਤਾਰ ਝੱਖੜ ਚੱਲਿਆ ਹੈ ਉੱਥੇ ਹੀ ਉਸ ਦੀ ਰਫਤਾਰ 165 ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ ਹੈ।

ਆਸਟ੍ਰੇਲੀਆ ਵਿੱਚ ਇਸ ਭਿਆਨਕ ਤੂਫਾਨ ਕਾਰਨ ਇੰਨਾ ਤੇਜ਼ ਹਵਾਵਾਂ ਨੂੰ ਪਿਛਲੇ ਕਈ ਦਹਾਕਿਆਂ ਜਾਂ ਇਸ ਤੋਂ ਵਧੇਰੇ ਸਮੇਂ ਵਿਚ ਤੇਜ਼ ਹਵਾਵਾਂ ਦਰਜ ਕੀਤਾ ਗਿਆ ਹੈ। ਇਸ ਤੂਫਾਨ ਕਾਰਨ 30 ਹਜ਼ਾਰ ਘਰ ਅਤੇ ਕਾਰੋਬਾਰ ਐਡੀਲੇਡ ਸ਼ਹਿਰ ਵਿਚ ਪ੍ਰਭਾਵਤ ਹੋਏ ਹਨ। ਜਿੱਥੇ ਬਿਜਲੀ ਠੱਪ ਹੋ ਗਈ ਹੈ। ਇਸ ਤੇਜ਼ ਤੂਫਾਨ ਕਾਰਨ ਜਿੱਥੇ ਬਹੁਤ ਸਾਰੇ ਦਰਖਤ ਜ਼ਮੀਨ ਤੋਂ ਉਖੜ ਗਏ ਹਨ। ਉੱਥੇ ਹੀ ਆਸਟਰੇਲੀਆ ਦੇ ਬਹੁਤ ਸਾਰੇ ਸ਼ਹਿਰਾਂ ਅੰਦਰ ਗੰਦਗੀ ਫੈਲੀ ਦਿਖਾਈ ਦੇ ਰਹੀ ਹੈ। ਮੌਸਮ ਦੀ ਤਬਦੀਲੀ ਕਾਰਨ ਜਿੱਥੇ ਬਹੁਤ ਸਾਰੇ ਟੀਕਾਕਰਨ ਕੇਂਦਰ ਬੰਦ ਕੀਤੇ ਗਏ ਹਨ। ਉਥੇ ਹੀ ਕੁਝ ਰੇਲ ਸੇਵਾਵਾਂ ਨੂੰ ਵੀ ਮੁਅੱਤਲ ਕੀਤਾ ਗਿਆ ਹੈ।

error: Content is protected !!