ਆਸਟ੍ਰੇਲੀਆ ਚ ਭਾਰਤੀ ਮੁੰਡੇ ਨੇ ਕੀਤਾ ਮੌਤ ਦਾ ਤਾਂਡਵ ਘਰਵਾਲੀ ਅਤੇ 6 ਸਾਲਾਂ ਧੀ ਨੂੰ ਦਿੱਤੀ ਇਸ ਤਰਾਂ ਮੌਤ

ਆਈ ਤਾਜ਼ਾ ਵੱਡੀ ਖਬਰ 

ਕਹਿੰਦੇ ਹਨ ਪੁੱਤ ਕਪੁੱਤ ਹੋ ਸਕਦੇ ਹਨ , ਪਰ ਮਾਪੇ ਕੁਮਾਪੇ ਕਦੇ ਵੀ ਨਹੀਂ ਹੋ ਸਕਦੇ । ਪਰ ਅੱਜ ਕੱਲ੍ਹ ਦੇ ਸਮੇਂ ਦੇ ਵਿਚ ਸਭ ਕੁਝ ਬਦਲ ਰਿਹਾ ਹੈ ਕਿਉਂਕਿ ਇਹ ਸਮਾਂ ਹੀ ਕਲਯੁਗੀ ਚੱਲ ਰਿਹਾ ਹੈ ਤੇ ਕਲਯੁਗੀ ਬਾਪ ਦੇ ਵੱਲੋਂ ਰਿਸ਼ਤਿਆਂ ਨੂੰ ਤਾਰ ਤਾਰ ਕਰ ਦੇਣ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ । ਦਰਅਸਲ ਘਰੇਲੂ ਹਿੰਸਾ ਦੇ ਚੱਲਦੇ ਇਕ ਬਾਪ ਦੇ ਵੱਲੋਂ ਆਪਣੀ ਬੇਟੀ ਅਤੇ ਪਤਨੀ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ । ਇਹ ਮਾਮਲਾ ਮੈਲਬੋਰਨ ਦੇ ਮਿੱਲ ਪਾਰਕ ਇਲਾਕੇ ਦਾ ਦੱਸਿਆ ਜਾ ਰਿਹਾ ਹੈ , ਜਿੱਥੇ ਭਾਰਤੀ ਮੂਲ ਦੇ ਨਾਲ ਸਬੰਧ ਰੱਖਣ ਵਾਲੇ ਵਿਅਕਤੀ ਪ੍ਰਬਲ ਰਾਜ ਸ਼ਰਮਾ ਵੱਲੋਂ ਆਪਣੀ ਪਤਨੀ ਪੂਨਮ ਸ਼ਰਮਾ ਤੇ ਆਪਣੀ ਛੇ ਸਾਲਾ ਬੱਚੀ ਵੀਨਸ ਦਾ ਕਤਲ ਕਰ ਦਿੱਤਾ ਗਿਆ ਹੈ ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਰਾਜ ਸ਼ਰਮਾ ਦੇ ਵੱਲੋਂ ਆਪਣੀ ਪਤਨੀ ਅਤੇ ਛੇ ਸਾਲਾ ਬੱਚੀ ਦਾ ਤੇ ਘਰ ਦੇ ਵਿੱਚ ਹੀ ਚਾਕੂ ਨਾਲ ਹਮਲਾ ਕੀਤਾ ਗਿਆ। ਪਰ ਖੁਸ਼ਕਿਸਮਤੀ ਨਾਲ ਉਨ੍ਹਾਂ ਦੀ ਇਕ ਦਸ ਸਾਲਾ ਬੱਚੀ ਮੌਕੇ ਤੋਂ ਭੱਜਣ ਵਿਚ ਸਫਲ ਹੋ ਗਈ । ਇਸ ਪੂਰੀ ਦਰਦਨਾਕ ਹਾਦਸੇ ਦੌਰਾਨ ਰਾਜ ਸ਼ਰਮਾ ਦੀ ਪਤਨੀ ਪੂਨਮ ਸ਼ਰਮਾ ਦੀ ਮੌਕੇ ਤੇ ਹੀ ਮੌਤ ਹੋ ਗਈ । ਜਦਕਿ ਉਨ੍ਹਾਂ ਦੀ ਛੇ ਸਾਲਾ ਬੱਚੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ॥ ਜਿਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ।

ਜਿੱਥੇ ਇਲਾਜ ਦੌਰਾਨ ਬੱਚੀ ਦੀ ਮੌਤ ਹੋ ਗਈ । ਉੱਥੇ ਹੀ ਸੂਚਨਾ ਮਿਲਦੇ ਸਾਰ ਹੀ ਪੁਲੀਸ ਵੀ ਮੌਕੇ ਤੇ ਪਹੁੰਚ ਗਈ ਤਾਂ ਉਨ੍ਹਾਂ ਵੱਲੋਂ ਪ੍ਰਬਲ ਰਾਜ ਸ਼ਰਮਾ ਨੂੰ ਆਪਣੇ ਨਾਲ ਪੁੱਛਗਿੱਛ ਦੇ ਲਈ ਲਿਜਾਇਆ ਗਿਆ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪ੍ਰਬਲ ਰਾਜ ਕੁਮਾਰ ਇਕ ਟੈਕਸੀ ਡਰਾਈਵਰ ਸਨ ।

ਉਨ੍ਹਾਂ ਦੀ ਪਤਨੀ ਪੂਨਮ ਸ਼ਰਮਾ ਹਸਪਤਾਲ ਵਿੱਚ ਨਰਸ ਦੇ ਤੌਰ ਤੇ ਕੰਮ ਕਰਦੀ ਸੀ । ਪ੍ਰਬਲ ਰਾਜਕੁਮਾਰ ਦਿਮਾਗੀ ਤੌਰ ਤੇ ਬੀਮਾਰ ਸਨ। ਜਿਸ ਕਾਰਨ ਉਨ੍ਹਾਂ ਦੇ ਘਰ ਦੇ ਵਿੱਚ ਅਕਸਰ ਹੀ ਕਲੇਸ਼ ਰਹਿੰਦੀ ਸੀ ਤੇ ਇਸੇ ਕਲੇਸ਼ ਦੇ ਚੱਲਦੇ ਉਨ੍ਹਾਂ ਵੱਲੋਂ ਆਪਣੀ ਬੱਚੀ ਅਤੇ ਪਤਨੀ ਦਾ ਘਰ ਦੇ ਵਿੱਚ ਹੀ ਚਾਕੂ ਨਾਲ ਕਤਲ ਕਰ ਦਿੱਤਾ ਗਿਆ ।

error: Content is protected !!