ਆਸਟ੍ਰੇਲੀਆ ਤੋਂ ਆਈ ਇਹ ਵੱਡੀ ਖਬਰ ਇੰਡੀਆ ਲਈ – ਲਿਆ ਗਿਆ ਇਹ ਵੱਡਾ ਫੈਸਲਾ

ਆਈ ਤਾਜਾ ਵੱਡੀ ਖਬਰ

ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਅਜਿਹੇ ਕੰਮ ਕੀਤੇ ਜਾਂਦੇ ਹਨ ਜਿਥੇ ਉਨ੍ਹਾਂ ਦਾ ਦੇਸ਼ ਵਿਦੇਸ਼ ਦੇ ਵਿਚ ਮਾਨ ਸਨਮਾਨ ਕੀਤਾ ਜਾਂਦਾ ਹੈ। ਜੋ ਬਹੁਤ ਸਾਰੇ ਲੋਕਾਂ ਲਈ ਇੱਕ ਪ੍ਰੇਰਣਾ ਸਰੋਤ ਬਣ ਜਾਂਦੇ ਹਨ ਅਤੇ ਉਨ੍ਹਾਂ ਦੇ ਮਾਰਗ-ਦਰਸ਼ਨ ਉਪਰ ਚੱਲਣ ਦੀ ਬਹੁਤ ਸਾਰੇ ਲੋਕਾਂ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ। ਬਹੁਤ ਸਾਰੇ ਅਜਿਹੇ ਭਾਰਤੀ ਹਨ ਜਿਨ੍ਹਾਂ ਨੇ ਹਿੰਮਤ ਅਤੇ ਮਿਹਨਤ ਦੇ ਸਦਕਾ ਵਿਦੇਸ਼ਾਂ ਵਿੱਚ ਆਪਣੀ ਕਾਮਯਾਬੀ ਦੇ ਝੰਡੇ ਗੱਡੇ ਹਨ ਜਿਸ ਨਾਲ ਭਾਰਤ ਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ। ਉਥੇ ਹੀ ਕਈ ਅਜਿਹੇ ਭਾਰਤੀ ਹਨ ਜਿਨ੍ਹਾਂ ਵੱਲੋਂ ਲੁੱਟ-ਖੋਹ ਚੋਰੀ ਠੱਗੀ ਅਤੇ ਤਸਕਰੀ ਦੇ ਮਾਮਲੇ ਵਿੱਚ ਅਜਿਹੇ ਕੰਮ ਕੀਤੇ ਜਾਂਦੇ ਹਨ ਜਿਸ ਨਾਲ ਉਨ੍ਹਾਂ ਦੀ ਚਰਚਾ ਸਭ ਪਾਸੇ ਹੋ ਜਾਦੀ ਹੈ।

ਹੁਣ ਆਸਟ੍ਰੇਲੀਆ ਤੋਂ ਆਈ ਇਹ ਵੱਡੀ ਖਬਰ ਇੰਡੀਆ ਲਈ ਜਿੱਥੇ ਇਹ ਵੱਡਾ ਫੈਸਲਾ ਲਿਆ ਗਿਆ। ਹੁਣ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਭਾਰਤ ਤੋਂ ਚੋਰੀ ਕੀਤੀਆਂ ਗਈਆਂ ਕਲਾਕ੍ਰਿਤੀਆਂ ਨੂੰ ਅਸਟ੍ਰੇਲੀਆ ਵੱਲੋਂ ਵਾਪਸ ਭਾਰਤ ਨੂੰ ਸੌਂਪਿਆ ਜਾਵੇਗਾ। ਇਹ ਫੈਸਲਾ ਅਸਟ੍ਰੇਲੀਆ ਸਰਕਾਰ ਵੱਲੋਂ ਕੀਤਾ ਗਿਆ ਹੈ। ਇਹ ਸਾਰੇ ਆਰਟਵਰਕ ਕਲਾਕ੍ਰਿਤੀਆਂ ਦੀ ਤਸਕਰੀ ਕਰਨ ਵਾਲੇ ਡੀਲਰ ਸੁਭਾਸ਼ ਕਪੂਰ ਤੋਂ ਲਏ ਗਏ ਸਨ। ਕਪੂਰ ਤੋਂ ਖਰੀਦੇ ਗਏ ਆਰਟਵਰਕ ਨੂੰ ਚੌਥੀ ਵਾਰ ਆਸਟ੍ਰੇਲੀਆ ਵੱਲੋਂ ਦਿੱਤਾ ਜਾ ਰਿਹਾ ਹੈ।

ਫਿਲਹਾਲ ਸੁਭਾਸ਼ ਕਪੂਰ ਅਜਿਹੇ ਹੀ ਮਾਮਲਿਆਂ ਵਿਚ ਸਜ਼ਾ ਭੁਗਤ ਰਿਹਾ ਹੈ।ਇਸ ਤੋਂ ਪਹਿਲਾਂ 2014 ਵਿਚ ਮਿਊਜ਼ੀਅਮ ਵੱਲੋਂ 5 ਮਿਲੀਅਨ ਡਾਲਰ ਦੀ ਲਾਗਤ ਵਾਲੀ ਭਗਵਾਨ ਸ਼ਿਵ ਦੀ ਮੂਰਤੀ ਨੂੰ ਵਾਪਸ ਕੀਤਾ ਗਿਆ ਸੀ। ਪਿੱਤਲ ਦੀ ਇਸ ਮੂਰਤੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੌਂਪਿਆ ਗਿਆ ਸੀ। ਇਹ ਜਾਣਕਾਰੀ ਸਿਡਨੀ ਮੋਰਨਿੰਗ ਹੇਰਾਲਡ ਵੱਲੋਂ ਦਿੱਤੀ ਗਈ। ਆਸਟ੍ਰੇਲੀਆ ਵਿਚ ਭਾਰਤੀ ਹਾਈ ਕਮਿਸ਼ਨਰ ਮਨਪ੍ਰੀਤ ਵੋਰਾ ਨੇ ਇਸ ਫ਼ੈਸਲੇ ਦਾ ਸਵਾਗਤ ਕੀਤਾ।

ਉਹਨਾਂ ਨੇ ਕਿਹਾ,”ਆਸਟ੍ਰੇਲੀਆ ਦੇ ਇਸ ਫ਼ੈਸਲੇ ਲਈ ਭਾਰਤ ਸਰਕਾਰ ਧੰਨਵਾਦੀ ਹੈ।” ਭਾਰਤ ਸਰਕਾਰ ਨੂੰ ਇਹ ਆਰਟਵਰਕ ਦਿੱਤੇ ਜਾਣਗੇ ਜਿਹਨਾਂ ਦੀ ਕੀਮਤ 3 ਮਿਲੀਅਨ ਡਾਲਰ ਹੈ।ਆਸਟ੍ਰੇਲੀਆ ਦੇ ਨੈਸ਼ਨਲ ਆਰਟ ਮਿਊਜ਼ੀਅਮ ਵਿਚ ਰੱਖੀਆਂ ਭਾਰਤ ਦੀਆਂ 14 ਕਲਾਕ੍ਰਿਤੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਇਹਨਾਂ ਵਿਚ ਪਿੱਤਲ ਅਤੇ ਪੱਥਰ ਦੀਆਂ ਮੂਰਤੀਆਂ ਦੇ ਇਲਾਵਾ ਪੇਂਟਿੰਗ ਅਤੇ ਕੁਝ ਤਸਵੀਰਾਂ ਸ਼ਾਮਲ ਹਨ। 1989-2009 ਦੇ ਵਿਚਕਾਰ ਇਹ ਆਰਟਵਰਕ ਨੈਸ਼ਨਲ ਮਿਊਜ਼ੀਅਮ ਦੇ ਅਧਿਕਾਰ ਵਿਚ ਸ਼ਾਮਲ ਕੀਤੇ ਗਏ।

error: Content is protected !!