ਆਸਟ੍ਰੇਲੀਆ ਤੋਂ ਆ ਗਈ ਇਹ ਵੱਡੀ ਖਬਰ – ਲੋਕਾਂ ਨੂੰ ਹੈ ਜਿਸ ਦਾ ਡਰ ਹੋ ਸਕਦਾ ਫਿਰ ਓਹੀ ਕੰਮ

ਆਈ ਤਾਜ਼ਾ ਵੱਡੀ ਖਬਰ

ਦੁਨੀਆ ਵਿੱਚ ਕਰੋਨਾ ਨਾਮ ਦੀ ਅਜਿਹੀ ਆਫ਼ਤ ਆਈ ਜਿਸ ਨੇ ਚੀਨ ਤੋਂ ਸ਼ੁਰੂ ਹੋ ਕੇ ਸਾਰੇ ਦੇਸ਼ਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ। ਜਿੱਥੇ ਕਰੋਨਾ ਨੇ ਬਹੁਤ ਸਾਰੇ ਦੇਸ਼ਾਂ ਵਿਚ ਭਾਰੀ ਤਬਾਹੀ ਮਚਾਈ ਹੈ ਉਥੇ ਹੀ ਸਾਰੇ ਦੇਸ਼ਾਂ ਵੱਲੋਂ ਆਪਣੀਆਂ ਸਰਹੱਦਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ, ਤਾਂ ਜੋ ਕਰੋਨਾ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕੇ। ਹੁਣ ਤੱਕ ਕਈ ਦੇਸ਼ਾਂ ਵਿੱਚ ਕਰੋਨਾ ਦੇ ਬਹੁਤ ਸਾਰੇ ਵੈਰੀਐਂਟ ਸਾਹਮਣੇ ਆ ਚੁੱਕੇ ਹਨ ਜਿਸ ਕਾਰਨ ਬਹੁਤ ਸਾਰੀਆਂ ਪਾਬੰਦੀਆਂ ਵੀ ਲਗਾਈਆਂ ਗਈਆਂ। ਕਰੋਨਾ ਟੀਕਾਕਰਨ ਤੋਂ ਬਾਅਦ ਜਿੱਥੇ ਲੋਕਾਂ ਵੱਲੋਂ ਮੁੜ ਜਿੰਦਗੀ ਨੂੰ ਲੀਹ ਤੇ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ।

ਉਥੇ ਹੀ ਫਿਰ ਤੋਂ ਕੋਈ ਨਾ ਕੋਈ ਅਜਿਹੀ ਖਬਰ ਸਾਹਮਣੇ ਆ ਜਾਂਦੀ ਹੈ ਜੋ ਲੋਕਾਂ ਨੂੰ ਫਿਰ ਤੋਂ ਚਿੰਤਾ ਵਿੱਚ ਪਾ ਦਿੰਦੀ ਹੈ। ਹੁਣ ਆਸਟ੍ਰੇਲੀਆ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਉਹ ਕੰਮ ਹੋ ਸਕਦਾ ਹੈ ਜਿਸ ਦਾ ਲੋਕਾਂ ਨੂੰ ਡਰ ਸੀ। ਸਾਰੇ ਦੇਸ਼ਾਂ ਵਿੱਚ ਜਿੱਥੇ ਦੱਖਣੀ ਅਫਰੀਕਾ ਵਿੱਚ ਸਾਹਮਣੇ ਆਏ ਕਰੋਨਾ ਦੇ ਨਵੇਂ ਵੇਰੀਐਂਟ ਓ-ਮੀ-ਕ-ਰੋ-ਨ ਨੂੰ ਲੈ ਕੇ ਡਰ ਵੇਖਿਆ ਜਾ ਰਿਹਾ ਹੈ। ਉੱਥੇ ਹੀ ਦੱਖਣੀ ਅਫਰੀਕਾ ਅਤੇ ਉਸਦੇ ਨਾਲ ਲੱਗਦੇ ਬਹੁਤ ਸਾਰੇ ਦੇਸ਼ਾਂ ਵੱਲੋਂ ਆਉਣ ਜਾਣ ਵਾਲੀਆਂ ਉਡਾਣਾਂ ਉਪਰ ਵੀ ਕਈ ਦੇਸ਼ਾਂ ਵੱਲੋਂ ਪਾਬੰਦੀ ਲਗਾ ਦਿੱਤੀ ਗਈ ਹੈ।

ਹੁਣ ਆਸਟਰੇਲੀਆ ਵਿੱਚ ਨਵੇਂ ਵੇਰੀਐਂਟ ਦੇ ਦੋ ਮਰੀਜ਼ ਸਾਹਮਣੇ ਆਉਣ ਨਾਲ ਆਸਟਰੇਲੀਆ ਸਰਕਾਰ ਫਿਰ ਤੋਂ ਚਿੰਤਾ ਵਿੱਚ ਪੈ ਗਈ ਹੈ। ਜਿੱਥੇ ਹੁਣ ਲੋਕਾਂ ਵਿੱਚ ਚਿੰਤਾ ਵੇਖੀ ਜਾ ਰਹੀ ਹੈ ਕਿ ਆਸਟ੍ਰੇਲੀਆ ਸਰਕਾਰ ਵੱਲੋਂ ਫਿਰ ਤੋਂ ਨਵੇਂ ਵੇਰੀਐਂਟ ਨੂੰ ਦੇਖਦੇ ਹੋਏ ਉਡਾਨਾਂ ਉੱਪਰ ਪਾਬੰਦੀ ਲਗਾਈ ਜਾ ਸਕਦੀ ਹੈ। ਕਿਉਂਕਿ ਦੱਖਣੀ ਅਫਰੀਕਾ ਦੀ ਯਾਤਰਾ ਕਰਕੇ ਸਨੀਵਾਰ ਦੀ ਰਾਤ ਨੂੰ ਸਿਡਨੀ ਪਹੁੰਚਣ ਵਾਲੇ ਯਾਤਰੀਆਂ ਵਿੱਚ ਦੋ ਵਿਅਕਤੀ ਓਮੀਕਰੋਨ ਦੀ ਚਪੇਟ ਵਿੱਚ ਆਏ ਹੋਏ ਪਾਏ ਗਏ ਹਨ।

ਇਨ੍ਹਾਂ ਯਾਤਰੀਆਂ ਦੀ ਇਸ ਵਾਇਰਸ ਦੀ ਲਪੇਟ ਵਿੱਚ ਆਉਣ ਦੀ ਪੁਸ਼ਟੀ ਹੋਣ ਤੋਂ ਬਾਅਦ ਦੋਹਾਂ ਨੂੰ ਮੈਡੀਕਲ ਰਿਹਾਇਸ਼ ਵਿੱਚ ਇਕਾਂਤਵਾਸ ਕੀਤਾ ਗਿਆ ਹੈ। ਉੱਥੇ ਹੀ ਇਨ੍ਹਾਂ ਵਿਅਕਤੀਆਂ ਦੇ ਸੰਪਰਕ ਵਿੱਚ ਆਉਣ ਵਾਲੇ ਬਾਕੀ ਯਾਤਰੀਆਂ ਅਤੇ ਚਾਲਕ ਦਲ ਦੇ ਦੋ ਵਿਅਕਤੀਆਂ ਨੂੰ ਵੀ ਇਕਾਂਤ-ਵਾਸ ਵਿੱਚ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਦੱਸਿਆ ਗਿਆ ਹੈ ਕਿ ਇਨ੍ਹਾਂ ਯਾਤਰੀਆਂ ਦੇ ਕਰੋਨਾ ਟੀਕਾਕਰਨ ਦੀਆਂ ਦੋ ਖੁਰਾਕਾਂ ਲੱਗੀਆਂ ਹੋਈਆਂ ਸਨ।

error: Content is protected !!