ਆਹੀ ਕਸਰ ਰਹਿ ਗਈ ਸੀ ਸਕੂਲਾਂ ਚ – ਪੰਜਾਬ ਚ ਇਥੇ ਸਕੂਲ ਚ ਵਾਪਰ ਗਿਆ ਇਹ ਵੱਡਾ ਕਾਂਡ

ਆਈ ਤਾਜ਼ਾ ਵੱਡੀ ਖਬਰ 

ਪਹਿਲੇ ਸਮੇਂ ਵਿਚ ਲੋਕਾਂ ਵਿੱਚ ਆਪਸੀ ਪਿਆਰ ਅਜਿਹਾ ਹੁੰਦਾ ਸੀ ਕਿ ਜਿਸ ਦੀਆਂ ਉਦਹਾਰਣ ਅੱਜ ਵੀ ਦਿੱਤੀਆਂ ਜਾਂਦੀਆਂ ਹਨ। ਜਿੱਥੇ ਬੱਚਿਆਂ ਵੱਲੋਂ ਚਾਈਂ-ਚਾਈਂ ਸਕੂਲ ਜਾਇਆ ਜਾਂਦਾ ਸੀ ਜਿੱਥੇ ਜਾ ਕੇ ਉਹ ਆਪਣੇ ਦੋਸਤਾਂ ਨੂੰ ਮਿਲ ਸਕਣ। ਉਹਨਾਂ ਨਾਲ ਪੜ੍ਹਾਈ ਕਰ ਸਕਣ ਅਤੇ ਮੌਜ-ਮਸਤੀ ਵੀ ਖੇਡ ਦੌਰਾਨ ਵੀ ਕਰ ਸਕਣ। ਉਥੇ ਹੀ ਅੱਜ ਦੇ ਦੌਰ ਵਿਚ ਇਹ ਸਭ ਕੁਝ ਤਬਦੀਲ ਹੋ ਗਿਆ ਹੈ। ਜਿੱਥੇ ਕਰੋਨਾ ਦੇ ਕਾਰਨ ਬੱਚਿਆਂ ਦਾ ਪੜ੍ਹਾਈ ਵੱਲ ਰੁਝਾਨ ਘਟਿਆ ਹੈ। ਉੱਥੇ ਹੀ ਅਪਰਾਧਿਕ ਜਗਤ ਵੱਲ ਵੀ ਧਿਆਨ ਬਹੁਤ ਸਾਰੇ ਬੱਚਿਆਂ ਦਾ ਪੈਦਾ ਹੋ ਰਿਹਾ ਹੈ। ਇਕ ਛੋਟੀ ਜਿਹੀ ਗਲਤੀ ਕਾਰਨ ਹੀ ਬੱਚਿਆਂ ਵਿੱਚ ਆਪਸੀ ਮਤਭੇਦ ਇੰਨੇ ਵਧ ਜਾਂਦੇ ਹਨ ਕਿ ਜੋ ਲੜਾਈਆਂ ਦਾ ਕਾਰਨ ਬਣ ਜਾਂਦੇ ਹਨ।

ਉਥੇ ਹੀ ਸਕੂਲ ਦੇ ਦੌਰਾਨ ਹੋਇਆ ਝਗੜਾ ਕਈ ਵਾਰ ਅਜਿਹਾ ਭਿਆਨਕ ਰੂਪ ਅਖਤਿਆਰ ਕਰ ਲੈਂਦਾ ਹੈ। ਜਿਸ ਦਾ ਖਮਿਆਜ਼ਾ ਉਨ੍ਹਾਂ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਭੁਗਤਣਾ ਪੈਂਦਾ ਹੈ। ਹੁਣ ਸਕੂਲ ਵਿੱਚ ਇੱਥੇ ਵੱਡਾ ਕਾਂਡ ਵਾਪਰ ਗਿਆ ਹੈ ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਜਹਾਂਗੀਰ ਦੇ ਇਕ ਸਕੂਲ ਤੋਂ ਸਾਹਮਣੇ ਆਈ ਹੈ।

ਜਿੱਥੇ ਸਕੂਲ ਵਿਚ ਪੜ੍ਹਨ ਵਾਲੇ ਦੋ ਵਿਦਿਆਰਥੀਆਂ ਦਾ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਕੁੱਝ ਵਿਵਾਦ ਹੋ ਗਿਆ ਸੀ,ਉਥੇ ਹੀ ਸਕੂਲ ਵਿੱਚ ਵਿਦਿਆਰਥੀਆਂ ਦੀ ਇਹ ਛੋਟੀ ਜਿਹੀ ਲੜਾਈ ਵੱਡੀ ਹੋ ਗਈ ਜਿਸ ਕਾਰਨ ਗੋਲੀਬਾਰੀ ਵੀ ਕਰ ਦਿੱਤੀ ਗਈ। ਜਿੱਥੇ ਸਕੂਲ ਵਿਚ ਪੜ੍ਹਨ ਵਾਲੇ ਹਰਨੂਰ ਸਿੰਘ ਤੇ ਅਕਾਸ਼ਦੀਪ ਸਿੰਘ ਵਿੱਚ ਹੋਣ ਵਾਲੀ ਤਕਰਾਰ ਇਸ ਕਦਰ ਵਧ ਗਈ ਕਿ ਅਕਾਸ਼ਦੀਪ ਸਿੰਘ ਵੱਲੋਂ ਕੁਝ ਮੁੰਡਿਆਂ ਨੂੰ ਫੋਨ ਕਰ ਦਿੱਤਾ ਗਿਆ ਜਿਨ੍ਹਾਂ ਵੱਲੋਂ ਹਰਨੂਰ ਸਿੰਘ ਦੇ ਵੱਡੇ ਭਰਾ ਉੱਪਰ ਗੋਲੀਆਂ ਚਲਾ ਕੇ ਹਮਲਾ ਕਰ ਦਿੱਤਾ ਗਿਆ।

ਉਥੇ ਹੀ ਇਸ ਘਟਨਾ ਵਿਚ ਹਰਨੂਰ ਸਿੰਘ ਦੇ ਵੱਡੇ ਭਰਾ ਸ਼ੋਬਤਦੀਪ ਸਿੰਘ ਪੁੱਤਰ ਤਸਬੀਰ ਸਿੰਘ ਪੰਚ ਵੱਲੋਂ ਆਪਣੀ ਜਾਨ ਬੜੀ ਹੀ ਮੁਸ਼ਕਲ ਨਾਲ ਬਚਾਈ ਗਈ। ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। ਇਸ ਘਟਨਾ ਨੂੰ ਲੈ ਕੇ ਮਾਮਲਾ ਦਰਜ ਕਰਵਾਇਆ ਜਾਵੇਗਾ। ਇਸ ਘਟਨਾ ਦੀ ਸਾਰੀ ਜਾਣਕਾਰੀ ਥਾਣਾ ਖਡੂਰ ਸਾਹਿਬ ਦੇ ਪੁਲਿਸ ਥਾਣਾ ਦੇ ਇੰਚਾਰਜ ਪ੍ਰੇਮ ਸਿੰਘ ਵੱਲੋਂ ਦਿੱਤੀ ਗਈ ਹੈ।

error: Content is protected !!