ਆਹ ਚਕੋ ਪੰਜਾਬ ਚ ਹੁਣ ਆ ਗਿਆ ਇਹ ਵੱਡਾ ਸਿਸਟਮ – ਇਹ ਲੋਕ ਹੁਣ ਜਾਣਗੇ ਰਗੜੇ

ਆਈ ਤਾਜਾ ਵੱਡੀ ਖਬਰ

ਸਰਕਾਰ ਵੱਲੋਂ ਜਿਥੇ ਵਾਹਨਾਂ ਨੂੰ ਸੁਰੱਖਿਅਤ ਰੱਖਣ ਅਤੇ ਲੋਕਾਂ ਨਾਲ ਵਾਪਰਨ ਵਾਲੇ ਹਾਦਸਿਆਂ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਨਿਯਮ ਲਾਗੂ ਕੀਤੇ ਜਾਂਦੇ ਹਨ ਜਿਸ ਨਾਲ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਉੱਥੇ ਹੀ ਸਰਕਾਰ ਵਲੋ ਵਾਹਨਾਂ ਨਾਲ ਜੁੜੇ ਹੋਏ ਕਈ ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ ਹਨ। ਜਿਸ ਦੇ ਜ਼ਰੀਏ ਕਈ ਤਰ੍ਹਾਂ ਦੇ ਹੋਣ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕਦਾ ਹੈ। ਇਸ ਵਾਸਤੇ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਸਮੇਂ ਦੇ ਅਨੁਸਾਰ ਬਹੁਤ ਸਾਰੇ ਕੰਮਾਂ ਵਿਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ। ਸਰਕਾਰ ਵੱਲੋਂ ਸੜਕੀ ਮਾਰਗ ਲਈ ਵੀ ਕਈ ਤਰਾਂ ਦੇ ਨਵੇਂ ਨਿਯਮ ਲਾਗੂ ਕੀਤੇ ਜਾ ਰਹੇ ਹਨ।

ਹੁਣ ਪੰਜਾਬ ਵਿੱਚ ਇੱਕ ਸਿਸਟਮ ਲਗਾ ਦਿੱਤਾ ਗਿਆ ਹੈ ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਭ ਸਾਹਮਣੇ ਆਇਆ ਹੈ ਫ਼ਿਲੌਰ ਤੇ ਹਾਈਟੈੱਕ ਨਾਕੇ ਤੋਂ ਜਿੱਥੇ ANPR ਸਿਸਟਮ ਲਾਗੂ ਕਰ ਦਿੱਤਾ ਗਿਆ ਹੈ। ਇਸ ਸਿਸਟਮ ਦੇ ਜ਼ਰੀਏ ਨਾਕੇ ਤੇ ਤੈਨਾਤ ਪੁਲਿਸ ਦੀ ਟੀਮ ਵੱਲੋਂ ਅਜਿਹੇ ਵਾਹਨਾਂ ਨੂੰ ਫੜ ਲਿਆ ਜਾਵੇਗਾ, ਜੋ ਅਪਰਾਧ ਕਰ ਕੇ ਹਾਈਵੇ ਤੋਂ ਬਾਹਰ ਨਿਕਲ ਜਾਂਦੇ ਸਨ। ਇਸ ਦੀ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਅਗਰ ਕੋਈ ਵੀ ਚੋਰੀ ਕੀਤਾ ਵਾਹਨ ਇਸ ਸਿਸਟਮ ਨਾਲ ਬਲਾਕ ਵਿਚੋਂ ਲੰਘਦਾ ਹੈ ਤਾਂ, ਉਥੋਂ ਦੇ ਸਿਸਟਮ ਤੋਂ ਅਲਾਰਮ ਵੱਜਣੇ ਸ਼ੁਰੂ ਹੋ ਜਾਵੇਗਾ।

ਫਿਲੌਰ ਹਾਈਟੈਕ ਨਾਕੇ ਤੇ ਸਥਾਪਤ ਏ ਐਨ ਪੀ ਆਰ ਪ੍ਰਣਾਲੀ ਦਾ ਨਿਯੰਤਰਣ ਨਾਕੇ ਦੇ ਨਾਲ-ਨਾਲ ਐਸ ਐਸ ਪੀ ਦਫਤਰ ਵਿੱਚ ਵੀ ਕੀਤਾ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਨਵੀਨ ਸਿੰਗਲਾ ਨੇ ਦੱਸਿਆ ਕਿ ਅਗਰ ਕਿਸੇ ਦਾ ਵਾਹਨ ਚੋਰੀ ਹੋ ਜਾਂਦਾ ਹੈ ਅਤੇ ਚੋਰੀ ਦੀ ਐਫ ਆਈ ਆਰ ਕਿਸੇ ਵੀ ਥਾਣੇ ਵਿਚ ਹੈ , ਤਾਂ ਉਸ ਵਾਹਨ ਦਾ ਨੰਬਰ ਸਿਸਟਮ ਵਿੱਚ ਡਾਊਨਲੋਡ ਕੀਤਾ ਜਾਵੇਗਾ।

ਉੱਥੇ ਹੀ ਉਸ ਨੰਬਰ ਵਾਲੀ ਕਾਰ ਜਿਸ ਬਲਾਕ ਵਿਚੋਂ ਲੰਘੇਗੀ ਉਸ ਦੀ ਜਾਣਕਾਰੀ ਕੰਟਰੋਲ ਰੂਮ ਵਿੱਚ ਮਿਲ ਜਾਵੇਗੀ, ਕਿਉਂਕਿ ਅਲਾਰਮ ਵੱਜਣਾ ਸ਼ੁਰੂ ਹੋ ਜਾਵੇਗਾ ਜੋ ਕਿ ਪਤਾ ਲਗ ਜਾਵੇਗਾ ਇਹ ਵਾਹਨ ਕਿੱਥੇ ਹੈ। ਹੁਣ ਸੜਕੀ ਮਾਰਗ ਉੱਪਰ ਵਾਹਨਾਂ ਦੀ ਜਾਂਚ ਸਿਰਫ ਟੋਲ ਪਲਾਜ਼ਾ ਤੇ ਕੀਤੀ ਜਾਵੇਗੀ। ਇਸ ਸਿਸਟਮ ਦੇ ਜਰੀਏ 7 ਦਿਨਾਂ ਤੱਕ ਲਈ ਇਸ ਬਲਾਕ ਵਿਚੋਂ ਲੰਘਣ ਵਾਲੇ ਵਾਹਨ ਦਾ ਰਿਕਾਰਡ ਸੁਰੱਖਿਅਤ ਰਹੇਗਾ। ਨਵੀਂ ਪ੍ਰਣਾਲੀ ਦੇ ਤਹਿਤ 24 ਘੰਟੇ ਹਰ ਵਾਹਨ ਤੇ ਨਜ਼ਰ ਰੱਖੀ ਜਾਵੇਗੀ।

error: Content is protected !!