ਆਹ ਦੇਖਲੋ ਦੇਸੀ ਸੜਕਾਂ ਦਾ ਹਾਲ: ਸੜਕ ਤੇ ਜਾਂਦੀ ਜਾਂਦੀ ਕਾਰ ਨਾਲ ਕੀ ਹੋ ਗਿਆ – ਦੇਖੋ ਤਸਵੀਰਾਂ

ਆਈ ਤਾਜਾ ਵੱਡੀ ਖਬਰ

ਜਿੱਥੇ ਲੋਕਾਂ ਵੱਲੋਂ ਭਰੀ ਗਰਮੀ ਦੇ ਚਲਦੇ ਹੋਏ ਬਰਸਾਤ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਜਿਸ ਸਦਕਾ ਗਰਮੀ ਨਾਲ ਤੜਫ ਰਹੇ ਲੋਕਾਂ ਨੂੰ ਇਸ ਗਰਮੀ ਤੋਂ ਰਾਹਤ ਮਿਲ ਜਾਵੇ। ਉਥੇ ਹੀ ਬਰਸਾਤ ਦੇ ਹੋਣ ਨਾਲ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਵੀ ਜੂਝਣਾ ਪੈ ਰਿਹਾ ਹੈ। ਅਜਿਹੀਆ ਸਮੱਸਿਆ ਨਾਲ ਜੁੜੇ ਹੋਏ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ ਜਿੱਥੇ ਬਰਸਾਤ ਹੋਣ ਉਪਰੰਤ ਲੋਕਾਂ ਨੂੰ ਕਈ ਮੁਸੀਬਤਾਂ ਪੇਸ਼ ਆ ਰਹੀਆਂ ਹਨ। ਸਰਕਾਰਾਂ ਵੱਲੋਂ ਜਿੱਥੇ ਮੀਂਹ ਦੇ ਪਾਣੀ ਵਾਸਤੇ ਇੰਤਜ਼ਾਮ ਕਰਨ ਲਈ ਕੋਈ ਕਦਮ ਨਹੀਂ ਚੁੱਕੇ ਜਾਂਦੇ ਉੱਥੇ ਹੀ ਬਰਸਾਤ ਹੋਣ ਤੋਂ ਬਾਅਦ ਲੋਕਾਂ ਨੂੰ ਬਰਸਾਤੀ ਪਾਣੀ ਨਾਲ ਭਾਰੀ ਸਮੱਸਿਆ ਪੇਸ਼ ਹੁੰਦੀ ਹੈ।

ਜਿਸ ਨਾਲ ਕਈ ਤਰ੍ਹਾਂ ਦੇ ਹਾਦਸੇ ਵਾਪਰਨ ਦਾ ਡਰ ਵੀ ਬਣਿਆ ਰਹਿੰਦਾ ਹੈ। ਉਥੇ ਹੀ ਦਿੱਲੀ ਵਿਚ ਹੋਈ ਬਰਸਾਤ ਦੇ ਕਾਰਨ ਸੜਕਾਂ ਦਾ ਬੁਰਾ ਹਾਲ ਹੋ ਗਿਆ ਹੈ ਜਿੱਥੇ ਕਈ ਵਾਹਨ ਵੀ ਹਾਦਸਾਗ੍ਰਸਤ ਹੋ ਰਹੇ ਹਨ। ਜਿਸ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਉਪਰ ਵੀ ਸਾਹਮਣੇ ਆ ਰਹੀਆਂ ਹਨ। ਜ਼ਮੀਨ ਦੇ ਮੌਸਮ ਲਈ ਪ੍ਰਸ਼ਾਸਨ ਵੱਲੋਂ ਕੀਤੀਆਂ ਗਈਆਂ ਤਿਆਰੀਆਂ ਦੀ ਪੋਲ ਖੋਲ੍ਹ ਰਹੀਆਂ ਹਨ। ਤਸਵੀਰਾਂ ਨੂੰ ਦੇਖਣ ’ਤੇ ਲੱਗ ਰਿਹਾ ਹੈ ਕਿ ਸੜਕ ਹੀ ਤਲਾਅ ਬਣ ਗਈ ਹੈ। ਪਾਣੀ ਭਰਨ ਨਾਲ ਕਈ ਥਾਵਾਂ ’ਤੇ ਵਾਹਨ ਵੀ ਫਸ ਗਏ। ਜਿਨ੍ਹਾਂ ਨੂੰ ਉਥੋਂ ਕੱਢਣ ਵਿੱਚ ਵੀ ਭਾਰੀ ਮੁਸ਼ਕਲਾਂ ਪੇਸ਼ ਆ ਰਹੀਆਂ ਹਨ।

ਦਿੱਲੀ ਤੇ ਗੁਰੂਗ੍ਰਾਮ ਵਿਚ ਮੀਂਹ ਦੌਰਾਨ ਪਾਣੀ ਭਰ ਜਾਣ ਨਾਲ ਕਈ ਤਸਵੀਰਾਂ ਸਾਹਮਣੇ ਆਈਆਂ ਹਨ। ਵਿਸ਼ੇਸ਼ ਰੂਪ ਨਾਲ ਉਨ੍ਹਾਂ ਦੀ ਪਰੇਸ਼ਾਨੀ ਵਧੀ ਹੈ ਜੋ ਵਾਹਨ ਲੈ ਕੇ ਘਰ ਤੋਂ ਬਾਹਰ ਨਿਕਲੇ ਹਨ। ਦਿੱਲੀ-ਐੱਨਸੀਆਰ ਵਿਚ ਲਗਾਤਾਰ ਹੋ ਰਹੀ ਬਾਰਿਸ਼ ਨੇ ਜਿਥੇ ਭਿਆਨਕ ਗਰਮੀ ਤੋਂ ਰਾਹਤ ਦਿੱਤੀ ਹੈ ਉੱਥੇ ਲੋਕਾਂ ਦੀਆਂ ਮੁਸ਼ਕਿਲਾਂ ਵੀ ਵਧਾ ਦਿੱਤੀਆਂ ਹਨ।

ਦਿੱਲੀ ਵਿਚ ਲਗਾਤਾਰ ਹੋ ਰਹੀ ਬਰਸਾਤ ਕਾਰਨ ਸੜਕਾਂ ਦਾ ਬੁਰਾ ਹਾਲ ਹੋ ਗਿਆ ਹੈ ਜਿਸ ਦੀਆਂ ਤਸਵੀਰਾਂ ਵੀ ਵੇਖ ਸਕਦੇ ਹੋ। ਜਿੱਥੇ ਇਸ ਬਰਸਾਤ ਕਾਰਨ ਕਈ ਵਾਹਨ ਹਾਦਸਾਗ੍ਰਸਤ ਹੋ ਰਹੇ ਹਨ। ਉਥੇ ਹੀ ਸੜਕਾਂ ਉੱਪਰ ਖੜਾ ਹੋਇਆ ਬਰਸਾਤ ਦਾ ਪਾਣੀ ਕਈ ਭਿਆਨਕ ਸੜਕ ਹਾਦਸਿਆਂ ਦੇ ਵਾਪਰਣ ਦਾ ਕਾਰਣ ਬਣ ਸਕਦਾ ਹੈ।

error: Content is protected !!