ਆਹ ਦੇਖੋ ਕਰਾਰੀ ਹਾਰ ਤੋਂ ਬਾਅਦ ਬੀਬੀ ਜਗੀਰ ਕੌਰ ਕੀ ਬੋਲੀ ਕਹਿੰਦੀ ਅਖੇ

ਆਈ ਤਾਜਾ ਵੱਡੀ ਖਬਰ 

ਅੱਜ ਇਥੇ ਪੰਜਾਬ ਦੇ ਵਿੱਚ ਸਿਆਸਤ ਦਾ ਅਖਾੜਾ ਪੂਰੀ ਤਰਾਂ ਭਖਿਆ ਹੋਇਆ ਹੈ ਅਤੇ ਵੱਖ ਵੱਖ ਜਗ੍ਹਾ ਤੋਂ ਚੋਣਾਂ ਦੇ ਨਤੀਜਿਆਂ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਅਜਿਹੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਜੋ ਲਗਾਤਾਰ ਸਿਆਸੀ ਹਸਤੀਆਂ ਨੂੰ ਝਟਕੇ ਦੇ ਰਹੀਆਂ ਹਨ। ਜਿੱਥੇ ਇਸ ਸਮੇਂ ਸਿਆਸਤ ਦੇ ਵੱਡੇ ਵੱਡੇ ਥੰਮ ਡਿਗਦੇ ਹੋਏ ਦੇਖੇ ਜਾ ਰਹੇ ਹਨ ਉਥੇ ਹੀ ਆਮ ਆਦਮੀ ਪਾਰਟੀ ਪੰਜਾਬ ਵਿੱਚ ਇਕ ਬਹੁਤ ਵੱਡੀ ਪਾਰਟੀ ਬਣ ਕੇ ਉਭਰ ਰਹੀ ਹੈ।ਹੁਣ ਕਰਾਰੀ ਹਾਰ ਤੋਂ ਬਾਅਦ ਬੀਬੀ ਜਗੀਰ ਕੌਰ ਵੱਲੋਂ ਇਹ ਆਖਿਆ ਗਿਆ ਹੈ। ਜਿਸ ਨਾਲ ਜੁੜੀ ਹੋਈ ਤਾਜ਼ਾ ਅਪਡੇਟ ਸਾਹਮਣੇ ਆਈ ਹੈ।

ਪੰਜਾਬ ਵਿੱਚ ਭੁਲੱਥ ਹਲਕੇ ਤੋਂ ਜਿੱਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬੀ ਜਗੀਰ ਕੌਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਸੀ। ਉਥੇ ਹੀ ਉਨ੍ਹਾਂ ਦੇ ਮੁਕਾਬਲੇ ਕਾਂਗਰਸ ਵੱਲੋਂ ਸੁਖਪਾਲ ਖੈਹਰਾ ਨੂੰ ਇਸ ਹਲਕੇ ਤੋਂ ਸੀਟ ਦਿੱਤੀ ਗਈ ਹੈ। ਅੱਜ ਇੱਥੇ ਇਨ੍ਹਾਂ ਚੋਣਾਂ ਦੇ ਨਤੀਜੇ ਸਾਹਮਣੇ ਆ ਰਹੇ ਹਨ ਉਥੇ ਹੀ ਵੋਟਾਂ ਦੀ ਗਿਣਤੀ ਘੱਟਦੀ ਵੱਧਦੀ ਹੋਈ ਵੀ ਨਜ਼ਰ ਆ ਰਹੀ ਹੈ।

ਜਿੱਥੇ ਅੱਜ ਬਹੁਤ ਸਾਰੇ ਸਿਆਸੀ ਝਟਕੇ ਲੱਗ ਰਹੇ ਹਨ ਜਿਨ੍ਹਾਂ ਦੇ ਹਾਰਨ ਬਾਰੇ ਕੋਈ ਉਮੀਦ ਨਹੀਂ ਕੀਤੀ ਜਾ ਰਹੀ ਸੀ ਅੱਜ ਸਿਆਸਤ ਦੇ ਉਹ ਥੰਮ ਡਿੱਗਦੇ ਹੋਏ ਵੇਖੇ ਜਾ ਰਹੇ ਹਨ। ਹਲਕਾ ਭੁਲੱਥ ਤੋਂ ਹਾਰਨ ਤੋਂ ਬਾਅਦ ਬੀਬੀ ਜਗੀਰ ਕੌਰ ਵੱਲੋਂ ਮੀਡੀਆ ਨੂੰ ਰੂਬਰੂ ਹੁੰਦੇ ਹੋਏ ਆਖਿਆ ਗਿਆ ਹੈ ਕਿ ਉਹਨਾਂ ਲੋਕਾਂ ਨੂੰ ਵੋਟਾਂ ਦਿਤੀਆਂ ਗਈਆਂ ਹਨ ਜਿਨ੍ਹਾਂ ਉਪਰ ਕਈ ਕੇਸ ਚਲਦੇ ਹਨ ਅਤੇ ਡਰੱਗ ਵਰਗੇ ਮਾਮਲਿਆਂ ਵਿੱਚ ਫਸੇ ਹੋਏ ਹਨ। ਉਥੇ ਹੀ ਆਖਿਆ ਗਿਆ ਹੈ ਕਿ ਅਜਿਹੇ ਲੋਕਾਂ ਵੱਲੋਂ ਹਲਕੇ ਵਿੱਚ ਆ ਕੇ ਪੰਜ ਸਾਲਾਂ ਦੇ ਦੌਰਾਨ ਲੋਕਾਂ ਲਈ ਕੁਝ ਕੀਤਾ ਨਹੀਂ ਗਿਆ ਹੈ।

ਉਹਨਾਂ ਵੱਲੋਂ ਆਖਿਆ ਗਿਆ ਹੈ ਕਿ ਲੋਕਾਂ ਵੱਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਵੋਟ ਨਹੀਂ ਪਾਈ ਗਈ ਹੈ ਜਿਸ ਕਾਰਨ ਉਹ ਹਾਰ ਗਏ ਹਨ ਅਤੇ ਪੰਜਾਬ ਦੀ ਵਾਗਡੋਰ ਇੱਕ ਸ਼ਰਾਬੀ ਦੇ ਹੱਥ ਦਿੱਤੀ ਜਾ ਰਹੀ ਹੈ, ਜੋ ਕਿ ਪੰਜਾਬੀਆਂ ਦੀ ਬਦਕਿਸਮਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਚੋਣਾਂ ਦੇ ਨਤੀਜੇ ਸੋਚ ਤੋਂ ਪਰੇ ਆਏ ਹਨ।

error: Content is protected !!