ਆਹ ਵੇਖੋ ਦਿੱਲੀ ਧਰਨੇ ‘ਚ ਪੰਜਾਬੀਆਂ ਨੇ ਫੇਲ੍ਹ ਕਰ ਦਿੱਤੀ ਮੋਦੀ ਦੀ ਟੈਕਨੋਲੋਜੀ

ਇਸ ਵੇਲੇ ਇੱਕ ਵੱਡੀ ਤੇ ਖਾਸ ਖ਼ਬਰ ਕਿਸਾਨ ਵੀਰਾਂ ਦੇ ਘੋਲ ਨਾਲ ਜੁੜੀ ਆ ਰਹੀ ਹੈ। ਜਿਵੇਂ ਕਿ ਇਸ ਵੇਲੇ ਕਿਸਾਨੀ ਘੋਲ ਸ਼ਿਖਰਾਂ ‘ਤੇ ਪਹੁੰਚ ਚੁੱਕਿਆ ਹੈ ਅਤੇ ਹਰ ਪੰਜਾਬੀ ਕਿਸਾਨੀ ਘੋਲ ਦਾ ਹਿੱਸਾ ਬਣ ਰਿਹਾ ਹੈ। ਅਜਿਹੇ ਵਿੱਚ ਅਸੀਂ ਆਪ ਜੀ ਨਾਲ ਇੱਕ ਅਜਿਹੀ ਹੀ ਦਿਲਚਸਪ ਵੀਡੀਓ ਸਾਂਝੀ ਕਰ ਰਹੇ ਹਾਂ ਜੋ ਹੋਰ ਲੋਕਾਂ ਨੂੰ ਕੁੱਝ ਵੱਖਰਾ ਕਰਨ ਵਾਸਤੇ ਪ੍ਰੇਰਤ ਕਰੇਗੀ

ਉਧਰ ਦੂਜੇ ਪਾਸੇ ਕਿਸਾਨਾਂ ਖ਼ਿਲਾਫ਼ ਕੂੜ ਪ੍ਰਚਾਰ ਕਰਨ ਵਾਲਿਆਂ ਖ਼ਿਲਾਫ਼ ਮਾਣਹਾਨੀ ਦਾ ਕੇਸ ਕਰਨ ਜਾਂ ਹੋਰ ਕਾਨੂੰਨੀ ਲੜਾਈ ਲੜਨ ਵਿੱਚ ਆਮ ਆਦਮੀ ਪਾਰਟੀ ਨੇ ਕਿਸਾਨਾਂ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ। ਸਥਾਨਕ ਰੈਸਟ ਹਾਊਸ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਸਿਆਸੀ ਆਗੂ ਸੰਘਰਸ਼ ਕਰ ਰਹੇ ਕਿਸਾਨਾਂ ਵਿਰੁੱਧ ਕੂੜ ਪ੍ਰਚਾਰ ਕਰਦੇ ਹੋਏ ਕਿਸਾਨਾਂ ਨੂੰ ਇਸ ਤਰ੍ਹਾਂ ਪੇਸ਼ ਕਰ ਰਹੇ ਹਨ ਜਿਵੇਂ ਉਹ ਅਤਿਵਾਦੀ ਹੋਣ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਕਿਸਾਨਾਂ ਖ਼ਿਲਾਫ਼ ਕੂੜ ਪ੍ਰਚਾਰ ਕਰ ਰਹੇ ਆਪਣੇ ਮੰਤਰੀਆਂ ਨੂੰ ਰੋਕਣਾ ਚਾਹੀਦਾ ਹੈ। ਦੇਸ਼ ਦਾ ਪ੍ਰਧਾਨ ਮੰਤਰੀ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਦੀ ਮਾਂ ਦੀ ਮੌਤ ’ਤੇ ਚਿੱਠੀ ਲਿਖ ਕੇ ਅਫ਼ਸੋਸ ਜ਼ਾਹਰ ਕਰਦਾ ਹੈ ਪਰ ਸੰਘਰਸ਼ ਦੌਰਾਨ ਸ਼ਹੀਦ ਹੋਏ 35 ਕਿਸਾਨਾਂ ਲਈ ਉਸ ਦੇ ਮੂੰਹੋਂ ਦੋ ਸ਼ਬਦ ਵੀ ਨਹੀਂ ਨਿਕਲੇ। ਉਨ੍ਹਾਂ ਕਿਹਾ ਕਿ ਪਾਰਟੀ ਨੇ ਫ਼ੈਸਲਾ ਕੀਤਾ ਹੈ ਕਿ ਕਿਸਾਨਾਂ ਵਿਰੁੱਧ ਝੂਠੀ ਅਤੇ ਗ਼ਲਤ ਬਿਆਨਬਾਜ਼ੀ ਕਰਨ ਵਾਲਿਆਂ ਵਿਰੁੱਧ ਮਾਣਹਾਨੀ ਦਾ ਕੇਸ ਲੜਨ ਲਈ ਉਹ ਕਿਸਾਨਾਂ ਦਾ ਸਾਥ ਦੇਣਗੇ

ਪਾਰਟੀ ਆਪਣੇ ਪੱਧਰ ’ਤੇ ਵਕੀਲ ਸਾਥੀਆਂ ਨਾਲ ਸਲਾਹ ਕਰਕੇ ਕਿਸਾਨਾਂ ਦੀ ਹਰ ਸੰਭਵ ਮਦਦ ਕਰੇਗੀ। ਬੜੇ ਦੁੱਖ ਦੀ ਗੱਲ ਹੈ ਕਿ ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤਾ ਅੱਜ ‘ਕਿਸਾਨ ਦਿਵਸ’ ਮੌਕੇ ਆਪਣੇ ਹੱਕਾਂ ਲਈ ਭੁੱਖ ਹੜਤਾਲ ਕਰ ਰਿਹਾ ਹੈ।

error: Content is protected !!