ਇਕੋ ਸਕੂਲ ਦੇ 35 ਵਿਦਿਆਰਥੀ ਆਏ ਏਥੇ ਪੌਜੇਟਿਵ ਸਕੂਲ ਨੂੰ 5 ਦਿਨਾਂ ਲਈ ਕੀਤਾ ਗਿਆ ਬੰਦ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਵਿਚ ਜਿੱਥੇ ਸਰਕਾਰ ਵੱਲੋਂ ਵਰਤੀ ਗਈ ਸਖ਼ਤੀ ਸਕਦਾ ਕਰੋਨਾ ਦੀ ਦੂਜੀ ਲਹਿਰ ਉਪਰ ਕਾਬੂ ਪਾ ਲਿਆ ਗਿਆ ਹੈ। ਜਿਸ ਪਿੱਛੋਂ ਦੇਸ਼ ਦੇ ਵੱਖ ਵੱਖ ਸੂਬਿਆਂ ਅੰਦਰ ਕਰੋਨਾ ਕੇਸਾਂ ਦੀ ਸਥਿਤੀ ਦੇ ਅਨੁਸਾਰ ਸਕੂਲਾਂ ਨੂੰ ਖੋਲਣ ਦੀ ਇਜਾਜਤ ਦੇ ਦਿੱਤੀ ਗਈ ਸੀ। ਸਕੂਲ ਵਿਚ ਆਉਣ ਵਾਲੇ ਅਧਿਆਪਕਾਂ ਅਤੇ ਬਾਕੀ ਸਟਾਫ ਦੇ ਕਰੋਨਾ ਟੈਸਟ ਕੀਤੇ ਜਾਣਾ ਲਾਜ਼ਮੀ ਕੀਤੇ ਗਏ ਸਨ। ਤਾਂ ਜੋ ਬੱਚਿਆਂ ਨੂੰ ਕਰੋਨਾ ਦੇ ਪ੍ਰਭਾਵ ਹੇਠ ਆਉਣ ਤੋਂ ਬਚਾਇਆ ਜਾ ਸਕੇ। ਪਰ ਫਿਰ ਵੀ ਵੱਖ ਵੱਖ ਸੂਬਿਆਂ ਦੇ ਵਿਦਿਅਕ ਅਦਾਰਿਆਂ ਅੰਦਰ ਕਈ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਕਰੋਨਾ ਦੀ ਚਪੇਟ ਵਿੱਚ ਆਉਣ ਦੀਆਂ ਖਬਰਾਂ ਆਏ ਦਿਨ ਸਾਹਮਣੇ ਆ ਰਹੀਆਂ ਹਨ।

ਹੁਣ ਇੱਥੇ ਇਕੋ ਸਕੂਲ ਦੇ 35 ਵਿਦਿਆਰਥੀ ਕਰੋਨਾ ਪੌਜੇਟਿਵ ਆਏ ਹਨ ਜਿੱਥੇ ਸਕੂਲ ਨੂੰ 5 ਦਿਨਾਂ ਲਈ ਬੰਦ ਕੀਤਾ ਗਿਆ ਹੈ। ਦੇਸ਼ ਅੰਦਰ ਜਿੱਥੇ ਕਰੋਨਾ ਪਾਬੰਦੀਆਂ ਵਿਚ ਢਿੱਲ ਦੇ ਦਿਤੀ ਗਈ ਹੈ ਉਥੇ ਹੀ ਕਈ ਸੂਬਿਆਂ ਅੰਦਰ ਮੁੜ ਤੋਂ ਕਰੋਨਾ ਕੇਸਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਜੰਮੂ-ਕਸ਼ਮੀਰ ਵਿਚ ਫਿਰ ਤੋਂ ਕਰੋਨਾ ਦਾ ਕਹਿਰ ਵਧਦਾ ਨਜ਼ਰ ਆ ਰਿਹਾ ਹੈ। ਜਿੱਥੇ ਇਕ ਸਕੂਲ ਵਿਚ 35 ਵਿਦਿਆਰਥਣਾਂ ਕੋਰੋਨਾ ਪਾਜ਼ੀਟਿਵ ਪਾਈਆਂ ਗਈਆਂ ਹਨ।

ਸਰਕਾਰ ਵੱਲੋਂ ਕ੍ਰੋਨਾ ਟੈਸਟ ਕੀਤੇ ਜਾਣ ਦੇ ਆਦੇਸ਼ ਜਾਰੀ ਕੀਤੇ ਗਏ ਹਨ ਜਿਸ ਤੋਂ ਬਾਅਦ ਕੀਤੇ ਗਏ ਟੈਸਟਾਂ ਵਿੱਚ ਵਿਦਿਆਰਥੀ ਕਰੋਨਾ ਦੀ ਚਪੇਟ ਵਿਚ ਆ ਗਏ ਹਨ। ਇਸ ਲਈ ਹੁਣ ਇਸ ਸਕੂਲ ਨੂੰ 5 ਦਿਨਾਂ ਲਈ ਬੰਦ ਕਰ ਦਿੱਤਾ ਗਿਆ। ਇਹ ਘਟਨਾ ਜੰਮੂ -ਕਸ਼ਮੀਰ ਦੇ ਪਿੰਡ ਮੰਡੀ ਦੇ ਗਰਲਜ਼ ਹਾਈ ਸੈਕੰਡਰੀ ਸਕੂਲ ਤੋਂ ਸਾਹਮਣੇ ਆਈ ਹੈ ਜਿੱਥੇ ਇਸ ਸਕੂਲ ਦੀਆਂ 35 ਵਿਦਿਆਰਥਣਾਂ ਕੋਰੋਨਾ ਪਾਜ਼ੀਟਿਵ ਪਾਈਆਂ ਗਈਆਂ ਹਨ । ਜਿਥੇ ਇੰਨ੍ਹਾਂ ਵਿਦਿਆਰਥਣਾਂ ਨੂੰ ਘਰ ਵਿੱਚ ਇਕਾਂਤਵਾਸ ਕੀਤਾ ਗਿਆ ਹੈ।

ਉਥੇ ਹੀ ਬਾਕੀ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਇਸ ਤੋਂ ਬਾਅਦ ਸਕੂਲ ਨੂੰ 5 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਜਿਸ ਸਦਕਾ ਬਾਕੀ ਬੱਚਿਆਂ ਨੂੰ ਕਰੋਨਾ ਦੇ ਪ੍ਰਭਾਵ ਹੇਠ ਆਉਣ ਤੋਂ ਬਚਾਇਆ ਜਾ ਸਕੇ। ਸਰਕਾਰ ਵੱਲੋਂ ਸੂਬੇ ਅੰਦਰ ਲੋਕਾਂ ਨੂੰ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ।

error: Content is protected !!