ਇਥੇ ਅਸਮਾਨ ਚੋਂ ਤੇਜ ਗੜਗੜਾਹਟ ਨਾਲ ਆਈ ਇਹ ਛੈ ਧਰਤੀ ਤੇ ਡਿਗੀ – ਹੋ ਰਹੀ ਜੋਰਾਂ ਤੇ ਭਾਲ

ਆਈ ਤਾਜਾ ਵੱਡੀ ਖਬਰ

ਵਿਸ਼ਵ ਵਿਚ ਆਏ ਦਿਨ ਹੀ ਕੋਈ ਅਜਿਹੀ ਘਟਨਾ ਸਾਹਮਣੇ ਆ ਜਾਂਦੀ ਹੈ ਕਿ ਉਹ ਲੋਕਾਂ ਨੂੰ ਹੈਰਾਨ ਕਰ ਦਿੰਦੀ ਹੈ। ਕਿਉਂਕਿ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਨਜ਼ਰ ਮਾਰੀ ਜਾਵੇ ਤਾਂ ਬਹੁਤ ਸਾਰੇ ਅਜਿਹੇ ਕੁਦਰਤੀ ਹਾਦਸੇ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਜਿਸ ਵਿਚ ਕੁਦਰਤ ਵੱਲੋ ਆਪਣੇ ਹੋਣ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਜਿੱਥੇ ਮਨੁੱਖ ਵੱਲੋਂ ਕੁਦਰਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਉਥੇ ਹੀ ਸਾਹਮਣੇ ਆਉਣ ਵਾਲੀਆਂ ਕੁਦਰਤੀ ਆਫ਼ਤਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਕ ਤੋਂ ਬਾਅਦ ਇਕ ਲਗਾਤਾਰ ਅਜਿਹੀਆਂ ਹੈਰਾਨ ਕਰਨ ਵਾਲੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਤੇ ਵਿਸ਼ਵਾਸ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ।

ਕਿ ਅਸਮਾਨ ਵਿਚ ਤੇਜ਼ ਗੜਗੜਾਹਟ ਨਾਲ ਇੱਕ ਚੀਜ਼ ਧਰਤੀ ਤੇ ਡਿੱਗੀ ਹੈ ਜਿਸਦੀ ਜੋਰਾਂ-ਸ਼ੋਰਾਂ ਨਾਲ ਭਾਲ ਕੀਤੀ ਜਾ ਰਹੀ ਹੈ। ਦੁਨੀਆਂ ਵਿਚ ਕਦੇ ਉਲਕਾ ਪਿੰਡ ਅਤੇ ਕਦੀ ਏਲੀਅਨ ਨੂੰ ਲੈ ਕੇ ਕੋਈ ਨਾ ਕੋਈ ਖ਼ਬਰ ਸਾਹਮਣੇ ਆਉਂਦੀ ਹੈ। ਹੁਣ ਨਾਰਵੇ ਦੇ ਅਸਮਾਨ ਵਿਚ ਐਤਵਾਰ ਨੂੰ ਇਕ ਵੱਡਾ ਉਲਕਾ ਪਿੰਡ ਦਿਖਾਈ ਦਿੱਤਾ ਗਿਆ ਹੈ। ਜਿੱਥੇ ਲੋਕਾਂ ਤੇ ਮਾਹਿਰਾ ਵੱਲੋਂ ਉਸ ਦੇ ਰਾਜਧਾਨੀ ਓਸਲੋ ਦੇ ਕਰੀਬ ਡਿੱਗਣ ਬਾਰੇ ਦੱਸਿਆ ਗਿਆ ਹੈ। ਕਿਉਂਕਿ ਅਚਾਨਕ ਹੀ ਅਸਮਾਨ ਵਿੱਚ ਗੜਗੜਾਹਟ ਦੀ ਆਵਾਜ਼ ਸੁਣਾਈ ਦਿੱਤੀ ਗਈ ਸੀ ਜਿਸ ਤੋਂ ਬਾਅਦ ਇਹ ਉਲਕਾ ਪਿੰਡ ਰੋਸ਼ਨੀ ਨਾਲ ਹੇਠਾਂ ਆਇਆ ਸੀ।

ਜਿਨ੍ਹਾਂ ਨੇ ਇਸ ਉਲਕਾਪਿੰਡ ਨੂੰ ਵੇਖਿਆ ਹੈ ਉਨ੍ਹਾਂ ਨੇ ਦੱਸਿਆ ਕਿ ਇਹ ਬਹੁਤ ਹੀ ਤੇਜ਼ ਰਫਤਾਰ ਨਾਲ ਐਤਵਾਰ ਦੁਪਹਿਰ ਨੂੰ ਹੇਠਾਂ ਡਿਗਦਾ ਹੋਇਆ ਦੇਖਿਆ ਗਿਆ ਹੈ। ਬੁਲੇਟ ਨੇ ਆਖਿਆ ਹੈ ਕਿ ਇਸ ਨੂੰ ਲੱਭਣ ਲਈ 10 ਸਾਲ ਲੱਗ ਸਕਦੇ ਹਨ ਅਤੇ ਇਹ ਉਲਕਾ ਪਿੰਡ 15 ਤੋਂ 20 ਕਿਲੋਮੀਟਰ ਪ੍ਰਤੀ ਸੈਕਿੰਡ ਦੀ ਰਫ਼ਤਾਰ ਨਾਲ ਵਧ ਰਿਹਾ ਸੀ। ਇਸ ਦੇ ਡਿਗਣ ਤੋਂ ਬਾਅਦ ਤੇਜ਼ ਹਵਾ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਉਲਕਾ ਪਿੰਡ ਓਸਲੋ ਤੋਂ 60 ਕਿਲੋਮੀਟਰ ਦੂਰ ਫਿਨੇਮਾਰਕਾ ਦੇ ਜੰਗਲੀ ਇਲਾਕੇ ਵਿੱਚ ਡਿਗਿਆ ਹੋਵੇਗਾ।

ਉਲਕਾ ਪਿੰਡ ਦੀਆਂ ਖਬਰਾਂ ਸਵੇਰੇ ਕਰੀਬ 1 ਵਜੇ ਟਰੋਨਧੇਮ ਸ਼ਹਿਰ ਤੋਂ ਆਉਣੀਆਂ ਸ਼ੁਰੂ ਹੋਈਆਂ ਸਨ। ਹੋਲਮਸਟਰੇਡ ਕਸਬੇ ਵਿੱਚ ਲੱਗੇ ਵੈਬ ਕੈਮਰੇ ਨੇ ਅਸਮਾਨ ਤੋਂ ਡਿੱਗੇ ਫਾਇਰਬਾਲ ਨੂੰ ਕੈਪਚਰ ਕੀਤਾ ਸੀ। ਨਾਰਵੇ ਦਾ ਉਲਕਾ ਪਿੰਡ ਨੈਟਵਰਕ ਵੀਡੀਓ ਫੁਟੇਜ਼ ਦਾ ਐਨਾਲੀਸਿਸ ਕਰਕੇ ਉਲਕਾ ਪਿੰਡ ਦੇ ਓਰੀਜ਼ਨ ਅਤੇ ਇਸ ਦੇ ਡਿਗਣ ਦੀ ਜਗ੍ਹਾ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

error: Content is protected !!