ਇਥੇ ਵਿਆਹੀਆਂ ਔਰਤਾਂ ਨੇ ਕਰਤਾ ਦੁਨੀਆਂ ਤੋਂ ਵੱਖਰਾ ਅਨੋਖਾ ਕੰਮ – ਲੋਕ ਰਹਿ ਗਏ ਹੈਰਾਨ ,ਫੇਸਬੁੱਕ ਤੇ ਹੋਈ ਸੀ ਦੋਸਤੀ

ਆਈ ਤਾਜਾ ਵੱਡੀ ਖਬਰ 

ਦੁਨੀਆਂ ਭਰ ਦੇ ਵਿੱਚ ਅਜਿਹੇ ਬਹੁਤ ਸਾਰੇ ਮਾਮਲੇ ਵਾਪਰਦੇ ਹਨ ਜੋ ਆਮ ਮਨੁੱਖ ਦੇ ਰਹਿਣ ਸਹਿਣ ਨਾਲੋਂ ਕੁਝ ਹਟ ਕੇ ਹੁੰਦੇ ਹਨ । ਅਜਿਹੇ ਮਾਮਲੇ ਸਭ ਨੂੰ ਆਪਣੇ ਵੱਲ ਆਕਰਸ਼ਤ ਕਰਦੇ ਹਨ , ਪਰ ਇਨ੍ਹਾਂ ਮਾਮਲਿਆਂ ਨੂੰ ਵੇਖ ਕੇ ਕਈ ਵਾਰ ਹੈਰਾਨੀ ਤੱਕ ਹੁੰਦੀ ਹੈ । ਅਜਿਹਾ ਹੀ ਇਕ ਮਾਮਲਾ ਭਾਰਤ ਦੇਸ਼ ਤੋਂ ਸਾਹਮਣੇ ਆਇਆ ਹੈ ਜਿੱਥੇ ਦੋ ਵਿਆਹੀਆਂ ਹੋਈਆਂ ਬੱਚਿਆਂ ਵਾਲੀਆਂ ਔਰਤਾਂ ਨੇ ਆਪਣੇ ਆਪਣੇ ਪਤੀ ਨੂੰ ਛੱਡ ਕੇ ਆਪਸ ਵਿੱਚ ਵਿਆਹ ਕਰਵਾ ਲਿਆ ਹੈ । ਜਿਸ ਦੀ ਚਰਚਾ ਪੂਰੀ ਦੁਨੀਆਂ ਭਰ ਦੇ ਵਿੱਚ ਤੇਜ਼ੀ ਨਾਲ ਛਿੜੀ ਹੋਈ ਹੈ । ਮਾਮਲਾ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਸਾਹਮਣੇ ਆਇਆ ਹੈ ।

ਜਿੱਥੇ ਦੋ ਔਰਤਾਂ ਨੇ ਆਪਣੇ ਪਤੀ ਨੂੰ ਛੱਡ ਕੇ ਆਪਸ ਦੇ ਵਿੱਚ ਵਿਆਹ ਕਰਵਾ ਲਿਆ ਹੈ । ਇਕ ਔਰਤ ਨੇਪਾਲੀ ਹੈ ਜੋ ਸ਼ਿਮਲਾ ਰਹਿੰਦੀ ਹੈ ਤੇ ਦੂਜੀ ਔਰਤ ਭੋਪਾਲ ਦੀ ਹੈ । ਇਹ ਮਾਮਲਾ ਨੇਪਾਲੀ ਸੰਗਠਨ ਦੇ ਕੋਲ ਜਦ ਪਹੁੰਚਿਆ ਤਾਂ ਉਨ੍ਹਾਂ ਨੇ ਭੋਪਾਲ ਦੀ ਪੁਲੀਸ ਦੇ ਕੋਲੋਂ ਮਦਦ ਮੰਗੀ। ਜਿਸ ਤੋਂ ਬਾਅਦ ਪੁਲੀਸ ਨੇ ਦੋਵਾਂ ਦੀ ਕਾਊਂਸਲਿੰਗ ਕਰਵਾਈ ਤੇ ਇਸ ਪੂਰੇ ਮਾਮਲੇ ਨੂੰ ਸੁਲਝਾ ਦਿੱਤਾ । ਬੇਹੱਦ ਹੀ ਅਜੀਬੋ ਗਰੀਬ ਇਹ ਮਾਮਲਾ ਸਾਹਮਣੇ ਆਇਆ ਹੈ, ਜੋ ਵੀ ਇਸ ਘਟਨਾ ਬਾਰੇ ਸੁਣ ਰਿਹਾ ਹੈ ਉਹ ਕਾਫੀ ਹੈਰਾਨ ਹੋ ਰਿਹਾ ਹੈ । ਹਾਲਾਂਕਿ ਕਾਨੂੰਨੀ ਤੌਰ ਤੇ ਅਜਿਹੇ ਰਿਸ਼ਤਿਆਂ ਨੂੰ ਮਾਨਤਾ ਵੀ ਮਿਲ ਚੁੱਕੀ ਹੈ।

ਪਰ ਜਦ ਵੀ ਅਜਿਹੇ ਮਾਮਲੇ ਵਾਪਰਦੇ ਹਨ ਦੁਨੀਆਂ ਭਰ ਵਿੱਚ ਆਪਣੇ ਇੱਕ ਵੱਖਰੇ ਰੰਗ ਛੱਡ ਕੇ ਜਾਂਦੇ ਹਨ । ਜ਼ਿਕਰਯੋਗ ਹੈ ਕਿ ਇਨ੍ਹਾਂ ਦੋਵਾਂ ਔਰਤਾਂ ਦੀ ਦੋਸਤੀ ਫੇਸਬੁੱਕ ਤੇ ਹੋਈ ਸੀ । ਹੌਲੀ ਹੌਲੀ ਇਹ ਦੋਸਤੀ ਏਨੀ ਜ਼ਿਆਦਾ ਵਧ ਗਈ ਕਿ ਦੋਵਾਂ ਅੌਰਤਾਂ ਨੇ ਇਕੱਠੇ ਰਹਿਣ ਦਾ ਫ਼ੈਸਲਾ ਕੀਤਾ । ਫਿਰ ਸ਼ਿਮਲੇ ਰਹਿਣ ਵਾਲੀ ਔਰਤ ਭੋਪਾਲ ਰਹਿਣ ਵਾਲੀ ਔਰਤ ਨੂੰ ਮਿਲਣ ਲਈ ਆਈ । ਉਥੇ ਦੋਵਾਂ ਦਾ ਰਿਸ਼ਤਾ ਪਿਆਰ ਵਿਚ ਤਬਦੀਲ ਹੋ ਗਿਆ ਤੇ ਫਿਰ ਦੋਵਾਂ ਔਰਤਾਂ ਨੇ ਆਪਣੀ ਆਪਣੇ ਪਤੀ ਤੋਂ ਤਲਾਕ ਲੈ ਕੇ ਆਪਸ ਵਿੱਚ ਵਿਆਹ ਕਰਵਾ ਲਿਆ ।

ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਸ਼ਿਮਲਾ ਰਹਿਣ ਵਾਲੀ ਔਰਤ ਦੇ ਦੋ ਬੱਚੇ ਹਨ, ਜਦ ਕਿ ਭੁਪਾਲ ਰਹਿਣ ਵਾਲੀ ਔਰਤ ਦਾ ਇੱਕ ਬੱਚਾ ਹੈ । ਇਨ੍ਹਾਂ ਅੌਰਤਾਂ ਦੇ ਵਿਆਹ ਦੀ ਖ਼ਬਰ ਚੋਂ ਵੀ ਸੁਣ ਰਿਹਾ ਹੈ ਉਹ ਹੈਰਾਨ ਤੇ ਹੋ ਹੀ ਰਿਹਾ ਹੈ ਨਾਲ ਹੀ ਇਨ੍ਹਾਂ ਔਰਤਾਂ ਨੂੰ ਮਿਲਣ ਦੀ ਉਤਸੁਕਤਾ ਵੀ ਉਨ੍ਹਾਂ ਦੀ ਲਗਾਤਾਰ ਵਧ ਰਹੀ ਹੈ ।

error: Content is protected !!