ਇਥੇ 11 ਦਿਨਾਂ ਲਈ ਕਿਸੇ ਵੀ ਤਰਾਂ ਦੀ ਖੁਸ਼ੀ ਮਨਾਉਣ ਤੇ ਲੱਗੀ ਸਰਕਾਰੀ ਪਾਬੰਦੀ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਜਿੱਥੇ ਕਰੋਨਾ ਦੇ ਵਾਧੇ ਕਾਰਨ ਫਿਰ ਤੋਂ ਬਹੁਤ ਸਾਰੀਆਂ ਕਰੋਨਾ ਪਾਬੰਦੀਆਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਉੱਥੇ ਹੀ ਲੋਕਾਂ ਵਾਸਤੇ ਵੀ ਕਈ ਸਖਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ ਜਿਸ ਕਾਰਨ ਲੋਕਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਵੀ ਪੇਸ਼ ਆ ਰਹੀਆਂ ਹਨ। ਦੁਨੀਆਂ ਵਿਚ ਜਿਥੇ ਇਹ ਮਹਾਮਾਰੀ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀ ਹੈ ਉਥੇ ਹੀ ਇਸ ਦੇ ਕਈ ਹੋਰ ਨਵੇਂ ਰੂਪ ਸਾਹਮਣੇ ਆਉਣ ਕਾਰਨ ਵੀ ਦੁਨੀਆਂ ਨੂੰ ਆਰਥਿਕ ਮੰਦੀ ਦੇ ਦੌਰ ਵਿਚੋਂ ਵੀ ਗੁਜ਼ਰਨਾ ਪੈ ਰਿਹਾ ਹੈ। ਪਰ ਕਈ ਦੇਸ਼ਾਂ ਵਿੱਚ ਅਜਿਹੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਜਿਨ੍ਹਾਂ ਬਾਰੇ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ।

ਹੁਣ ਇੱਥੇ 11 ਦਿਨਾਂ ਲਈ ਖੁਸ਼ੀ ਮਨਾਉਣ ਉੱਪਰ ਸਰਕਾਰੀ ਪਾਬੰਦੀ ਲਗਾ ਦਿੱਤੀ ਗਈ ਹੈ ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਉੱਤਰੀ ਕੋਰੀਆ ਤੋਂ ਸਾਹਮਣੇ ਆਇਆ ਹੈ। ਜਿੱਥੇ ਸਾਬਕਾ ਨੇਤਾ ਕਿਮ ਜੋਂਗ ਇਲ ਦੀ ਦੱਸਵੀਂ ਬਰਸੀ ਦੇ ਮੌਕੇ ਤੇ ਦੇਸ਼ ਅੰਦਰ 11 ਦਿਨਾਂ ਤੱਕ ਸੋਗ ਮਨਾਏ ਜਾਣ ਦੇ ਆਦੇਸ਼ ਜਾਰੀ ਕੀਤੇ ਗਏ। ਜਿੱਥੇ 11 ਦਿਨਾਂ ਤੱਕ ਲੋਕਾਂ ਉੱਪਰ ਹੱਸਣ,ਖੁਸ਼ੀ ਮਨਾਉਣ, ਜਨਮ ਦਿਨ ਦੀ ਪਾਰਟੀ ਮਨਾਉਣ ਅਤੇ ਹੋਰ ਕੋਈ ਵੀ ਖ਼ੁਸ਼ੀ ਵਾਲ਼ਾ ਸਮਾਗਮ ਕਰਨ ਉਪਰ ਪੂਰੀ ਤਰ੍ਹਾਂ ਪਾ-ਬੰ-ਦੀ ਲਗਾ ਦਿੱਤੀ ਗਈ ਹੈ।

ਜਿੱਥੇ ਸਾਬਕਾ ਨੇਤਾ ਕਿਮ ਜੋਂਗ ਇਲ ਵਲੋ ਲੰਮਾ ਸਮਾਂ ਉੱਤਰੀ ਕੋਰੀਆ ਵਿਚ ਸ਼ਾਸਨ ਕੀਤਾ ਗਿਆ ਹੈ ਜਿੱਥੇ ਉਹਨਾਂ ਵੱਲੋਂ ਇਹ ਸਾਸ਼ਨ 1994 ਤੋਂ ਲੈ ਕੇ ਲਗਾਤਾਰ 2011 ਤੱਕ ਕੀਤਾ ਗਿਆ। ਉਥੇ ਹੀ ਉਨ੍ਹਾਂ ਦਾ ਦਿਹਾਂਤ ਹੋਣ ਤੋਂ ਬਾਅਦ ਉਨ੍ਹਾਂ ਦੇ ਸਭ ਤੋਂ ਛੋਟੇ ਅਤੇ ਤੀਜੇ ਨੰਬਰ ਵਾਲੇ ਪੁੱਤਰ ਕਿਮ ਜੋਂਗ ਉਨ ਨੂੰ ਦੇਸ਼ ਦੀ ਵਾਗਡੋਰ ਸੰਭਾਲੀ ਗਈ ਸੀ। ਜਿੱਥੇ ਉਹਨਾਂ ਦੀ ਬਰਸੀ ਦੇ ਮੌਕੇ ਤੇ ਹਰ ਸਾਲ ਦਸ ਦਿਨਾਂ ਦਾ ਸੋਗ ਮਨਾਇਆ ਜਾਂਦਾ ਹੈ। ਉੱਥੇ ਹੀ ਇਸ ਸਾਲ ਦਸ ਸਾਲ ਪੂਰੇ ਹੋਣ ਤੇ 11 ਦਿਨਾਂ ਦਾ ਸੋਗ ਮਨਾਏ ਜਾਣ ਦੇ ਸਰਕਾਰੀ ਹੁਕਮ ਜਾਰੀ ਕੀਤੇ ਗਏ ਹਨ।

17 ਦਸੰਬਰ ਨੂੰ ਜਿੱਥੇ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ, ਉਥੇ ਹੀ ਅੱਜ ਦੇ ਦਿਨ ਲੋਕਾਂ ਨੂੰ ਬਜ਼ਾਰ ਜਾਣ ਦੀ ਮਨਾਹੀ ਹੁੰਦੀ ਹੈ। ਕੋਈ ਵੀ ਵਿਅਕਤੀ ਸ਼ਰਾਬ ਨਹੀਂ ਪੀ ਸਕਦਾ। ਉਥੇ ਹੀ ਕੁਝ ਲੋਕਾਂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਜਿਨ੍ਹਾਂ ਲੋਕਾਂ ਵੱਲੋਂ ਲਾਗੂ ਕੀਤੀਆਂ ਗਈਆਂ ਹਦਾਇਤਾਂ ਦੀ ਉਲੰਘਣਾ ਕੀਤੀ ਜਾਂਦੀ ਹੈ। ਉਹਨਾਂ ਨੂੰ ਗ੍ਰਿਫ਼ਤਾਰ ਕਰਕੇ ਸਜ਼ਾ ਦਿੱਤੀ ਜਾਂਦੀ ਹੈ। ਪੁਲਿਸ ਵੱਲੋਂ ਪੂਰੀ ਚੌਕਸੀ ਵਰਤ ਕੇ ਲੋਕਾਂ ਉੱਪਰ ਨਜ਼ਰ ਰੱਖੀ ਜਾ ਰਹੀ ਹੈ।

error: Content is protected !!