ਇਸ ਕਾਰਨ ਪਾਇਲਟ ਨੇ ਅਚਾਨਕ ਸ਼ਹਿਰ ਦੀ ਵਿਚਕਾਰ ਕਰ ਦਿੱਤੀ ਹੈਲੀਕਾਪਟਰ ਦੀ ਲੈਂਡਿੰਗ – ਸਾਰੀ ਦੁਨੀਆ ਤੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ

ਦੁਨੀਆਂ ਵਿੱਚ ਆਏ ਦਿਨ ਹੀ ਅਜੀਬੋ ਗਰੀਬ ਇਹੋ ਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਜਾਂਦੇ ਹਨ ਜੋ ਲੋਕਾਂ ਨੂੰ ਹੈਰਾਨ ਕਰਕੇ ਰੱਖ ਦੇਂਦੇ ਹਨ। ਕਿਉਂਕਿ ਕੁਝ ਲੋਕਾਂ ਵੱਲੋਂ ਅਜਿਹੇ ਖ਼ਾਸ ਸ਼ੌਂਕ ਪਾਲੇ ਜਾਂਦੇ ਹਨ ਜਿਨ੍ਹਾਂ ਨੂੰ ਪੂਰੇ ਕਰਨ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਅਜਿਹੇ ਕੁੱਝ ਸ਼ੌਕ ਜਿੱਥੇ ਲੋਕਾਂ ਲਈ ਰਿਕਾਰਡ ਬਣਾਉਣ ਦੀ ਵਜਾ ਬਣ ਜਾਂਦੇ ਹਨ। ਉਥੇ ਹੀ ਕੁਝ ਅਜਿਹੇ ਸ਼ੌਕ ਦੇ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਏ ਦਿਨ ਸੋਸ਼ਲ ਮੀਡੀਆ ਉਪਰ ਵੀ ਅਜਿਹੀਆਂ ਬਹੁਤ ਸਾਰੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਜਿਸ ਵਿਚ ਲੋਕਾਂ ਵੱਲੋਂ ਕੀਤੇ ਕਾਰਨਾਮਿਆਂ ਦੀ ਚਰਚਾ ਸਾਹਮਣੇ ਆ ਜਾਂਦੀ ਹੈ।

ਹੁਣ ਇਸ ਕਾਰਨ ਪਾਇਲਟ ਵੱਲੋਂ ਅਚਾਨਕ ਸ਼ਹਿਰ ਦੇ ਵਿਚਕਾਰ ਹੀ ਹੈਲੀਕਾਪਟਰ ਦੀ ਲੈਂਡਿੰਗ ਕੀਤੀ ਗਈ ਹੈ ਜਿਸ ਦੀ ਸਾਰੀ ਦੁਨੀਆਂ ਤੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਕੈਨੇਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਹੋਣ ਤੇ ਇਸ ਦੀ ਚਰਚਾ ਸਭ ਪਾਸੇ ਹੋਣ ਲੱਗ ਪਈ ਹੈ। ਜਿੱਥੇ ਇਹ ਪਾਇਲਟ ਸੋਸ਼ਲ ਮੀਡੀਆ ਉਪਰ ਸੁਰਖੀਆ ਦੇ ਵਿਚ ਬਣਿਆ ਹੋਇਆ ਹੈ ਉੱਥੇ ਹੀ ਇਸ ਦੋਸ਼ੀ ਪਾਇਲਟ ਨੂੰ ਹੋਣ ਮੇਲਫੋਰਟ ਦੀ ਅਦਾਲਤ ਵਿੱਚ 7 ਸਤੰਬਰ ਨੂੰ ਪੇਸ਼ ਹੋਣਾ ਪਵੇਗਾ।

ਇਸ ਬਾਰੇ ਮੇਅਰ ਵੱਲੋਂ ਵੀ ਕੁਝ ਤੰਜ਼ ਕੱਸੇ ਗਏ ਹਨ। ਦਰਅਸਲ ਇਹ ਹੈਲੀਕਾਪਟਰ ਉਸ ਸਮੇਂ ਲੈਂਡ ਕਰ ਗਿਆ ਜਦੋਂ ਪਾਇਲਟ ਦਾ ਆਇਸਕਰੀਮ ਖਾਣ ਦਾ ਮਨ ਹੋਇਆ। ਇਸ ਹੈਲੀਕਾਪਟਰ ਨੂੰ ਦੇਖਦੇ ਹੋਏ ਪਹਿਲਾਂ ਤਾਂ ਲੋਕਾਂ ਵੱਲੋਂ ਇਹ ਸਮਝਿਆ ਗਿਆ ਕਿ ਇਹ ਐਮਰਜੈਂਸੀ ਲਈ ਵਰਤਿਆ ਜਾਣ ਵਾਲਾ ਸੂਬਾਈ ਏਅਰ ਐਂਬੂਲੈਂਸ ਹੈ। ਪਰ ਸਥਿਤੀ ਉਸ ਸਮੇਂ ਸਾਫ ਹੋ ਗਈ ਜਦੋਂ ਜਹਾਜ ਵਿੱਚੋ ਇੱਕ ਵਿਅਕਤੀ ਉੱਤਰ ਕੇ ਅਮਰੀਕੀ ਫਾਸਟ ਫੂਡ ਰੈਸਟੋਰੈਂਟ ਡੇਅਰੀ ਕਵੀਨ ਦੀ ਕੈਨੇਡਾ ਦੀ ਇਕ ਸ਼ਾਖਾ ਵਿੱਚ ਚਲਾ ਗਿਆ।

ਉਸ ਤੋਂ ਬਾਅਦ ਜਦੋਂ ਯਾਤਰੀ ਰੈਸਟੋਰੈਂਟ ਤੋਂ ਬਾਹਰ ਆਇਸਕਰੀਮ ਕੇਕ ਲੈ ਕੇ ਨਿਕਲਿਆ ਤਾਂ ਲੋਕਾਂ ਵੱਲੋਂ ਇਸ ਜਹਾਜ਼ ਦੇ ਅਚਾਨਕ ਐਮਰਜੈਂਸੀ ਲੈਂਡਿੰਗ ਕਰਨ ਦਾ ਮਕਸਦ ਪਤਾ ਚਲ ਗਿਆ। ਇਸ ਲਈ ਹੀ ਮੇਅਰ ਵੱਲੋਂ ਵੀ ਇੰਟਰਵਿਊ ਵਿਚ ਹੱਸਦੇ ਹੋਏ ਆਖਿਆ ਗਿਆ ਸੀ ਕਿ ਪਾਇਲਟ ਭੁੱਖ ਨਾਲ ਮਰ ਰਿਹਾ ਹੋਵੇਗਾ। ਇਸ ਪਾਇਲਟ ਦੀ ਪਹਿਚਾਣ 34 ਸਾਲਾ ਲੀਰੋਏ ਵਜੋਂ ਹੋਈ ਹੈ। ਜਿਸ ਕੋਲ ਲਾਇਸੰਸ ਵੀ ਹੈ ਤੇ ਉਸ ਦੇ ਅਧਾਰ ਤੇ ਹੀ ਉਡਾਣ ਭਰ ਸਕਦਾ ਹੈ।

error: Content is protected !!