ਇਸ ਕਾਰਨ ਲਾੜਾ ਲੈ ਗਿਆ ਬਰਾਤ ਨੂੰ ਖਾਲੀ ਹੀ ਵਾਪਿਸ ਫਿਰ ਪੈ ਗਏ ਲੈਣੇ ਦੇ ਦੇਣੇ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਅਜੋਕੇ ਸਮੇਂ ਵਿੱਚ ਵਿਆਹ, ਵਿਆਹ ਨਹੀਂ ਸਗੋਂ ਸ਼ੋਸ਼ੇਬਾਜ਼ੀ ਬਣਕੇ ਰਹਿ ਚੁੱਕਿਆ ਹੈ । ਬਹੁਤ ਸਾਰੇ ਅਜਿਹੇ ਵਿਆਹ ਤੁਸੀਂ ਵੇਖੇ ਹੁਣੇ ਜਿੱਥੇ ਵਿਆਹ ਵਿੱਚ ਕਈ ਕਾਰਨਾਂ ਕਾਰਨ ਬਰਾਤ ਵਾਪਸ ਮੁੜ ਜਾਂਦੀ ਹੈ । ਜ਼ਿਆਦਾਤਰ ਵਿਆਹਾਂ ਵਿੱਚ ਬਰਾਤ ਮੁੜਨ ਦਾ ਕਾਰਨ ਦਹੇਜ ਪ੍ਰਥਾ ਹੁੰਦੀ ਹੈ । ਜਿੱਥੇ ਲੋਕ ਜਦੋਂ ਦਹੇਜ ਮੰਗਦੇ ਹਨ ਜਾਂ ਫਿਰ ਘੱਟ ਮਾਤਰਾ ਵਿੱਚ ਉਨ੍ਹਾਂ ਨੂੰ ਦਹੇਜ ਪ੍ਰਾਪਤ ਹੁੰਦਾ ਹੈ ਤਾਂ ਲੋਕ ਬਰਾਤ ਲੈ ਕੇ ਮੁੜ ਜਾਂਦੇ ਹਨ । ਪਰ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਵਿਆਹ ਵਿੱਚ ਬਰਾਤ ਦੇ ਵਾਪਸ ਜਾਣ ਦਾ ਕਾਰਨ ਜਾਣ ਕੇ ਸਭ ਹੈਰਾਨ ਹੋ ਰਹੇ ਹਨ । ਮਾਮਲਾ ਬਿਹਾਰ ਦੇ ਪੂਰਨੀਆ ਤੋਂ ਸਾਹਮਣੇ ਆਇਆ , ਜਿੱਥੇ ਵਿਆਹ ਵਿੱਚ ਬਰਾਤ ਦੇ ਵਾਪਸ ਜਾਣ ਦਾ ਕਾਰਨ ਸਿਹਤ ਅਤੇ ਭੋਜਨ ਪਰੋਸਣ ਵਿਚ ਦੇਰੀ ਦੱਸਿਆ ਜਾ ਰਿਹਾ ਹੈ ।

ਦਰਅਸਲ ਇੱਕ ਬਰਾਤ ਵਿੱਚ ਭੋਜਨ ਪਰੋਸਣ ਚ ਦੇਰੀ ਹੋਣ ਤੇ ਲਾੜੇ ਦਾ ਪਿਤਾ ਗੁੱਸੇ ਵਿਚ ਆ ਗਿਆ, ਜਿਸ ਕਾਰਨ ਲਾੜੇ ਦਾ ਪਿਤਾ ਲਾੜੇ ਸਮੇਤ ਬਰਾਤੀਆਂ ਨੂੰ ਲੈ ਕੇ ਵਾਪਸ ਚਲਾ ਗਿਆ । ਹਾਲਾਂਕਿ ਉਨ੍ਹਾਂ ਨੂੰ ਕਾਫ਼ੀ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਗਈ , ਪਰ ਗੱਲ ਸਿਰੇ ਨਹੀਂ ਚਡ਼੍ਹੀ ਸਗੋਂ ਮਾਮਲਾ ਪੁਲੀਸ ਤੱਕ ਪਹੁੰਚ ਗਿਆ ।

ਉੱਥੇ ਹੀ ਇਸ ਬਾਬਤ ਗੱਲਬਾਤ ਕਰਦਿਆਂ ਹੋਇਆ ਲੜਕੀ ਦੀ ਮਾਂ ਨੇ ਦੱਸਿਆ ਕਿ ਗਿਆਰਾਂ ਫਰਵਰੀ ਨੂੰ ਉਸ ਦੀ ਲੜਕੀ ਦਾ ਵਿਆਹ ਅਮਰੀ ਕੁਕਰਾਣਾ ਦੇ ਨਾਲ ਹੋ ਰਿਹਾ ਸੀ । ਬਰਾਤ ਦੇ ਆਉਣ ਤੋਂ ਬਾਅਦ ਹਰ ਕੋਈ ਵਿਆਹ ਦੀਆਂ ਰਸਮਾਂ ਵਿਚ ਰੁੱਝ ਗਿਆ , ਜਿਸ ਕਾਰਨ ਰਾਤ ਦੇ ਖਾਣੇ ਵਿੱਚ ਥੋੜ੍ਹੀ ਦੇਰ ਹੋ ਗਈ ਜਿਸ ਦੇ ਚੱਲਦੇ ਲਾੜੇ ਦਾ ਪਿਤਾ ਨਾਰਾਜ਼ ਹੋ ਗਿਆ।

ਜਿਸ ਤੋਂ ਬਾਅਦ ਉਹ ਬਰਾਤ ਸਮੇਤ ਲਾੜਾ ਲੈ ਕੇ ਉੱਥੋਂ ਚਲਾ ਗਿਆ। ਕਾਫ਼ੀ ਸਮਝਾਉਣ ਦੇ ਬਾਵਜੂਦ ਵੀ ਜਦੋਂ ਉਹ ਨਾ ਮੰਨੇ ਤਾਂ ਲਾੜੇ ਦੀ ਮਾਂ ਨੇ ਘਟਨਾ ਸਬੰਧੀ ਕੇਸ ਦਰਜ ਕੀਤਾ । ਉੱਥੇ ਹੀ ਹੁਣ ਪੁਲਸ ਦੇ ਵੱਲੋਂ ਲੜਕੀ ਦੀ ਮਾਂ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੇ ਜਾਂਚ ਕੀਤੀ ਜਾ ਰਹੀ ਹੈ ।

error: Content is protected !!